ਨਵੀਂ ਦਿੱਲੀ: ਰੁਜ਼ਗਾਰ ਖੇਤਰ ਲਈ ਸਾਲ 2017 ਬੜਾ ਅਜੀਬੋ-ਗਰੀਬ ਰਿਹਾ। ਹੁਣ 2018 ਵਿੱਚ ਕਾਬਲ ਬੰਦਿਆਂ ਦੀ 10 ਤੋਂ 15 ਫੀਸਦੀ ਤੱਕ ਤਨਖਾਹ ਵਧਣ ਦੀ ਉਮੀਦ ਕੀਤੀ ਜਾ ਰਹੀ ਹੈ। ਨੋਟਬੰਦੀ ਤੋਂ ਬਾਅਦ ਕੱਪੜਾ ਤੇ ਦੂਜੇ ਖੇਤਰਾਂ ਵਿੱਚ ਕਾਫੀ ਰੁਜ਼ਗਾਰ ਘਟਿਆ ਸੀ। ਰੁਜ਼ਗਾਰ ਸਬੰਧੀ ਸਲਾਹ ਦਣ ਵਾਲੀ ਕੰਪਨੀ ਮੈਨਪਾਵਰ ਗਰੁੱਪ ਦੀ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ।


ਮੌਜੂਦਾ ਸਾਲ ਦੌਰਾਨ ਨੋਟਬੰਦੀ ਕਾਰਨ ਕੱਪੜਾ ਬਾਜ਼ਾਰ ਵਿੱਚ ਕਈ ਚੁਣੌਤੀਆਂ ਸਾਹਮਣੇ ਆਈਆਂ। ਇਨ੍ਹਾਂ ਕਾਰਨਾਂ ਕਰਕੇ ਰੁਜ਼ਗਾਰ ਲਈ ਵੀ ਇਹ ਸਾਲ ਕਾਫੀ ਮੁਸ਼ਕਲ ਰਿਹਾ। ਰਿਪੋਰਟ ਮੁਤਾਬਕ ਮੁਲਕ ਵਿੱਚ 2018 ਵਿੱਚ ਰੁਜ਼ਗਾਰ ਠੀਕ ਰਹਿਣ ਦੀ ਉਮੀਦ ਹੈ। ਇਸ ਸਾਲ ਵੀ ਆਖਰੀ ਕੁਆਰਟਰ ਵਿੱਚ ਹਾਲਾਤ ਥੋੜੇ ਠੀਕ ਹੋ ਗਏ ਸਨ।

ਉਮੀਦ ਹੈ ਕਿ 2018 ਵਿੱਚ ਨੌਕਰੀਆਂ ਵਧਣਗੀਆਂ। ਮੋਬਾਈਲ ਤੇ ਸਟਾਰਟਅਪਸ ਦੇ ਖੇਤਰ ਵਿੱਚ ਨੌਕਰੀਆਂ ਵਧਣ ਦੀ ਉਮੀਦ ਹੈ। ਇਸ ਦੇ ਨਾਲ ਹੀ ਤਨਖਾਹ ਵਧਣ ਵਿੱਚ ਵੀ 2017 ਪਿੱਛੇ ਰਿਹਾ। ਇਸ ਸਾਲ 8-10 ਫੀਸਦੀ ਹੀ ਤਨਖਾਹਾਂ ਵਧੀਆਂ। ਅਗਲੇ ਸਾਲ 10-15 ਫੀਸਦੀ ਤਨਖਾਹਾਂ ਵਧਣ ਦੀ ਉਮੀਦ ਹੈ।