ਰਿਪੋਰਟਰ ਪ੍ਰਾਕਰਮ ਚੰਦ


ਸ਼ਿਮਲਾ: ਬਰਫਬਾਰੀ ਦਾ ਆਨੰਦ ਮਾਨਣ ਲਈ ਸ਼ਿਮਲਾ 'ਚ ਇਹਨੀ ਦਿਨੀਂ ਸੈਲਾਨੀਆਂ ਦੀ ਗਿਣਤੀ ਵੱਧ ਜਾਂਦੀ ਹੈ ਪਰ ਕੁਝ ਸੈਲਾਨੀ ਆਪਣੇ ਆਨੰਦ ਦੇ ਨਾਲ-ਨਾਲ ਪੁਲਿਸ ਲਈ ਸਿਰਦਰਦੀ ਬਣ ਜਾਂਦੇ ਹਨ। ਦਰਅਸਲ ਸ਼ੁੱਕਰਵਾਰ ਸ਼ਾਮ ਕਰੀਬ 6:30 ਵਜੇ ਸ਼ਿਮਲਾ ਦੇ ਸੰਜੌਲੀ ਸੁਰੰਗ 'ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਸੈਲਾਨੀ ਨੇ ਪੁਲਸ ਨਾਲ ਬਹਿਸ ਕਰਦੇ ਹੋਏ ਪੁਲਸ ਕਰਮਚਾਰੀ ਨੂੰ ਥੱਪੜ ਜੜ੍ਹ ਦਿੱਤਾ।



ਢਲੀ ਥਾਣੇ ਦੇ ਇੰਚਾਰਜ ਐੱਸਐੱਸ ਗੁਲੇਰੀਆ ਨੇ ਜਾਣਕਾਕੀ ਦਿੰਦੇ ਦੱਸਿਆ ਕਿ ਪਹਿਲਾਂ ਦੋ ਵਾਹਨਾਂ ਦੀ ਟੱਕਰ ਹੋ ਗਈ ਸੀ। ਸੁਰੰਗ ਨੇੜੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਮੌਕੇ ’ਤੇ ਥਾਣਾ ਢਲੀ ਦੀ ਪੁਲੀਸ ਨੂੰ ਸੂਚਿਤ ਕੀਤਾ।ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਧੜਿਆਂ ਵਿਚਾਲੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਦਿੱਲੀ ਨੰਬਰ ਦੀ ਕਾਰ ਦੇ ਯਾਤਰੀ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਤੋਂ ਬਾਅਦ ਉਸ ਨੇ ਪੁਲਸ ਨਾਲ ਬਦਸਲੂਕੀ ਕੀਤੀ ਅਤੇ ਸੁਰੰਗ ਦੇ ਬਾਹਰ ਹਾਈ ਵੋਲਟੇਜ ਡਰਾਮਾ ਕੀਤਾ। 



ਇਸ ਦੇ ਨਾਲ ਹੀ ਦਿੱਲੀ ਤੋਂ ਸ਼ਿਮਲਾ ਆਏ ਸੈਲਾਨੀ ਸੜਕ 'ਤੇ ਹੀ ਲੇਟ ਗਿਆ। ਇੰਨਾ ਹੀ ਨਹੀਂ ਸ਼ਰਾਬ ਪੀ ਰਹੇ ਇਸ ਸੈਲਾਨੀ ਨੂੰ ਕਾਬੂ ਕਰਨ ਲਈ ਪੁਲਸ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ ਜਿਸ ਕਾਰਨ ਕਰੀਬ 30 ਮਿੰਟ ਤੱਕ ਸੁਰੰਗ ਦੇ ਬਾਹਰ ਦੋਵੇਂ ਪਾਸੇ ਜਾਮ ਲੱਗਿਆ ਰਿਹਾ। ਇਸ ਦੌਰਾਨ ਜਦੋਂ ਪੁਲਿਸ ਨੇ ਸੈਲਾਨੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪੁਲਿਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਦੇਖਦੇ ਹੀ ਦੇਖਦੇ ਸੈਲਾਨੀ ਨੇ ਏਐੱਸਆਈ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। 


ਇਹ ਵੀ ਪੜ੍ਹੋ: 26 ਜਨਵਰੀ ਤੋਂ ਪਹਿਲਾਂ ਵੱਡੀ ਕਾਰਵਾਈ, ਗੈਰਕਾਨੂੰਨੀ ਅਸਲੇ ਦੀ ਫੈਕਟਰੀ ਦੀ ਪਰਦਾਫਾਸ਼



ਮੌਕੇ 'ਤੇ ਪਹੁੰਚੀ ਥਾਣਾ ਢਲੀ ਦੀ ਪੁਲਸ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸੈਲਾਨੀ ਨੂੰ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸ਼ਰਾਬੀ ਦਿੱਲੀ ਦਾ ਸੈਲਾਨੀ ਆਪਣੀ ਬੇਟੀ ਨਾਲ ਸ਼ਿਮਲਾ ਆਇਆ ਸੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904