Haryana News : ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਤਰਾਵੜੀ ਵਿਖੇ ਸਥਿਤ ਰਾਈਸ ਮਿੱਲ ਦੀ 3 ਮੰਜ਼ਿਲਾ ਇਮਾਰਤ ਦੇ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ 4 ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਜਦਕਿ 20 ਮਜ਼ਦੂਰ ਜ਼ਖਮੀ ਹਨ। ਫਿਲਹਾਲ ਮਜ਼ਦੂਰਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ ਹੈ। ਮਲਬੇ ਅੰਦਰ ਹੋਰ ਮਜ਼ਦੂਰ ਦੱਬੇ ਹੋ ਸਕਦੇ ਹਨ, ਇਹ ਮਜ਼ਦੂਰ ਰਾਤ ਨੂੰ ਇਮਾਰਤ ਦੇ ਅੰਦਰ ਹੀ ਸੌਂਦੇ ਸਨ, ਜਦੋਂ ਇਹ ਹਾਦਸਾ ਵਾਪਰਿਆ, ਮਜ਼ਦੂਰ ਅੰਦਰ ਸੁੱਤੇ ਹੋਏ ਸਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ, ਫਾਇਰ ਬ੍ਰਿਗੇਡ, ਐਂਬੂਲੈਂਸ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ।

ਇਹ ਵੀ ਪੜ੍ਹੋ : ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਮੁੜ ਸੰਮਨ ਭੇਜਿਆ, ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ 21 ਅਪ੍ਰੈਲ ਨੂੰ ਹੋਵੇਗੀ ਜਾਂਚ



ਮੰਗਲਵਾਰ ਸਵੇਰੇ ਵਾਪਰਿਆ ਹਾਦਸਾ


ਇਹ ਘਟਨਾ ਮੰਗਲਵਾਰ ਸਵੇਰੇ ਕਰੀਬ 3 ਵਜੇ ਕਰਨਾਲ ਜ਼ਿਲ੍ਹੇ ਦੇ ਤਰਾਵੜੀ ਸਥਿਤ ਸ਼ਿਵ ਸ਼ਕਤੀ ਰਾਈਜ਼ ਮਿੱਲ ਦੀ ਦੱਸੀ ਜਾ ਰਹੀ ਹੈ। ਰਾਤ ਨੂੰ ਮਜ਼ਦੂਰ ਚੌਲ ਮਿੱਲ ਦੇ ਅੰਦਰ ਸੌਂਦੇ ਹਨ, ਇਸ ਦੌਰਾਨ ਮਿੱਲ ਦੀ ਇਮਾਰਤ ਵਿੱਚ ਬਣੇ ਲੇਬਰ ਕੁਆਰਟਰ ਦਾ ਇੱਕ ਹਿੱਸਾ ਡਿੱਗ ਗਿਆ, ਇਸ ਹਿੱਸੇ ਵਿੱਚ ਮਜ਼ਦੂਰ ਸੁੱਤੇ ਪਏ ਸਨ। ਹਾਦਸੇ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਦੇ ਸਾਰੇ ਵੱਡੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਪ੍ਰਸ਼ਾਸਨ ਨੇ ਹਾਦਸੇ ਦੀ ਜਾਂਚ ਲਈ ਦੋ ਟੀਮਾਂ ਦਾ ਗਠਨ ਕੀਤਾ ਹੈ। ਪੁਲਿਸ, ਫਾਇਰ ਬ੍ਰਿਗੇਡ, ਐਂਬੂਲੈਂਸ ਗੱਡੀਆਂ ਵੀ ਮੌਕੇ 'ਤੇ ਮੌਜੂਦ ਹਨ। ਜ਼ਖਮੀ ਮਜ਼ਦੂਰਾਂ ਨੂੰ ਬਚਾ ਕੇ ਹਸਪਤਾਲ ਪਹੁੰਚਾਇਆ ਗਿਆ। ਦੂਜੇ ਪਾਸੇ ਹਾਦਸੇ ਸਬੰਧੀ ਕਰਨਾਲ ਦੇ ਐਸਪੀ ਸ਼ਸ਼ਾਂਕ ਕੁਮਾਰ ਦਾ ਕਹਿਣਾ ਹੈ ਕਿ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 


 

ਦੱਸਿਆ ਜਾ ਰਿਹਾ ਹੈ ਕਿ ਸ਼ਿਵ ਸ਼ਕਤੀ ਰਾਈਜ਼ ਮਿੱਲ 'ਚ 200 ਦੇ ਕਰੀਬ ਮਜ਼ਦੂਰ ਕੰਮ ਕਰਦੇ ਹਨ, ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਕੁਝ ਮਜ਼ਦੂਰ ਕੰਮ 'ਤੇ ਸਨ ਅਤੇ ਕੁਝ ਸੁੱਤੇ ਹੋਏ ਸਨ। ਘਟਨਾ ਤੋਂ ਬਾਅਦ ਮਜ਼ਦੂਰ ਘਬਰਾਏ ਹੋਏ ਹਨ ਅਤੇ ਕੋਈ ਵੀ ਜਾਣਕਾਰੀ ਦੇਣ ਤੋਂ ਅਸਮਰੱਥ ਹਨ। ਹਾਲਾਂਕਿ ਇਹ ਤਾਂ ਬਚਾਅ ਕਾਰਜ ਪੂਰਾ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਹਾਦਸੇ ਦੌਰਾਨ ਕਿੰਨੇ ਮਜ਼ਦੂਰ ਦੱਬੇ ਗਏ, ਜਦਕਿ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ 4 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਅਤੇ 20 ਮਜ਼ਦੂਰ ਜ਼ਖਮੀ ਹਨ। ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ।