ਨਵੀਂ ਦਿੱਲੀ: ਦਿੱਲੀ ਦੇ ਨਜ਼ਫਗੜ੍ਹ ‘ਚ ਇੱਕ ਟਿੱਕ-ਟੌਕ ਸਟਾਰ ਦੀ ਮੰਗਲਵਾਰ ਸ਼ਾਮ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੋਹਿਤ ਮੋਰ ਪੇਸ਼ੇ ਤੋਂ ਜਿੰਮ ਟ੍ਰੇਨਰ ਸੀ। ਬਦਮਾਸ਼ਾਂ ਨੇ ਮੋਹਿਤ ‘ਤੇ ਲਗਾਤਾਰ ਸੱਤ ਗੋਲ਼ੀਆਂ ਚਲਾਈਆਂ ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਹਾਦਰਗੜ੍ਹ ਦਾ ਰਹਿਣ ਵਾਲਾ ਮੋਹਿਤ ਨਜ਼ਫਗੜ੍ਹ ‘ਚ ਹੀ ਜਿੰਮ ‘ਚ ਟ੍ਰੇਨਰ ਸੀ।


ਮੰਗਲਵਾਰ ਨੂੰ ਉਹ ਆਪਣੇ ਦੋਸਤਾਂ ਦੇ ਨਾਲ ਮਿਲਕੇ ਉਸ ਦੀ ਫੋਟੋਕਾਪੀ ਦੀ ਦੁਕਾਨ ‘ਤੇ ਗਿਆ ਸੀ ਜਿੱਥੇ ਤਿੰਨ ਸਕੂਟੀ ਸਵਾਰ ਨੌਜਵਾਨ ਦੁਕਾਨ ‘ਚ ਆਏ ਤੇ ਉਨ੍ਹਾਂ ਮੋਹਿਤ ‘ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ। ਇਹ ਪੂਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।


ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤੇ ਉਨ੍ਹਾਂ ਨੂੰ ਇਹ ਆਪਸੀ ਰੰਜਿਸ਼ ਦਾ ਮਾਮਲਾ ਲੱਗਿਆ। ਪੁਲਿਸ ਹੁਣ ਮੋਹਿਤ ਦੇ ਕਾਲ ਰਿਕਾਰਡ ਦੀ ਵੀ ਜਾਂਚ ਕਰ ਰਹੀ ਹੈ। ਮ੍ਰਿਤਕ ਮੋਹਿਤ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਸੀ। ਉਸ ਦੇ ਟਿੱਕ ਟੌਕ ‘ਤੇ 5 ਲੱਖ ਤੋਂ ਜ਼ਿਆਦਾ ਫੋਲੌਅਰਸ ਤੇ ਇੰਸਟਾਗ੍ਰਾਮ ‘ਤੇ ਤਿੰਨ ਹਜ਼ਾਰ ਫੌਲੋਅਰਸ ਹਨ।