Vehicle Ban in Delhi: ਦਿੱਲੀ ਵਿੱਚ 18 ਦਸੰਬਰ ਤੋਂ BS-6 ਡੀਜ਼ਲ ਤੋਂ ਥੱਲ੍ਹੇ ਵਾਲੇ ਵਾਹਨਾਂ ਦੀ ਐਂਟਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਸਿਰਫ਼ ਦਿੱਲੀ ਵਿੱਚ ਰਜਿਸਟ੍ਰੇਸ਼ਨ ਵਾਲੀਆਂ ਗੱਡੀਆਂ ਜਾਣ ਦੀ ਹੀ ਪਰਮਿਸ਼ਨ ਹੋਵੇਗੀ।
ਸੂਬੇ ਤੋਂ ਬਾਹਰ ਦੇ ਰਜਿਸਟ੍ਰੇਸ਼ਨ ਵਾਲੇ ਨਿੱਜੀ ਵਾਹਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ। ਜਿਹੜੀਆਂ ਗੱਡੀਆਂ ਕੋਲ ਪ੍ਰਦੂਸ਼ਣ ਦਾ PUCC ਸਰਟੀਫਿਕੇਟ ਨਹੀਂ ਹੋਵੇਗਾ, ਉਨ੍ਹਾਂ ਨੂੰ 18 ਦਸੰਬਰ ਤੋਂ ਪੰਪ ਤੋਂ ਪੈਟਰੋਲ ਅਤੇ ਡੀਜ਼ਲ ਨਹੀਂ ਮਿਲੇਗਾ।
ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਇਸ ਦਾ ਐਲਾਨ ਕੀਤਾ। ਸਿਰਸਾ ਨੇ ਕਿਹਾ ਕਿ ਉਸਾਰੀ ਸਮੱਗਰੀ ਲਿਜਾਣ ਵਾਲੇ ਟਰੱਕਾਂ 'ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ ਅਤੇ ਉਨ੍ਹਾਂ ਦੇ ਵਾਹਨ ਜ਼ਬਤ ਕੀਤੇ ਜਾਣਗੇ।