Take Covid Vaccine and Get Chance to Win TV: ਲੋਕਾਂ ਨੂੰ ਕੋਰੋਨਾ ਵੈਕਸੀਨ ਪ੍ਰਤੀ ਜਾਗਰੂਕ ਕਰਨ ਲਈ ਹਰ ਥਾਂ ਕੋਸ਼ਿਸ਼ਾਂ ਜਾਰੀ ਹਨ। ਹਰ ਕੋਈ ਜਾਣਦਾ ਹੈ ਕਿ ਇਸ ਕੋਰੋਨਾ ਮਹਾਂਮਾਰੀ ਨੂੰ ਰੋਕਣ ਦਾ ਇਕੋ ਇੱਕ ਰਸਤਾ ਵੈਕਸੀਨ ਹੈ। ਹੁਣ ਮਨੀਪੁਰ ਦੇ ਇੰਫਾਲ ਵਿੱਚ ਕੋਰੋਨਾ ਵੈਕਸੀਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੈਕਸੀਨ ਲਗਾਉਣ ਵਾਲੇ ਲੋਕਾਂ ਨੂੰ ਇਨਾਮ ਦੇਣ ਦੀ ਗੱਲ ਕਹੀ ਗਈ ਹੈ।


ਟੀਕਾਕਰਣ ਦੀ ਦਰ ਨੂੰ ਵਧਾਉਣ ਦੇ ਲਈ, ਇੰਫਾਲ ਪੱਛਮੀ ਜ਼ਿਲਾ ਪ੍ਰਸ਼ਾਸਨ ਨੇ ਇੱਕ ਵਿਆਪਕ ਟੀਕਾਕਰਨ ਕੈਂਪ ਸਹਿ ਡਰਾਅ ਪ੍ਰੋਗਰਾਮ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਪ੍ਰੋਗਰਾਮ ਦਾ ਨਾਂ ਹੈ 'ਟੀਕੇ ਦੀ ਇੱਕ ਖੁਰਾਕ ਲਓ ਅਤੇ ਇਨਾਮ ਹਾਸਲ ਕਰੋ'। ਇਹ 24 ਅਤੇ 31 ਅਕਤੂਬਰ ਅਤੇ 7 ਨਵੰਬਰ ਨੂੰ ਜ਼ਿਲ੍ਹੇ ਦੇ ਤਿੰਨ ਕੇਂਦਰਾਂ 'ਤੇ ਆਯੋਜਿਤ ਕੀਤਾ ਜਾਵੇਗਾ।


ਅਧਿਕਾਰੀਆਂ ਨੇ ਕਿਹਾ ਹੈ ਕਿ ਮਣੀਪੁਰ ਦੇ ਇੰਫਾਲ ਦੇ ਪੱਛਮੀ ਜ਼ਿਲ੍ਹੇ ਦੇ ਲੋਕ, ਜੇਕਰ ਉਹ 24 ਅਕਤੂਬਰ, 31 ਅਕਤੂਬਰ ਅਤੇ 7 ਨਵੰਬਰ ਨੂੰ ਤਿੰਨ ਕੇਂਦਰਾਂ 'ਤੇ ਹੋਣ ਵਾਲੇ ਮੈਗਾ ਟੀਕਾਕਰਨ ਕੈਂਪਾਂ ਵਿੱਚ ਕੋਵਿਡ -19 ਟੀਕੇ ਦੀ ਇੱਕ ਖੁਰਾਕ ਲੈਂਦੇ ਹਨ, ਤਾਂ ਉਹ ਟੀਵੀ, ਮੋਬਾਈਲ ਫੋਨ ਜਾਂ ਕੰਬਲ ਜਿੱਤ ਸਕਦੇ ਹਨ।


ਦੱਸ ਦੇਈਏ ਕਿ ਹੁਣ ਤੱਕ ਦੇਸ਼ ਵਿੱਚ ਕੋਵਿਡ -19 ਦੀਆਂ ਕੁੱਲ 97.62 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਚੋਂ ਸ਼ਨੀਵਾਰ ਨੂੰ 38 ਲੱਖ ਖੁਰਾਕਾਂ ਦਿੱਤੀਆਂ ਗਈਆਂ। ਇਹ ਜਾਣਕਾਰੀ ਸਿਹਤ ਮੰਤਰਾਲੇ ਨੇ ਦਿੱਤੀ ਹੈ।


ਇਹ ਵੀ ਪੜ੍ਹੋ: Farmers Protest Live: ਦੇਸ਼ ਦੇ ਕਿਸਾਨਾਂ ਵਲੋਂ ਰੇਲ ਰੋਕੋ ਅੰਦੋਲਨ, ਮੰਤਰੀ ਅਜੈ ਮਿਸ਼ਰਾ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਦੀ ਮੰਗ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904