ਸ਼ਿਮਲਾ: ਹਿਮਾਚਲ ਪ੍ਰਦੇਸ਼ 'ਚ ਤਾਜ਼ਾ ਬਰਫਬਾਰੀ ਤੋਂ ਬਾਅਦ, ਨਵੇਂ ਸਾਲ ਦੇ ਜਸ਼ਨ ਲਈ ਚਾਹਿਲ, ਕੁਫਰੀ, ਨਾਲਦੇਹਰਾ, ਮਸ਼ੋਬਰਾ ਤੇ ਸ਼ਿਮਲਾ ਵਿੱਚ ਬਰਫਬਾਰੀ ਨੂੰ ਵੇਖਣ ਲਈ ਸੈਲਾਨੀਆਂ ਦੀ ਭਾਰੀ ਭੀੜ ਲੱਗੀ ਹੋਈ ਹੈ। ਆਲਮ ਇਹ ਹੈ ਕਿ ਸੈਲਾਨੀਆਂ ਦੀ ਭੀੜ ਕਾਰਨ ਰੋਜ਼ਾਨਾ ਕਈ ਕਿਲੋਮੀਟਰ ਲੰਬਾ ਜਾਮ ਸੜਕ ਤੇ ਲੱਗ ਜਾਂਦਾ ਹੈ।
ਟ੍ਰੈਫਿਕ ਪੁਲਿਸ ਨੂੰ ਟ੍ਰੈਫਿਕ ਕੰਟਰੋਲ ਕਰਨ ਵਿੱਚ ਕਾਫੀ ਮੁਸ਼ਕਲ ਵੀ ਆਉਂਦੀ ਹੈ। ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ-5 ਤੇ ਸੋਲਨ 'ਚ ਲੰਬਾ ਜਾਮ ਲੱਗ ਗਿਆ ਜਿਸ ਕਾਰਨ ਗੱਡੀਆਂ ਕੱਛੂ ਦੀ ਚਾਲੇ ਚੱਲ ਰਹੀਆਂ ਸੀ। ਪੁਲਿਸ ਨੂੰ ਟ੍ਰੈਫਿਕ ਕਲੀਅਰ ਕਰਨ ਲਈ ਸਖ਼ਤ ਮਿਹਨਤ ਕਰਨੀ ਪਈ।
ਉਧਰ, ਬਰਫਬਾਰੀ ਤੋਂ ਬਾਅਦ ਠੰਢ ਦਾ ਕਹਿਰ ਵੀ ਜਾਰੀ ਹੈ ਤਾਪਮਾਨ ਬਹੁਤ ਘੱਟ ਗਿਆ ਹੈ। ਪਾਰਾ ਜ਼ੀਰੋ ਤੋਂ ਵੀ ਹੇਠਾਂ ਆ ਗਿਆ ਹੈ, ਇਸ ਕੜਾਕੇ ਦੀ ਠੰਢ ਵਿੱਚ ਗੈਸ ਸਿਲੰਡਰ ਤੇ ਪਾਣੀ ਦੀਆਂ ਪਾਈਪਾਂ ਜੰਮ ਗਈਆਂ ਹਨ। ਲੋਕਾਂ ਨੂੰ ਗੈਸ ਤੇ ਪਾਣੀ ਦੀਆਂ ਪਾਈਪਾਂ ਤੇ ਗਰਮ ਪਾਣੀ ਪਾਉਣਾ ਪੈ ਰਿਹਾ ਹੈ।
ਬਰਫ ਪੈਂਦੀ ਵੇਖਣ ਲਈ ਸੈਲਾਨੀਆਂ ਦੀ ਭੀੜ, ਪਾਰਾ ਜ਼ੀਰੋ ਤੋਂ ਵੀ ਹੇਠਾਂ
ਏਬੀਪੀ ਸਾਂਝਾ
Updated at:
29 Dec 2020 11:01 AM (IST)
ਹਿਮਾਚਲ ਪ੍ਰਦੇਸ਼ 'ਚ ਤਾਜ਼ਾ ਬਰਫਬਾਰੀ ਤੋਂ ਬਾਅਦ, ਨਵੇਂ ਸਾਲ ਦੇ ਜਸ਼ਨ ਲਈ ਚਾਹਿਲ, ਕੁਫਰੀ, ਨਾਲਦੇਹਰਾ, ਮਸ਼ੋਬਰਾ ਤੇ ਸ਼ਿਮਲਾ ਵਿੱਚ ਬਰਫਬਾਰੀ ਨੂੰ ਵੇਖਣ ਲਈ ਸੈਲਾਨੀਆਂ ਦੀ ਭਾਰੀ ਭੀੜ ਲੱਗੀ ਹੋਈ ਹੈ। ਆਲਮ ਇਹ ਹੈ ਕਿ ਸੈਲਾਨੀਆਂ ਦੀ ਭੀੜ ਕਾਰਨ ਰੋਜ਼ਾਨਾ ਕਈ ਕਿਲੋਮੀਟਰ ਲੰਬਾ ਜਾਮ ਸੜਕ ਤੇ ਲੱਗ ਜਾਂਦਾ ਹੈ।
- - - - - - - - - Advertisement - - - - - - - - -