ਮੁੰਬਈ: ਗ੍ਰੇਟਾ ਥੰਨਬਰਗ ਟੂਲ ਕਿੱਟ ਕੇਸ ਵਿੱਚ ਮੁਲਜ਼ਮ ਨਿਕਿਤਾ ਜੈਕਬ ਨੂੰ ਬੰਬੇ ਹਾਈ ਕੋਰਟ ਨੇ ਵੱਡੀ ਰਾਹਤ ਦੇ ਦਿੱਤੀ ਹੈ। ਕੋਰਟ ਨੇ ਤਿੰਨ ਹਫ਼ਤੇ ਤੱਕ ਨਿਕਿਤਾ ਦੀ ਗ੍ਰਿਫ਼ਤਾਰੀ ਤੇ ਰੋਕ ਲਾ ਦਿੱਤੀ ਹੈ। ਇਹ ਰਾਹਤ 25 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਤੇ ਦਿੱਤੀ ਗਈ ਹੈ। ਸੁਣਵਾਈ ਦੇ ਦੌਰਾਨ ਕੋਰਟ ਨੇ ਮਨਿਆ ਕਿ  ਨਿਕਿਤਾ ਦਾ ਕੋਈ ਰਾਜਨੀਤਿਕ, ਧਾਰਮਿਕ ਜਾਂ ਆਰਥਿਕ ਏਜੰਡਾ ਨਹੀਂ।

ਕੋਰਟ ਨੇ ਇਹ ਵੀ ਮੰਨਿਆ ਕਿ ਨਿਕਿਤਾ ਦਾ ਘਰ 11 ਫਰਵਰੀ ਨੂੰ ਸਰਚ ਕੀਤਾ ਗਿਆ ਤੇ ਸਾਮਾਨ ਜ਼ਬਤ ਕਰ ਲਿਆ ਗਿਆ। ਇਸ ਦੇ ਨਾਲ ਹੀ ਹਾਈਕੋਰਟ ਨੇ ਇਹ ਵੀ ਕਿਹਾ ਹੈ ਕਿ ਅਪਰਾਧ ਦੂਜੇ ਰਾਜਾਂ ਵਿੱਚ ਹੋਇਆ ਹੈ, ਇਸ ਲਈ ਇਹ ਮਾਮਲਾ ਉਸਦੇ ਅਧਿਕਾਰ ਖੇਤਰ 'ਚ ਨਹੀਂ।

ਨਿਕਿਤਾ ਦੀ ਵਕੀਲ ਨੇ ਕਿਹਾ ,"ਟੂਲਕਿੱਟ ਨੂੰ ਸਿਰਫ ਨਿਕਿਤਾ ਨੇ ਨਹੀਂ ਬਣਾਇਆ।ਟੂਲਕਿੱਟ ਦੇ ਨਾਲ ਨਿਕਿਤਾ ਜੁੜੀ ਹੈ। ਉਸ ਨੇ ਰਿਸਰਚ ਕੀਤੀ ਹੈ ਪਰ ਸਿਰਫ ਖੇਤੀ ਕਾਨੂੰਨਾਂ ਨੂੰ ਲੈ ਕੇ ਜਾਗਰੁਕਤਾ ਫੈਲਾਉਣ ਲਈ। ਇਸ ਤੋਂ ਇਲਾਵਾ ਕੁੱਝ ਨਹੀਂ। ਹਿੰਸਾ ਫੈਲਾਉਣ ਦਾ ਨਿਕਿਤਾ ਦਾ ਕੋਈ ਉਦੇਸ਼ ਨਹੀਂ ਸੀ।