ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ ਸਟਾਲਿਨ ਨੇ ਬੀਤੇ ਵੀਰਵਾਰ ਨੂੰ ਸੂਬੇ ਦੀ ਏ.ਆਈ.ਏ.ਡੀ.ਐਮ.ਕੇ ਪਾਰਟੀ ਨੂੰ ਭਾਜਪਾ ਦਾ ਗੁਲਾਮ ਕਿਹਾ ਹੈ। ਉਨ੍ਹਾਂ ਕਿਹਾ- ਏ.ਆਈ.ਏ.ਡੀ.ਐਮ.ਕੇ ਇਕਲੌਤੀ ਪਾਰਟੀ ਹੈ ਜੋ ਸਾਰੇ ਰਾਜਾਂ ਦੇ ਮੁੱਦੇ ਉਠਾਉਂਦੀ ਹੈ। ਭਾਜਪਾ ਸਾਨੂੰ ਭਾਰਤ ਵਿਰੋਧੀ ਕਹਿੰਦੀ ਹੈ ਪਰ ਅਸਲ ਵਿੱਚ ਭਾਜਪਾ ਭਾਰਤ ਵਿਰੋਧੀ ਹੈ।
ਤਾਮਿਲਨਾਡੂ ਵਿੱਚ ਇਸ ਵੇਲੇ ਏ.ਆਈ.ਏ.ਡੀ.ਐਮ.ਕੇ ਪਾਰਟੀ ਦਾ ਰਾਜ ਹੈ ਅਤੇ ਸਟਾਲਿਨ ਮੁੱਖ ਮੰਤਰੀ ਹਨ। ਏ.ਆਈ.ਏ.ਡੀ.ਐਮ.ਕੇ ਰਾਜ ਵਿੱਚ ਮੁੱਖ ਵਿਰੋਧੀ ਪਾਰਟੀ ਹੈ ਅਤੇ ਭਾਜਪਾ ਦੇ ਨਾਲ ਐਨ.ਡੀ.ਏ ਗਠਜੋੜ ਦਾ ਹਿੱਸਾ ਹੈ।
ਇਸਤੋਂ ਇਲਾਵਾ ਸਟਾਲਿਨ ਨੇ ਕਿਹਾ ਕਿ ਭਾਜਪਾ ਆਪਣੇ ਚੋਣ ਵਾਅਦੇ ਪੂਰੇ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਵਿਦੇਸ਼ਾਂ ਵਿੱਚ ਜਮ੍ਹਾ ਕਾਲਾ ਧਨ ਵਾਪਸ ਲਿਆਉਣ, ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ। ਇਨ੍ਹਾਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਨਾਲ ਹੀ ਸਟਾਲਿਨ ਨੇ ਕਿਹਾ ਕਿ ਪੀ.ਐਮ ਨੇ 2014 ਵਿੱਚ ਵਾਅਦਾ ਕੀਤਾ ਸੀ ਕਿ ਰਾਮੇਸ਼ਵਰ ਨੂੰ ਅੰਤਰਰਾਸ਼ਟਰੀ ਸੈਰ-ਸਪਾਟਾ ਸਥਾਨ ਬਣਾਇਆ ਜਾਵੇਗਾ। 2019 ਵਿੱਚ, ਰਾਮੇਸ਼ਵਰਮ-ਧਨੁਸ਼ਕੋਡੀ ਰੇਲ ਲਾਈਨ ਲਿੰਕ ਦਾ ਨੀਂਹ ਪੱਥਰ ਰੱਖਿਆ। ਪਰ ਉਨ੍ਹਾਂ ਨੇ ਅਜੇ ਤੱਕ ਕੰਮ ਨਹੀਂ ਕੀਤਾ ਹੈ।
ਦੱਸ ਦਈਏ ਕਿ ਕੇਂਦਰ ਸਰਕਾਰ ਨੇ ਏਮਜ਼ ਮਦੁਰਾਈ ਦੀ ਇਮਾਰਤ ਦੇ ਨਿਰਮਾਣ ਲਈ ਟੈਂਡਰ ਜਾਰੀ ਕੀਤੇ ਹਨ। ਇਸ 'ਤੇ ਸਟਾਲਿਨ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ 'ਚ ਇਸ ਨੂੰ ਦਿਖਾਉਣ ਲਈ ਏਮਜ਼ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ- ਇਸ ਏਮਜ਼ ਦਾ ਐਲਾਨ 2015 ਵਿੱਚ ਹੀ ਕੀਤਾ ਗਿਆ ਸੀ, ਪਰ ਹੁਣ ਤੱਕ ਸਿਰਫ਼ ਸਮਝੌਤੇ ਹੀ ਹੋਏ ਹਨ। ਇਸ ਨੂੰ 9 ਸਾਲ ਬਾਅਦ ਬਣਾਇਆ ਜਾ ਰਿਹਾ ਹੈ, ਤਾਂ ਜੋ ਚੋਣਾਂ 'ਚ ਇਸ ਨੂੰ ਦਿਖਾਇਆ ਜਾ ਸਕੇ।
ਸਟਾਲਿਨ ਨੇ ਮਣੀਪੁਰ ਮੁੱਦੇ ਨੂੰ ਲੈ ਕੇ ਪੀ.ਐਮ ਮੋਦੀ 'ਤੇ ਨਿਸ਼ਾਨਾ ਕੱਸਿਆ ਹੈ। ਉਨ੍ਹਾਂ ਕਿਹਾ ਕਿ ਪੀ.ਐਮ ਮੋਦੀ ਨੇ ਮਣੀਪੁਰ ਮੁੱਦੇ ਨੂੰ ਲੈ ਕੇ ਸੰਸਦ ਵਿੱਚ ਇੱਕ ਸ਼ਬਦ ਵੀ ਨਹੀਂ ਕਿਹਾ। ਇਸ ਦਾ ਅਸਰ 2024 ਦੀਆਂ ਲੋਕ ਸਭਾ ਚੋਣਾਂ 'ਤੇ ਪਵੇਗਾ।