ਨਵੀਂ ਦਿੱਲੀ: ਸਾਲ 2019 ਆਪਣੇ ਆਖਰੀ ਮਹੀਨੇ ‘ਚ ਹੈ। ਦਸੰਬਰ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਸ ਦੇ ਨਾਲ ਹੀ ਕੁਝ ਨਿਯਮ ਵੀ ਬਦਲ ਗਏ ਹਨ। ਬਦਲੇ ਹੋਏ ਨਿਯਮਾਂ ‘ਚ ਆਮ ਲੋਕਾਂ ਨੂੰ ਫਾਇਦਾ ਤਾਂ ਹੋਵੇਗਾ ਪਰ ਇਸ ਦੇ ਨਾਲ ਹੀ ਕੁਝ ਨਿਯਮਾਂ ਕਰਕੇ ਪ੍ਰੇਸ਼ਾਨੀ ਵੀ ਹੋ ਸਕਦੀ ਹੈ। ਆਓ ਹੁਣ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਨਿਯਮਾਂ ਬਾਰੇ ਜੋ ਇੱਕ ਦਸੰਬਰ ਤੋਂ ਲਾਗ ਹੋ ਰਹੇ ਹਨ।


ਰਾਸ਼ਟਰੀ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਹੁਣ ਪੂਰੇ 24 ਘੰਟੇ: ਜੀ ਹਾਂ ਰਾਸ਼ਟਰੀ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ ਦੀ ਸੁਵਿਧਾ ਹੁਣ ਇੱਕ ਦਸੰਬਰ ਤੋਂ ਪੂਰੇ 24 ਘੰਟੇ ਉਪਲੱਬਧ ਰਹੇਗੀ। ਹੁਣ ਸੱਤੋਂ ਦਿਨ ਤੇ 24 ਘੰਟੇ ਇਸ ਦਾ ਲਾਭ ਚੁੱਕਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਅਜੇ ਇੱਕ ਤੋਂ ਦੂਜੇ ਖਾਤੇ ‘ਚ ਪੈਸੇ ਟ੍ਰਾਂਸਫਰ ਕਰਨ ਦਾ ਇਹ ਚੈਨਲ ਕੇਵਲ ਵਰਕਿੰਗ ਡੇਜ਼ ਤੇ ਸਵੇਰੇ 8 ਤੋਂ ਸ਼ਾਮ 7 ਵਜੇ ਤਕ ਸੀ।

ਟ੍ਰਾਂਜੈਕਸ਼ਨ ਫੇਲ੍ਹ ਹੋਣ ‘ਤੇ ਲੱਗੇਗਾ ਚਾਰਜ: ਇੱਕ ਦਸੰਬਰ ਤੋਂ ਇੱਕ ਨਿਯਮ ਹੋਰ ਬਦਲ ਗਿਆ ਹੈ। ਹੁਣ ਜੇਕਰ ਟ੍ਰਾਂਜੈਕਸ਼ਨ ਫੇਲ੍ਹ ਹੁੰਦਾ ਹੈ ਤਾਂ ਤੁਹਾਨੂੰ ਚਾਰਜ ਦੇਣਾ ਪਵੇਗਾ। ਇਹ ਬਦਲਾਅ ਆਈਡੀਬੀਆਈ ਬੈਂਕ ਨੇ ਕੀਤਾ ਹੈ।

ਮਹਿੰਗਾ ਬੀਮਾ: ਬੀਮਾ ਕੰਪਨੀਆਂ ਨੇ ਵੀ ਇੱਕ ਦਸੰਬਰ ਤੋਂ ਕਈ ਨਿਯਮਾਂ ‘ਚ ਬਦਲਾਅ ਕੀਤਾ ਹੈ। ਹੁਣ ਬੀਮਾ ਪਲਾਨ ਤੇ ਪ੍ਰਪੋਜਲ ਫਾਰਮ ‘ਚ ਬਦਲਾਅ ਕੀਤਾ ਗਿਆ ਹੈ। ਨਵੇਂ ਨਿਯਮਾਂ ਕਰਕੇ 15 ਫੀਸਦ ਤਕ ਬੀਮਾ ਪਾਲਿਸੀ ਦਾ ਪ੍ਰੀਮੀਅਮ ਵਧਣ ਦੀ ਉਮੀਦ ਕੀਤੀ ਜਾ ਰਹੀ ਹੈ।

ਮੋਬਾਈਲ ਬਿੱਲ ‘ਚ ਵਾਧਾ: ਮੋਬਾਈਲ ਫੋਨ ਦਾ ਇਸਤੇਮਾਲ ਕਰਨ ਵਾਲਿਆਂ ਲਈ ਵੀ ਨਿਯਮਾਂ ‘ਚ ਬਦਲਾਅ ਹੋਇਆ ਹੈ। ਵੋਡਾਫੋਨ-ਆਈਡੀਆ ਤੇ ਏਅਰਟੇਲ ਤੋਂ ਬਾਅਦ ਰਿਲਾਇੰਸ ਜੀਓ ਨੇ ਸਸਤੀ ਕਾਲ ਤੇ ਡੇਟਾ ਨੂੰ ਮਹਿੰਗਾ ਕਰ ਦਿੱਤਾ ਹੈ।