ਚੰਡੀਗੜ੍ਹ: ਗੁਜਰਾਤ ਦੇ ਜ਼ਿਲ੍ਹਾ ਬਨਾਸਕਾਂਠਾ ਦੇ ਦੰਤੇਵਾੜਾ ਤਾਲੁਕਾ ਦੇ 12 ਪਿੰਡਾਂ ਵਿੱਚ ਠਾਕੁਰ ਤਬਕੇ ਨੇ ਇੱਕ ਮਤਾ ਪਾਸ ਕੀਤਾ ਹੈ ਜਿਸ ਦੇ ਤਹਿਤ ਅੰਤਰਜਾਤੀ ਵਿਆਹ ਤੇ ਕੁਆਰੀਆਂ ਕੁੜੀਆਂ ਦੇ ਮੋਬਾਈਲ ਫੋਨ ਦੇ ਇਸਤੇਮਾਲ 'ਤੇ ਰੋਕ ਲਾਈ ਗਈ ਹੈ। ਤਬਕੇ ਨੇ ਇਹ ਫੈਸਲਾ ਅਜਿਹੇ ਸਮੇਂ ਵਿੱਚ ਕੀਤਾ ਹੈ ਜਦੋਂ ਜ਼ਿਲ੍ਹੇ ਵਿੱਚ ਅੰਤਰਜਾਤੀ ਵਿਆਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
ਇਸ ਮਤੇ ਵਿੱਚ ਉਨ੍ਹਾਂ ਪਰਿਵਾਰਾਂ 'ਤੇ ਜ਼ੁਰਮਾਨਾ ਠੋਕਣ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿੱਥੇ ਅੰਤਰਜਾਤੀ ਵਿਆਹ ਹੋਏ ਹਨ। ਇਸ ਦੇ ਮੁਤਾਬਕ ਜੇ ਕਿਸੇ ਠਾਕੁਰ ਲੜਕੀ ਦਾ ਵਿਆਹ ਦੂਜੇ ਤਬਕੇ ਵਿੱਚ ਹੁੰਦਾ ਹੈ ਤਾਂ ਉਸ ਪਰਿਵਾਰ ਨੂੰ 1.5 ਲੱਖ ਜ਼ੁਰਮਾਨਾ ਦੇਣਾ ਪਏਗਾ। ਇਸ ਦੇ ਨਾਲ ਹੀ ਜੇ ਠਾਕੁਰ ਲੜਕੇ ਦਾ ਵਿਆਹ ਕਿਸੇ ਹੋਰ ਜਾਤ ਦੇ ਮੁੰਡੇ ਨਾਲ ਹੁੰਦਾ ਹੈ ਤਾਂ ਉਸ ਦੇ ਪਰਿਵਾਰ ਨੂੰ 2 ਲੱਖ ਰੁਪਏ ਬਤੌਰ ਜ਼ੁਰਮਾਨਾ ਦੇਣੇ ਪੈਣਗੇ।
ਦੱਸ ਦੇਈਏ 14 ਜੁਲਾਈ ਨੂੰ 12 ਪਿੰਡਾਂ ਦੇ ਕਰੀਬ 800 ਠਾਕੁਰ ਲੀਡਰ ਪਿੰਡ ਵਿੱਚ ਇਕੱਤਰ ਹੋਏ ਸੀ। ਇਨ੍ਹਾਂ ਵਿੱਚ ਤਬਕੇ ਦੇ ਲੀਡਰ, ਮੁਹੱਲਾ ਪ੍ਰਤੀਨਿਧੀਆਂ ਤੋਂ ਲੈ ਕੇ ਨੌਜਵਾਨ ਤਕ ਸ਼ਾਮਲ ਹਨ। ਇਸ ਬੈਠਕ ਵਿੱਚ ਇੱਕ 9 ਬਿੰਦੂਆਂ ਵਾਲਾ ਮਤਾ ਪਾਸ ਕੀਤਾ ਗਿਆ ਤੇ ਹੁਕਮ ਦਿੱਤਾ ਗਿਆ ਕਿ ਸਾਰੇ ਇਸ ਦਾ ਪਾਲਣ ਕਰਨ। ਜੋ ਵੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਨੂੰ ਸਜ਼ਾ ਵੀ ਦਿੱਤੀ ਜਾਏਗੀ। ਜੇ ਕੁਆਰੀਆਂ ਕੁੜੀਆਂ ਕੋਲ ਫੋਨ ਮਿਲੇ ਤਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਏਗਾ।
ਦੂਜੀ ਜਾਤੀ 'ਚ ਵਿਆਹ ਕਰਾਉਣ 'ਤੇ ਲੱਖਾਂ ਦਾ ਜ਼ੁਰਮਾਨਾ, ਕੁਆਰੀਆਂ ਕੁੜੀਆਂ ਦੇ ਫੋਨ ਚਲਾਉਣ 'ਤੇ ਪਾਬੰਧੀ
ਏਬੀਪੀ ਸਾਂਝਾ
Updated at:
17 Jul 2019 09:09 AM (IST)
ਗੁਜਰਾਤ ਦੇ ਜ਼ਿਲ੍ਹਾ ਬਨਾਸਕਾਂਠਾ ਦੇ ਦੰਤੇਵਾੜਾ ਤਾਲੁਕਾ ਦੇ 12 ਪਿੰਡਾਂ ਵਿੱਚ ਠਾਕੁਰ ਤਬਕੇ ਨੇ ਇੱਕ ਮਤਾ ਪਾਸ ਕੀਤਾ ਹੈ ਜਿਸ ਦੇ ਤਹਿਤ ਅੰਤਰਜਾਤੀ ਵਿਆਹ ਤੇ ਕੁਆਰੀਆਂ ਕੁੜੀਆਂ ਦੇ ਮੋਬਾਈਲ ਫੋਨ ਦੇ ਇਸਤੇਮਾਲ 'ਤੇ ਰੋਕ ਲਾਈ ਗਈ ਹੈ।
- - - - - - - - - Advertisement - - - - - - - - -