ਦੁਨੀਆ ਦੇ ਸਭ ਤੋਂ ਸਸਤੇ ਸ਼ਹਿਰਾਂ 'ਚ ਸ੍ਰੀਲੰਕਾ ਦਾ ਕੋਲੰਬੋ ਅਤੇ ਭਾਰਤ ਦਾ ਬੰਗਲੁਰੂ ਸਾਂਝੇ ਤੌਰ 'ਤੇ ਪਹਿਲੇ ਨੰਬਰ 'ਤੇ ਹੈ, ਜਦਕਿ ਸਿੰਗਾਪੁਰ ਅਤੇ ਨਿਊਯਾਰਕ ਸਭ ਤੋਂ ਮਹਿੰਗੇ ਸ਼ਹਿਰ ਹਨ। ਦੁਨੀਆ ਦੇ ਸਭ ਤੋਂ ਸਸਤੇ ਸ਼ਹਿਰਾਂ ਦੀ ਸੂਚੀ 'ਚ 7 ਏਸ਼ੀਆਈ ਸ਼ਹਿਰ ਸ਼ਾਮਲ ਹਨ। ਇਨ੍ਹਾਂ 'ਚ ਤਿੰਨ ਭਾਰਤੀ ਸ਼ਹਿਰ ਸ਼ਾਮਲ ਹਨ। ਉਜ਼ਬੇਕਿਸਤਾਨ 'ਚ ਤਾਸ਼ਕੰਦ, ਕਜ਼ਾਕਿਸਤਾਨ 'ਚ ਅਲਮਾਟੀ, ਪਾਕਿਸਤਾਨ 'ਚ ਕਰਾਚੀ ਅਤੇ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਭ ਤੋਂ ਸਸਤੇ ਸ਼ਹਿਰਾਂ 'ਚ ਸ਼ਾਮਲ ਹਨ।


ਮਹਿੰਗਾਈ + ਮਜ਼ਬੂਤ ਮੁਦਰਾ = ਮਹਿੰਗੇ ਸ਼ਹਿਰ


ਜੇਕਰ ਤੁਸੀਂ ਅਜਿਹੇ ਸ਼ਹਿਰ 'ਚ ਰਹਿੰਦੇ ਹੋ, ਜਿੱਥੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਸਿਰ 'ਤੇ ਛੱਤ, ਆਪਣੀ ਥਾਲੀ 'ਚ ਖਾਣਾ ਅਤੇ ਗੁਜਾਰਾ ਕਰਨਾ ਮੁਸ਼ਕਲ ਲੱਗਦਾ ਹੈ ਤਾਂ ਤੁਸੀਂ ਇੱਕ ਮਹਿੰਗੇ ਸ਼ਹਿਰ 'ਚ ਰਹਿੰਦੇ ਹੋ। ਪਰ ਜੇਕਰ ਇਸ ਮਹਿੰਗਾਈ ਨੂੰ ਇੱਕ ਮਜ਼ਬੂਤ ਮੁਦਰਾ ਨਾਲ ਜੋੜਿਆ ਜਾਂਦਾ ਹੈ ਤਾਂ ਤੁਸੀਂ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਵਿੱਚੋਂ ਇੱਕ 'ਚ ਰਹਿ ਸਕਦੇ ਹੋ।


ਗਰੀਬ ਅਰਥਚਾਰਾ = ਸਸਤੇ ਸ਼ਹਿਰ


ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਦੀ ਸੂਚੀ 'ਚ ਏਸ਼ੀਆ ਦਾ ਦਬਦਬਾ ਕਾਇਮ ਹੈ। ਇਸ ਦੇ ਬਾਅਦ ਉੱਤਰੀ ਅਫਰੀਕਾ ਅਤੇ ਮੱਧ ਪੂਰਬ ਦੇ ਹਿੱਸੇ ਆਉਂਦੇ ਹਨ। ਇਨ੍ਹਾਂ ਦੇਸ਼ਾਂ ਦੇ ਕੁਝ ਸ਼ਹਿਰਾਂ 'ਚ ਰਹਿਣ ਦੀ ਲਾਗਤ ਘੱਟ ਹੈ। ਇਹ ਇੱਕ ਕਮਜ਼ੋਰ ਮੁਦਰਾ, ਮਾੜਾ ਅਰਥਚਾਰਾ ਅਤੇ ਕਈ ਮਾਮਲਿਆਂ 'ਚ ਰਾਜਨੀਤਿਕ ਤੇ ਆਰਥਿਕ ਗੜਬੜੀ ਦੇ ਕਾਰਨ ਹੈ।


ਕਿਸ ਨੇ ਜਾਰੀ ਕੀਤੀ ਰੈਕਿੰਗ


EIU ਨੇ ਦੁਨੀਆ 'ਚ ਰਹਿਣ ਲਈ ਸਭ ਤੋਂ ਵਧੀਆ ਅਤੇ ਸਭ ਤੋਂ ਮਹਿੰਗੇ ਸ਼ਹਿਰਾਂ ਦੀ ਆਪਣੀ ਰੈਂਕਿੰਗ ਜਾਰੀ ਕੀਤੀ ਹੈ। ਰੈਕਿੰਗ ਲਿਸਟ 'ਚ EIU ਨੇ 172 ਸ਼ਹਿਰਾਂ 'ਚ 200 ਤੋਂ ਵੱਧ ਪ੍ਰੋਡਕਟ ਅਤੇ ਸਰਵਿਸਿਜ ਲਈ ਕੀਮਤਾਂ 'ਚ ਉਤਾਰ-ਚੜ੍ਹਾਅ ਨੂੰ ਟਰੈਕ ਕਰਨ ਲਈ ਵੱਖ-ਵੱਖ ਕਾਰੋਬਾਰਾਂ ਅਤੇ ਰਹਿਣ-ਸਹਿਣ ਦੇ ਸਰਵੇਖਣ ਦੇ ਆਧਾਰ 'ਤੇ ਖੋਜ ਕੀਤੀ।


ਰੈਕਿੰਗ 200 ਉਤਪਾਦਾਂ ਅਤੇ ਸੇਵਾਵਾਂ 'ਚ 400 ਤੋਂ ਵੱਧ ਵਿਅਕਤੀਗਤ ਕੀਮਤਾਂ ਦੇ ਇੱਕ ਵਿਆਪਕ ਅੰਡਰਲਾਈੰਗ ਡਾਟਾ ਸੈੱਟ 'ਤੇ ਅਧਾਰਤ ਹੈ। ਇਨ੍ਹਾਂ 'ਚ ਭੋਜਨ, ਪੀਣ, ਕੱਪੜੇ, ਘਰੇਲੂ ਸਪਲਾਈ ਅਤੇ ਨਿੱਜੀ ਦੇਖਭਾਲ ਦੀਆਂ ਚੀਜ਼ਾਂ, ਮਕਾਨ ਦਾ ਕਿਰਾਇਆ, ਆਵਾਜਾਈ, ਉਪਯੋਗਤਾ ਬਿੱਲ, ਪ੍ਰਾਈਵੇਟ ਸਕੂਲ, ਘਰੇਲੂ ਮਦਦ ਅਤੇ ਮਨੋਰੰਜਨ ਦੇ ਖਰਚੇ ਸ਼ਾਮਲ ਹਨ।


ਰੈਂਕ ਸ਼ਹਿਰ ਕੰਟਰੀ ਇੰਡੈਕਸ ਸਕੋਰ


ਸਿੰਗਾਪੁਰ (ਸਿੰਗਾਪੁਰ) 100


ਨਿਊਯਾਰਕ (ਯੂਐਸ) 100


ਤੇਲ ਅਵੀਵ (ਇਜ਼ਰਾਈਲ) 99


ਹਾਂਗਕਾਂਗ (ਹਾਂਗਕਾਂਗ) 98


ਲਾਸ ਏਂਜਲਸ (ਯੂਐਸ) 98


ਜ਼ਿਊਰਿਖ (ਸਵਿਟਜ਼ਰਲੈਂਡ) 94


ਜਿਨੇਵਾ (ਸਵਿਟਜ਼ਰਲੈਂਡ) 91


ਸੈਨ ਫਰਾਂਸਿਸਕੋ (ਯੂਐਸ) 85


ਪੈਰਿਸ (ਫਰਾਂਸ) 84


ਕੋਪਨਹੇਗਨ (ਡੈਨਮਾਰਕ) 83


ਸਿੰਗਾਪੁਰ ਅਤੇ ਨਿਊਯਾਰਕ ਸਿਟੀ 2022 'ਚ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ 'ਚ ਪਹਿਲੇ ਨੰਬਰ 'ਤੇ ਹਨ। ਇਜ਼ਰਾਈਲ ਦੇ ਤੇਲ ਅਵੀਵ ਨੂੰ ਸਾਲ 2021 'ਚ ਪਹਿਲੇ ਨੰਬਰ ਤੋਂ ਸਾਲ 2022 'ਚ ਤੀਜੇ ਨੰਬਰ 'ਤੇ ਧੱਕ ਦਿੱਤਾ ਹੈ। ਇਨ੍ਹਾਂ ਦੋਵਾਂ ਸ਼ਹਿਰਾਂ 'ਚ ਉੱਚ ਮਹਿੰਗਾਈ ਅਤੇ ਇੱਕ ਮਜ਼ਬੂਤ ਮੁਦਰਾ ਸੀ। ਹਾਂਗਕਾਂਗ ਦੁਨੀਆ ਭਰ ਦੇ ਸਭ ਤੋਂ ਮਹਿੰਗੇ ਰੀਅਲ ਅਸਟੇਟ ਬਾਜ਼ਾਰਾਂ 'ਚ ਚੌਥੇ ਨੰਬਰ 'ਤੇ ਹੈ। ਇਸ ਦੇ ਬਾਅਦ ਲਾਸ ਏਂਜਲਸ ਹੈ, ਜੋ 2021 'ਚ ਆਪਣੀ 9ਵੀਂ ਰੈਂਕਿੰਗ ਤੋਂ ਉੱਪਰ ਆ ਗਿਆ।


ਦੁਨੀਆ ਦਾ ਸਭ ਤੋਂ ਸਸਤਾ ਸ਼ਹਿਰ


ਸਿਟੀ ਕੰਟਰੀ ਇੰਡੈਕਸ ਸਕੋਰ


ਕੋਲੰਬੋ (ਸ੍ਰੀਲੰਕਾ) 38


ਬੰਗਲੁਰੂ (ਭਾਰਤ) 38


ਅਲਜੀਅਰਜ਼ (ਅਲਜੀਰੀਆ) 38


ਚੇਨਈ (ਭਾਰਤ) 37


ਅਹਿਮਦਾਬਾਦ (ਭਾਰਤ) 35


ਅਲਮਾਟੀ (ਕਜ਼ਾਕਿਸਤਾਨ) 34


ਕਰਾਚੀ (ਪਾਕਿਸਤਾਨ) 32


ਤਾਸ਼ਕੰਦ (ਉਜ਼ਬੇਕਿਸਤਾਨ) 31


ਟਿਊਨਿਸ (ਟਿਊਨੀਸ਼ੀਆ) 30


ਤਹਿਰਾਨ (ਈਰਾਨ) 23


ਤ੍ਰਿਪੋਲੀ (ਲੀਬੀਆ) 22


ਦਮਿਸ਼ਕ (ਸੀਰੀਆ) 11


ਸੀਰੀਆ 'ਚ ਇੱਕ ਦਹਾਕੇ ਤੋਂ ਚਲੇ ਆ ਰਹੇ ਸੰਘਰਸ਼ ਨੇ ਸੀਰੀਆ ਦੀ ਮੁਦਰਾ ਨੂੰ ਕਮਜ਼ੋਰ ਕਰ ਦਿੱਤਾ ਹੈ। ਇਸ ਨਾਲ ਮਹਿੰਗਾਈ ਅਤੇ ਈਂਧਨ ਦੀ ਕਮੀ ਹੋ ਗਈ ਹੈ। ਇਸ ਕਾਰਨ ਅਰਥਚਾਰਾ ਹੋਰ ਚਰਮਰਾ ਗਿਆ ਹੈ। ਇਹੀ ਕਾਰਨ ਹੈ ਕਿ ਇਸ ਦੀ ਰਾਜਧਾਨੀ ਦਮਿਸ਼ਕ ਨੇ ਦੁਨੀਆ ਦੇ ਸਭ ਤੋਂ ਸਸਤੇ ਸ਼ਹਿਰ ਵਜੋਂ ਆਪਣਾ ਨੰਬਰ ਬਰਕਰਾਰ ਰੱਖਿਆ ਹੈ।