ਨਵੀਂ ਦਿੱਲੀ: ਕੋਰੋਨਾਵਾਇਰਸ ਸੰਕਟ ਦਾ ਫੈਲਾ ਵਧਦਾ ਜਾ ਰਿਹਾ ਹੈ। ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਰਕਾਰ ਨੇ ਟੂਰਿਸਟ ਵੀਜ਼ਾ 15 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਹੈ ਤੇ ਸਰਹੱਦ 'ਤੇ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਲਾਈ ਗਈ ਹੈ। ਹੁਣ ਟੂਰ ਐਂਡ ਟ੍ਰੈਵਲ ਇੰਡਸਟਰੀ ਇਸ ਦੀ ਮਾਰ ਝੱਲ ਰਹੀ ਹੈ, ਟ੍ਰਾਂਸਪੋਰਟ ਸੈਕਟਰ ਵਿੱਚ ਵੀ ਤਣਾਅ ਵਧ ਰਿਹਾ ਹੈ।
ਟਰੈਵਲ ਡਾਇਨਾਮਿਕ ਇੰਡੀਆ ਪ੍ਰਾਈਵੇਟ ਲਿਮਟਿਡ, ਦਿੱਲੀ ਦੇ ਉਪ ਪ੍ਰਧਾਨ ਗੁਰਵਿੰਦਰ ਬਾਵਾ, ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਹਨ। ਸੈਲਾਨੀ ਵਿਦੇਸ਼ ਤੋਂ ਨਹੀਂ ਆ ਰਹੇ, ਘਰੇਲੂ ਯਾਤਰਾਵਾਂ ਵੀ ਲਗਪਗ ਬੰਦ ਹਨ। ਕੰਮ ਹੁਣ ਲਗਭਗ ਖਤਮ ਹੋ ਗਿਆ ਹੈ। ਬਾਵਾ ਨੇ ਕਿਹਾ ਕਿ, 'ਸਾਡਾ ਕਾਰੋਬਾਰ 90% ਤੱਕ ਪ੍ਰਭਾਵਤ ਹੋਇਆ ਹੈ। ਇਹ ਪੀਕ ਪੀਰੀਅਡ ਹੈ। ਅਸੀਂ ਕਹਿ ਸਕਦੇ ਹਾਂ ਕਿ 100% ਕਾਰੋਬਾਰ ਚਲਾ ਗਿਆ ਹੈ। ਕੋਈ ਵੀ ਵਿਅਕਤੀਗਤ ਯਾਤਰਾ ਨਹੀਂ ਕਰ ਰਿਹਾ, ਕਾਰਪੋਰੇਟ ਯਾਤਰਾ ਬਹੁਤ ਘੱਟ ਗਈ ਹੈ, ਵਰਕ ਫਰੋਮ ਹੋਮ ਸ਼ੁਰੂ ਹੋ ਗਿਆ ਹੈ।
ਸੈਲਾਨੀ ਨਹੀਂ ਆ ਰਹੇ, ਅਤੇ ਕੰਪਨੀਆਂ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਨਿਰਦੇਸ਼ ਦੇ ਰਹੀਆਂ ਹਨ। ਇਸ ਸਥਿਤੀ ਵਿੱਚ, ਓਲਾ ਚਾਲਕ ਚਿੰਤਤ ਹਨ। ਬਿਰੇਸ਼ ਸਿਕੰਦਰ ਸਾਲ 2016 ਤੋਂ ਦਿੱਲੀ ਵਿੱਚ ਇੱਕ ਟੈਕਸੀ ਚਲਾਉਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਕਾਰਪੋਰੇਟ ਗਾਹਕ ਘੱਟ ਰਹੇ ਹਨ, ਕਾਰੋਬਾਰ ਵਿੱਚ 60 ਫੀਸਦ ਦੀ ਕਮੀ ਆਈ ਹੈ। ਓਲਾ ਚਾਲਕ ਸਰਬਜੀਤ ਰਾਠੌਰ ਵੀ ਇਸੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਬਿਰੇਸ਼ ਨੇ ਦੱਸਿਆ ਕਿ, ਕੰਪਨੀਆਂ ਨੇ ਵਰਕ ਫਰੋਮ ਹੋਮ ਸ਼ੁਰੂ ਕਰ ਦਿੱਤਾ ਹੈ। ਜੇ 50% ਕਰਮਚਾਰੀ ਘਰੋਂ ਕੰਮ ਕਰਦੇ ਹਨ, ਤਾਂ ਸਾਡੀ ਕਾਰ ਵਿੱਚ ਬੈਠਣ ਲਈ ਕੌਣ ਆਵੇਗਾ? ਪਹਿਲਾਂ, ਉਹ ਹਰ ਰੋਜ਼ ਔਸਤਨ 2200 ਰੁਪਏ ਕਮਾਉਂਦੇ ਸਨ, ਹੁਣ ਕਮਾਈ ਔਸਤਨ 800 ਦੇ ਕਰੀਬ ਆ ਗਈ ਹੈ।
ਕੋਰੋਨਾ ਦਾ ਕਹਿਰ, ਟੂਰ ਐਂਡ ਟ੍ਰੈਵਲ ਤੇ ਟ੍ਰਾਂਸਪੋਰਟ ਇੰਡਸਟਰੀ ਦੇ ਬੁਰੇ ਹਾਲ, ਕਾਰੋਬਾਰ ਠੱਪ
ਏਬੀਪੀ ਸਾਂਝਾ
Updated at:
18 Mar 2020 01:22 PM (IST)
ਕੋਰੋਨਾਵਾਇਰਸ ਸੰਕਟ ਦਾ ਫੈਲਾ ਵਧਦਾ ਜਾ ਰਿਹਾ ਹੈ। ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਰਕਾਰ ਨੇ ਟੂਰਿਸਟ ਵੀਜ਼ਾ 15 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਹੈ ਤੇ ਸਰਹੱਦ 'ਤੇ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਲਾਈ ਗਈ ਹੈ।
- - - - - - - - - Advertisement - - - - - - - - -