ਤਿਰੂਪਤੀ: ਆਂਧਰਾ ਪ੍ਰਦੇਸ਼ ‘ਚ ਸਭ ਤੋਂ ਵੱਡਾ ਮੰਦਰ ਹੈ ਜਿਸ ‘ਚ 9,000 ਕਿੱਲੋ ਤੋਂ ਵੀ ਜ਼ਿਆਦਾ ਦਾ ਸੋਨਾ ਹੈ। ਇਸ ਦੀ ਜਾਣਕਾਰੀ ਮੰਦਰ ਟਰੱਸਟ ਵੱਲੋਂ ਦਿੱਤੀ ਗਈ ਹੈ। ਸ੍ਰੀ ਵੇਂਕਟੇਸ਼ਵਰ ਮੰਦਰ ਦੇ ਪ੍ਰਬੰਧਕ ਤਿਰੂਮਾਲਾ ਦੇਵਸਥਾਨਮ (ਟੀਟੀਡੀ) ਦਾ 7,235 ਕਿਲੋ ਸੋਨਾ ਵੱਖ-ਵੱਖ ਯੋਜਨਾਵਾਂ ਤਹਿਤ ਦੇਸ਼ ਦੇ ਦੋ ਰਾਸ਼ਟਰੀ ਬੈਂਕਾਂ ‘ਚ ਜਮ੍ਹਾਂ ਹੈ।
ਟੀਟੀਡੀ ਦੇ ਖ਼ਜ਼ਾਨੇ ‘ਚ 1,934 ਕਿੱਲੋ ਸੋਨਾ ਹੈ ਜਿਸ ‘ਚ ਪੀਐਨਬੀ ਤੋਂ ਵਾਪਸ ਲਿਆ 1,381 ਕਿੱਲੋ ਸੋਨਾ ਸ਼ਾਮਲ ਹੈ। ਪੀਐਨਬੀ ਨੇ ਇਹ ਸੋਨਾ ਤਿੰਨ ਸਾਲ ਦੀ ਜਮ੍ਹਾ ਯੋਜਨਾ ਸੀਮਾ ਪੂਰੀ ਹੋਣ ਤੋਂ ਬਾਅਦ ਵਾਪਸ ਕੀਤਾ ਸੀ। ਹੁਣ ਬੋਰਡ ਨੇ ਇਹ ਤੈਅ ਕਰਨਾ ਹੈ ਕਿ ਉਸ ਨੂੰ ਇਹ ਸੋਨਾ ਕਿਹੜੇ ਬੈਂਕ ‘ਚ ਜਮ੍ਹਾਂ ਕਰਨਾ ਹੈ। ਜਿਸ ਦੇ ਲਈ ਵੱਖ-ਵੱਖ ਯੋਜਨਾਵਾਂ ਬਾਰੇ ਚਰਚਾ ਕੀਤੀ ਜਾ ਹਰੀ ਹੈ ਅਤੇ ਇਹ ਵੀ ਵਿਚਾਰ ਕੀਤਾ ਜਾ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਰਿਟਰਨ ਕਿਹੜੀ ਸਕੀਮ ‘ਚ ਮਿਲੇਗਾ।
ਇਸ ਮੰਦਰ ਨੂੰ ਬਾਲਾਜੀ ਮੰਦਰ ਦੇ ਤੌਰ ‘ਤੇ ਵੀ ਜਾਣਿਆ ਜਾਂਦਾ ਹੈ। ਮੰਦਰ ਦਾ 1,311 ਕਿੱਲੋ ਸੋਨਾ ਪੀਐਨਬੀ ਕੋਲ ਜਮ੍ਹਾਂ ਸੀ ਜਿਸ ‘ਚ ਬੈਂਕ ਨੇ 70 ਕਿੱਲੋ ਬਿਆਜ਼ ਦੇ ਨਾਲ ਸੋਨਾ ਵਾਪਸ ਕੀਤਾ ਸੀ। ਟੀਟੀਡੀ ਨੇ ਦੱਸਿਆ ਕਿ ਉਸ ਦਾ 5,837 ਕਿਲੋ ਸੋਨਾ ਭਾਰਤੀ ਸਟੇਟ ਬੈਂਕ ਕੋਲ ਜਮ੍ਹਾਂ ਹੈ ਅਤੇ 1938 ਕਿਲੋ ਸੋਨਾ ਇੰਡੀਅਨ ਓਵਰਸੀਜ਼ ਬੈਂਕ ਕੋਲ ਪਿਆ ਹੈ। ਇਸ ਮੰਦਰ ‘ਚ ਰੋਜ਼ 50,000 ਸ਼ਰਧਾਲੂ ਆਉਂਦੇ ਹਨ ਅਤੇ ਮੰਦਰ ਦੀ ਸਲਾਨਾ ਆਮਦਨ 1,000 ਕਰੋੜ ਰੁਪਏ ਤੋਂ 1,200 ਕਰੋੜ ਰੁਪਏ ਤਕ ਹੈ।
ਭਾਰਤ ਦੇ ਇਸ ਮੰਦਰ ‘ਚ ਹੈ 9,000 ਕਿੱਲੋ ਸੋਨਾ ਤੇ 1,200 ਕਰੋੜ ਤੋਂ ਵੱਧ ਆਮਦਨ
ਏਬੀਪੀ ਸਾਂਝਾ
Updated at:
11 May 2019 02:02 PM (IST)
ਆਂਧਰਾ ਪ੍ਰਦੇਸ਼ ‘ਚ ਸਭ ਤੋਂ ਵੱਡਾ ਮੰਦਰ ਹੈ ਜਿਸ ‘ਚ 9,000 ਕਿੱਲੋ ਤੋਂ ਵੀ ਜ਼ਿਆਦਾ ਦਾ ਸੋਨਾ ਹੈ। ਇਸ ਦੀ ਜਾਣਕਾਰੀ ਮੰਦਰ ਟਰੱਸਟ ਵੱਲੋਂ ਦਿੱਤੀ ਗਈ ਹੈ।
- - - - - - - - - Advertisement - - - - - - - - -