ਧਰਮਸ਼ਾਲਾ: ਚੀਨ ਖਿਲਾਫ ਹਮੇਸ਼ਾਂ ਤੋਂ ਆਵਾਜ਼ ਬੁਲੰਦ ਕਰਦੇ ਆ ਰਹੇ ਤਿੱਬਤੀ ਸ਼ਰਨਾਰਥੀਆਂ ਨੇ ਹੁਣ ਚੀਨ ਦੇ ਲੋਕਾਂ ਨੂੰ ਆਪਣੇ ਅਧਿਕਾਰੀਆਂ ਤੋਂ ਸੁਚੇਤ ਰਹਿਣ ਦੀ ਨਸੀਹਤ ਦਿੱਤੀ ਹੈ। ਦਰਅਸਲ, ਵਿਸ਼ਵ ਪ੍ਰਸਿੱਧ ਮਸ਼ਹੂਰ ਅਲੀਬਾਬਾ ਕੰਪਨੀ ਦੇ ਮਾਲਕ ਜੈਕ ਮਾ ਦੇ ਭੇਤਭਰੇ ਹਾਲਾਤ 'ਚ ਗਾਇਬ ਹੋਣ ਮਗਰੋਂ ਚੀਨ ਦੀ ਸ਼ਾਸਨ ਪ੍ਰਣਾਲੀ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਉਧਰ, ਇਸ ਘਟਨਾ ਮਗਰੋਂ ਤਿੱਬਤੀ ਲੋਕਾਂ ਤੇ ਉਨ੍ਹਾਂ ਦੀ ਸਰਕਾਰ ਨੂੰ ਚੀਨ ਦੀ ਨਿੰਦਾ ਕਰਨ ਦਾ ਚੰਗਾ ਮੌਕਾ ਮਿਲ ਗਿਆ ਹੈ। ਤਿੱਬਤੀ ਸ਼ਰਨਾਰਥੀਆਂ ਦੇ ਡਿਪਟੀ ਸਪੀਕਰ ਯਸ਼ੀ ਫੁੰਤਸੋਕ ਨੇ ਕਿਹਾ, "ਇਹ ਪਹਿਲਾ ਮੌਕਾ ਨਹੀਂ ਜਦੋਂ ਚੀਨ ਨੇ ਅਜਿਹਾ ਕੀਤਾ ਹੋਵੇ ਤੇ ਵਿਸ਼ਵ ਭਰ ਵਿੱਚ ਆਪਣੀ ਮਿੱਟੀ ਪਲੀਤ ਕਰਵਾਈ ਹੋਵੇ। ਇਸ ਤੋਂ ਪਹਿਲਾਂ ਵੀ ਚੀਨ ਨੇ ਕਈ ਵਾਰ ਅਜਿਹਾ ਕੀਤਾ ਹੈ, ਤਿੱਬਤ ਇਸ ਦਾ ਸਭ ਤੋਂ ਵੱਡਾ ਸਬੂਤ ਹੈ, ਪਰ ਇਸ ਵਾਰ ਚੀਨ ਨੇ ਆਪਣੇ ਹੀ ਲੋਕਾਂ ਨਾਲ ਅਜਿਹਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਬਹੁਤ ਨਿੰਦਣਯੋਗ ਹੈ।"
ਉਨ੍ਹਾਂ ਕਿਹਾ, "ਜਿਹੜੇ ਲੋਕ ਚੀਨੀ ਸਰਕਾਰਾਂ ਦੇ ਮੁਖੀਆਂ ਦਾ ਵਿਰੋਧ ਕਰਦੇ ਹਨ ਤੇ ਜੋ ਉਨ੍ਹਾਂ ਵਿਰੁੱਧ ਬੋਲਦੇ ਹਨ, ਉਨ੍ਹਾਂ ਨੂੰ ਚੀਨ ਵਿੱਚ ਵੀ ਅਜਿਹੀ ਹੀ ਕਿਸਮਤ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਚੀਨ ਦੇ ਲੋਕਾਂ ਨੂੰ ਹੁਣ ਅਜਿਹੀ ਸ਼ਾਸਨ ਪ੍ਰਣਾਲੀ ਤੋਂ ਸੂਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਨੂੰ ਅਜਿਹਾ ਸਬਕ ਲੈਣਾ ਚਾਹੀਦਾ ਹੈ ਕਿ ਉਹ ਅਜਿਹੇ ਲੋਕਾਂ ਦੇ ਹੱਥ ਵਿੱਚ ਸੁਰੱਖਿਅਤ ਨਹੀਂ ਹਨ। ਭਾਵੇਂ ਉਨ੍ਹਾਂ ਦਾ ਚੀਨ ਵਿੱਚ ਕਿਸੇ ਵੀ ਕਿਸਮ ਦਾ ਪ੍ਰਭਾਵ ਹੈ।"
ਇਹ ਦੋਸ਼ ਲਾਇਆ ਗਿਆ ਹੈ ਕਿ ਜੈਕ ਮਾ ਚੀਨੀ ਕੰਪਨੀ ਅਲੀਬਾਬਾ ਦਾ ਮਾਲਕ ਹੈ ਤੇ ਉਸ ਉੱਤੇ ਪਿਛਲੇ ਸਾਲ ਚੀਨੀ ਸਰਕਾਰ ਖ਼ਿਲਾਫ਼ ਬਹੁਤ ਹੀ ਸਧਾਰਣ ਟਿੱਪਣੀ ਕਰਨ ਦਾ ਦੋਸ਼ ਹੈ। ਇਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਜੈਕ ਮਾ ਉਸ ਟਿੱਪਣੀ ਤੋਂ ਬਆਦ ਹੀ ਲਾਪਤਾ ਹੋ ਗਏ ਹਨ। ਦੁਨੀਆ ਭਰ ਵਿੱਚ ਉਸ ਦੇ ਇੱਕ ਮਿਲੀਅਨ ਕਰਮਚਾਰੀਆਂ ਨੇ ਉਸ ਦੀ ਭਾਲ ਹੁਣ ਸ਼ੁਰੂ ਕਰ ਦਿੱਤੀ ਹੈ ਤੇ ਚੀਨ ਦੀ ਕੰਮਕਾਜ 'ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ।
ਅਲੀਬਾਬਾ ਦੇ ਮਾਲਕ ਦੇ ਲਾਪਤਾ ਹੋਣ ਮਗਰੋਂ ਤਿੱਬਤੀ ਸ਼ਰਨਾਰਥੀਆਂ ਨੇ ਚੀਨ ਨੂੰ ਦਿੱਤੀ ਨਸੀਹਤ
ਏਬੀਪੀ ਸਾਂਝਾ
Updated at:
13 Jan 2021 02:49 PM (IST)
ਚੀਨ ਖਿਲਾਫ ਹਮੇਸ਼ਾਂ ਤੋਂ ਆਵਾਜ਼ ਬੁਲੰਦ ਕਰਦੇ ਆ ਰਹੇ ਤਿੱਬਤੀ ਸ਼ਰਨਾਰਥੀਆਂ ਨੇ ਹੁਣ ਚੀਨ ਦੇ ਲੋਕਾਂ ਨੂੰ ਆਪਣੇ ਅਧਿਕਾਰੀਆਂ ਤੋਂ ਸੁਚੇਤ ਰਹਿਣ ਦੀ ਨਸੀਹਤ ਦਿੱਤੀ ਹੈ।
- - - - - - - - - Advertisement - - - - - - - - -