ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ 'ਮਨ ਕੀ ਬਾਤ' ਪ੍ਰੋਗਰਾਮ ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਇਸ ਵਾਰ 'ਮਨ ਕੀ ਬਾਤ' ਦੀ 66ਵੀਂ ਕੜੀ ਹੋਵੇਗੀ। ਮੰਨਿਆ ਜਾ ਰਿਹਾ ਕਿ ਅੱਜ ਸਵੇਰੇ 11 ਵਜੇ ਹੋਣ ਵਾਲੇ ਇਸ ਪ੍ਰਗੋਰਾਮ 'ਚ ਮੋਦੀ ਭਾਰਤ-ਚੀਨ ਤਣਾਅ 'ਤੇ ਗੱਲ ਕਰ ਸਕਦੇ ਹਨ।
ਪਿਛਲੇ ਦੋ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੇਸ਼ ਵਾਸੀਆਂ ਨਾਲ ਕੋਰੋਨਾ ਵਾਇਰਸ ਸਬੰਧੀ ਗੱਲ ਕਰ ਚੁੱਕੇ ਹਨ। ਬੀਤੀ 31 ਮਈ ਨੂੰ 'ਮਨ ਕੀ ਬਾਤ' ਪ੍ਰਗੋਰਾਮ 'ਚ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪਣੀ ਸੁਰੱਖਿਆ ਦਾ ਧਿਆਨ ਰੱਖਣ ਤੇ ਸਾਵਧਾਨੀ ਵਰਤਣ ਲਈ ਕਿਹਾ ਸੀ। ਮੋਦੀ ਨੇ ਸਮਾਜਿਕ ਦੂਰੀ, ਮਾਸਕ ਪਹਿਣਨ ਤੇ ਹੱਥ ਧੋਣ ਦੀ ਅਪੀਲ ਵੀ ਕੀਤੀ ਸੀ।
ਪ੍ਰਧਾਨ ਮੰਤਰੀ ਬਣਨ ਮਗਰੋਂ ਮੋਦੀ ਨੇ ਲੋਕਾਂ ਨਾਲ ਗੱਲ ਕਰਨ ਲਈ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੀ ਸ਼ੁਰੂਆਤ ਕੀਤੀ ਸੀ। ਉਹ ਹਰ ਮਹੀਨੇ ਦੇ ਆਖਰੀ ਐਤਵਾਰ ਦੇਸ਼ ਵਾਸੀਆਂ ਨੂੰ ਸੰਬੋਧਨ ਹੁੰਦੇ ਹਨ।
ਇਹ ਵੀ ਪੜ੍ਹੋ:
ਬਾਜ਼ੀ ਪਲਟੀ ! ਹੁਣ ਆੜ੍ਹਤੀ ਕਿਸਾਨਾਂ ਨੂੰ ਦੇਣਗੇ 28 ਕਰੋੜ ਰੁਪਏ ਵਿਆਜ
ਕੀ 30 ਜੂਨ ਮਗਰੋਂ ਹੋਵੇਗਾ ਲੌਕਡਾਊਨ? ਕੈਪਟਨ ਨੇ ਕੀਤਾ ਸਪਸ਼ਟ
ਅਮਰੀਕੀ ਖੁਫੀਆਂ ਏਜੰਸੀ ਵੱਲੋਂ ਹੈਰਾਨੀਜਨਕ ਖ਼ੁਲਾਸਾ, ਵੱਡੀ ਜੰਗ ਦੇ ਬਣੇ ਆਸਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ