ਨਵੀਂ ਦਿੱਲੀ: ਕੋਰੋਨਾ ਕਾਲ 'ਚ ਚਾਰੇ ਪਾਸੇ ਨਿਰਾਸ਼ਾ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੋਕ ਆਪਣੀ ਜਾਨ ਤੇ ਜਾਇਦਾਦ ਬਾਰੇ ਚਿੰਤਤ ਹਨ। ਇਸ ਦੇ ਨਾਲ ਹੀ ਮਨੁੱਖਤਾ ਨੂੰ ਬਚਾਉਣ ਲਈ ਦੇਸ਼ ਦੇ ਕਈ ਉਦਯੋਗਪਤੀਆਂ ਨੇ ਖੁੱਲ੍ਹੇ ਦਿਲ ਨਾਲ ਕਰੋੜਾਂ ਰੁਪਏ ਦਾਨ ਕੀਤੇ ਹਨ। ਇਨ੍ਹਾਂ 'ਚ ਅਜੀਮ ਪ੍ਰੇਮਜੀ, ਮੁਕੇਸ਼ ਅੰਬਾਨੀ ਤੇ ਸ਼ਿਵ ਨਾਦਰ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ। 'ਹਰੁਣ ਇੰਡੀਆ' ਦੀ ਰਿਪੋਰਟ ਅਨੁਸਾਰ ਸਾਲ 2020 'ਚ 90 ਸਭ ਤੋਂ ਵੱਡੇ ਦਾਨੀਆਂ ਨੇ ਕੁਲ 9324 ਕਰੋੜ ਰੁਪਏ ਦਾਨ ਕੀਤੇ।
'ਇਡੇਲਗਿਵ ਹਰੁਣ ਇੰਡੀਆ ਫਿਲਾਂਥ੍ਰੋਫੀ ਲਿਸਟ 2020' 'ਚ ਬਿਜ਼ਨੈਸ ਇਨਸਾਈਡਰ ਨੇ ਇਨ੍ਹਾਂ ਦਾ ਨਾਮ ਪ੍ਰਕਾਸ਼ਿਤ ਕੀਤਾ। ਇਨ੍ਹਾਂ ਦੀ ਦਾਨ ਦੀ ਰਕਮ ਪਿਛਲੇ 2 ਸਾਲਾਂ 'ਚ ਵੱਧ ਕੇ 100 ਮਿਲੀਅਨ ਤੋਂ ਵੱਧ ਹੋ ਗਈ ਹੈ ਤੇ ਦਾਨ ਕਰਨ ਵਾਲਿਆਂ ਦੀ ਗਿਣਤੀ ਹੁਣ ਵੱਧ ਕੇ 80 ਹੋ ਗਈ ਹੈ। ਇਨ੍ਹਾਂ ਦੀ ਔਸਤ ਉਮਰ 66 ਸਾਲ ਹੈ। ਬਿਪੀ ਬਾਂਸਲ ਫਲਿੱਪਕਾਰਡ ਦੇ ਸਹਿ-ਸੰਸਥਾਪਕ ਹਨ, ਉਹ ਪਹਿਲੇ ਫਿਲਾਂਥ੍ਰੋਫਿਸ਼ਟ ਹਨ, ਜਿਨ੍ਹਾਂ ਦੀ ਉਮਰ 40 ਸਾਲ ਹੈ।
ਅਜੀਮ ਪ੍ਰੇਮ ਜੀ ਨੇ 7904 ਕਰੋੜ ਰੁਪਏ ਦਾਨ ਕੀਤੇ ਹਨ, ਜੋ ਭਾਰਤ 'ਚ ਦਾਨ ਦੀ ਸਭ ਤੋਂ ਵੱਡੀ ਰਕਮ ਹੈ। ਉਨ੍ਹਾਂ ਨੇ ਸਭ ਤੋਂ ਵੱਧ ਸਿੱਖਿਆ ਲਈ ਦਾਨ ਕੀਤਾ ਹੈ। ਦੂਜੇ ਨੰਬਰ 'ਤੇ ਸ਼ਿਵ ਨਾਦਰ ਦਾ ਨਾਮ ਹੈ। ਉਹ ਐਚਸੀਐਲ ਦੇ ਮਾਲਕ ਹਨ। ਉਨ੍ਹਾਂ ਨੇ 795 ਕਰੋੜ ਰੁਪਏ ਦਾਨ ਕੀਤੇ ਹਨ। ਉਨ੍ਹਾਂ ਨੇ ਵੀ ਜ਼ਿਆਦਾਤਰ ਸਿੱਖਿਆ ਦੇ ਖੇਤਰ 'ਚ ਦਾਨ ਕੀਤਾ ਹੈ। ਏਸ਼ੀਆ ਦੇ ਸਭ ਤੋਂ ਵੱਡੇ ਉਦਯੋਗਪਤੀ ਰਿਲਾਇੰਸ ਦੇ ਮਾਲਕ ਮੁਕੇਸ਼ ਅੰਬਾਨੀ ਨੇ 458 ਕਰੋੜ ਰੁਪਏ ਦਾਨ ਕੀਤੇ ਹਨ। ਇਸ ਸੂਚੀ 'ਚ ਮੁਕੇਸ਼ ਅੰਬਾਨੀ ਦਾ ਨਾਮ ਤੀਜੇ ਨੰਬਰ 'ਤੇ ਹੈ।
ਕੁਮਾਰ ਮੰਗਲਮ ਬਿਰਲਾ ਨੇ 276 ਕਰੋੜ ਰੁਪਏ ਦਾਨ ਕੀਤੇ ਹਨ। ਵੇਦਾਂਤ ਗਰੁੱਪ ਦੇ ਮਾਲਕ ਅਨਿਲ ਅਗਰਵਾਲ ਨੇ 215 ਕਰੋੜ ਰੁਪਏ ਦਾਨ ਕੀਤੇ ਹਨ। ਪਿਰਾਮਲ ਐਂਟਰਪ੍ਰਾਈਜਿਸ ਦੇ ਮਾਲਕ ਅਜੇ ਪਿਰਾਮਲ ਨੇ 196 ਕਰੋੜ ਰੁਪਏ ਦਾਨ ਕੀਤੇ ਹਨ।
ਇਨਫ਼ੋਸਿਸ ਦੇ ਮਾਲਕ ਨੰਦਨ ਨੀਲਕੇਨੀ ਨੇ 159 ਕਰੋੜ ਰੁਪਏ ਦਾਨ ਕੀਤੇ ਹਨ। ਹਿੰਦੂਜਾ ਗਰੁੱਪ ਦੇ ਮਾਲਕ ਹਿੰਦੂਜਾ ਬ੍ਰੈਂਡਰਸਨ ਨੇ 133 ਕਰੋੜ ਦਾਨ ਕੀਤੇ ਹਨ। ਗੌਤਮ ਅਡਾਨੀ ਨੇ 88 ਕਰੋੜ ਰੁਪਏ ਦਾਨ ਕੀਤੇ ਹਨ। ਟੋਰੈਂਟ ਫ਼ਾਰਮਾਸਿਊਟਿਕਲ ਦੇ ਸੁਧਾਰ ਮਹਿਤਾ ਤੇ ਸਮੀਰ ਮਹਿਤਾ ਨੇ 82 ਕਰੋੜ ਰੁਪਏ ਦਾਨ ਕੀਤੇ ਹਨ।