ਲੱਦਾਖ ਦੇ ਸਿਆਚਿਨ ਗਲੇਸ਼ੀਅਰ 'ਤੇ ਬਰਫ਼ ਦੇ ਤੋਦੇ ਡਿੱਗਣ ਨਾਲ ਤਿੰਨ ਭਾਰਤੀ ਫੌਜੀਆਂ ਦੀ ਮੌਤ ਹੋ ਗਈ। ਇਹ ਦੁਨੀਆ ਦਾ ਸਭ ਤੋਂ ਉੱਚਾ ਜੰਗੀ ਮੈਦਾਨ ਹੈ, ਜਿੱਥੇ ਸੈਨਿਕਾਂ ਨੂੰ -60 ਡਿਗਰੀ ਠੰਡ, ਤੇਜ਼ ਹਵਾਵਾਂ ਅਤੇ ਬਰਫ਼ੀਲੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਰਫ਼ ਦੇ ਤੋਦੇ ਇੱਕ ਫੌਜੀ ਚੌਕੀ 'ਤੇ ਡਿੱਗੇ ਜਿਸ ਕਾਰਨ ਇਹ ਦੁਖਦਾਈ ਘਟਨਾ ਵਾਪਰੀ।