ਕਲਕਤਾ: ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਸਾਰੇ 291 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਜਦਕਿ ਸਹਿਯੋਗੀ ਤਿੰਨ ਸੀਟਾਂ 'ਤੇ ਚੋਣ ਲੜਨਗੇ। ਸੀਐਮ ਮਮਤਾ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਹੈ ਕਿ ਉਹ ਨੰਦੀਗ੍ਰਾਮ ਸੀਟ ਤੋਂ ਚੋਣ ਲੜੇਗੀ।


ਦੱਸ ਦਈਏ ਕਿ 291 ਉਮੀਦਵਾਰਾਂ ਵਿੱਚੋਂ 50 ਮਹਿਲਾ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਮਮਤਾ ਇਸ ਵਾਰ ਭਵਾਨੀਪੁਰ ਤੋਂ ਚੋਣ ਨਹੀਂ ਲੜੇਗੀ। ਇੱਥੋਂ ਸ਼ੋਭਨ ਮੁਖਰਜੀ ਨੂੰ ਟਿਕਟ ਦਿੱਤੀ ਗਈ ਹੈ।


ਟੀਐਮਸੀ ਵਿਖੇ ਉਮੀਦਵਾਰਾਂ ਦੇ ਐਲਾਨ ਤੋਂ ਪਹਿਲਾਂ ਕੱਲ੍ਹ ਇੱਕ ਮੈਰਾਥਨ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਮਮਤਾ ਸਰਕਾਰ ਨੂੰ ਦਸ ਸਾਲਾਂ ਲਈ ਕੰਮ ਕਰਨ, ਵਿਵਾਦਾਂ ਨੂੰ ਖਤਮ ਕਰਨ ਤੇ ਲੋਕਸਭਾ 'ਚ ਵਧੀਆ ਪ੍ਰਦਰਸ਼ਨ ਨਾ ਕਰਨ ਵਾਲੇ ਖੇਤਰਾਂ ਵਿੱਚ ਲੋਕ ਸੰਪਰਕ ਵਧਾਉਣ ਲਈ ਕਿਹਾ ਗਿਆ।


ਇਸ ਦੇ ਨਾਲ ਹੀ ਖ਼ਬਰ ਹੈ ਕਿ ਮਮਤਾ ਬੈਨਰਜੀ ਮਹਾਂਸ਼ਿਵਰਾਤਰੀ 'ਤੇ ਵੀਰਵਾਰ ਨੂੰ ਨੰਦੀਗ੍ਰਾਮ ਤੋਂ ਨਾਮਜ਼ਦਗੀ ਭਰ ਸਕਦੀ ਹੈ। ਜਿਸ ਨੂੰ ਹਿੰਦੂ ਵਿਰੋਧੀ ਅਕਸ ਦੇ ਦੋਸ਼ਾਂ ਦੇ ਜਵਾਬ ਵਜੋਂ ਵੇਖਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ: ਬੀਜੇਪੀ ਲੀਡਰ ਵਿਜੈ ਸਾਂਪਲਾ ਦਾ ਜ਼ਬਰਦਸਤ ਵਿਰੋਧ, ਪੁਲਿਸ ਨਾਲ ਭਿੜੇ ਕਿਸਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904