ਕੋਲਕਾਤਾ: ਸਾਬਕਾ ਨੈਸ਼ਨਲ ਸੁਰੱਖਿਆ ਸਲਾਹਕਾਰ ਐਮਕੇ ਨਾਰਾਇਣ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਬਾਰੇ ਲਿਖੀ ਕਿਤਾਬ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ‘ਚ ਕੀਤੇ ਗਏ ਦਾਅਵੇ 80 ਫੀਸਦ ਝੂਠੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਤਾਬ ਦੇ ਲੇਖਕ ਸੰਜੈ ਬਾਰੂ ਦੀ ਜੰਮ ਕੇ ਆਲੋਚਨਾ ਕੀਤੀ। ਨਾਰਾਇਣ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਬਾਰੂ ਇੰਨੇ ਵੱਡੇ ਕੱਦ ਦੇ ਨਹੀਂ ਸੀ।


ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਕਰੀਬੀ ਮੰਨੇ ਜਾਣ ਵਾਲੇ ਸਾਬਕਾ ਸੁਰੱਖਿਆ ਸਲਾਹਕਾਰ ਨੇ ਇਲਜ਼ਾਮ ਲਾਇਆ ਕਿ ਬਾਰੂ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੈਸਾ ਕਮਾਉਣ ਲਈ ਕਿਤਾਬ ਲਿਖੀ। ਭਾਰਤ ਚੈਂਬਰ ਆਫ ਕਾਮਰਸ ਨਾਲ ਇੱਕ ਸੈਸ਼ਨ ‘ਚ ਨਾਰਾਇਣ ਨੇ ਕਿਹਾ ਕਿ ਇਹ ਕਿਤਾਬ ਪੂਰੀ ਤਰ੍ਹਾਂ ਝੂਠ ‘ਤੇ ਅਧਾਰਤ ਹੈ। ਉਨ੍ਹਾਂ ਦੇ 80% ਦਾਅਵੇ ਝੂਠੇ ਹਨ। ਉਹ ਸਰਕਾਰ ‘ਚ ਇੰਨਾ ਵੱਡਾ ਮੁਕਾਮ ਨਹੀਂ ਰੱਖਦੇ ਸੀ।

ਉਨ੍ਹਾਂ ਦੀ ਕੋਈ ਅਹਿਮੀਅਤ ਨਹੀਂ ਸੀ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਮੀਡੀਆ ਸਲਾਹਕਾਰ ਦੇ ਤੌਰ ‘ਤੇ ਬਾਰੂ ਸਹੀ ਕੰਮ ਨਹੀ ਕਰ ਪਾਏ ਤੇ 2008 ‘ਚ ਚਲੇ ਗਏ ਕਿਉਂਕਿ ਉਨ੍ਹਾਂ ਨੂੰ ਲੱਗਿਆ ਸੀ ਕਿ ਕਾਂਗਰਸ ਸੱਤਾ ‘ਚ ਵਾਪਸੀ ਨਹੀਂ ਆਵੇਗੀ। ਸਾਬਕਾ ਆਈਪੀਐਸ ਅਧਿਕਾਰੀ ਨੇ ਕਿਹਾ, “ਕਿਤਾਬ ਦੀ ਕਹਾਣੀ ਪੂਰੀ ਤਰ੍ਹਾਂ ਉਨ੍ਹਾਂ ਦਾ ਆਪਣਾ ਨਜ਼ਰਿਆ ਹੈ।” ਮਨਮੋਹਨ ਸਰਕਾਰ ਦੀ ਵੱਡੀ ਉਪਲੱਬਧੀਆਂ ‘ਚ ਇੱਕ ਭਾਰਤ-ਅਮਰੀਕਾ ਪਰਮਾਣੂ ਸਮਝੌਤਾ ‘ਚ ਨਾਰਾਇਣ ਦੀ ਅਹਿਮ ਭੂਮਿਕਾ ਸੀ।