ਇਸ ਵਾਰ 14 ਨਵੰਬਰ ਤੋਂ ਸ਼ੁਰੂ ਹੋਏ ਟ੍ਰੇਡ ਫੇਅਰ ‘ਚ ਹੁਣ ਤਕ ਚੋਰੀ ਦੀਆਂ 18 ਐਫਆਈਆਰ ਦਰਜ ਹੋਈਆਂ ਤੇ ਇਸ ‘ਚ 4 ਈ-ਐਫਆਈਆਰ ਹਨ। ਜਦਕਿ ਪੁਲਿਸ ਦਾ ਮੰਨਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਚੋਰੀ ਦੀ ਘਟਨਾਵਾਂ ‘ਚ 50% ਕਮੀ ਆਈ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਸੀਸੀਟੀਵੀ ਫੁਟੇਜ਼ ਵੇਖੀ ਜਿਸ ‘ਚ ਚੋਰ ਚੋਰੀ ਕਰਦੇ ਸਾਫ਼ ਨਜ਼ਰ ਆ ਰਹੇ ਹਨ ਜਿਨ੍ਹਾਂ ‘ਚ ਮਰਦਾਂ ਦੇ ਨਾਲ ਔਰਤਾਂ ਵੀ ਸ਼ਾਮਲ ਹਨ। ਚੋਰੀ ਦੇ ਮਾਮਲਿਆਂ ‘ਚ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਟ੍ਰੇਡ ਫੇਅਰ ਦੇ ਡੀਸੀਪੀ ਅਜੈ ਤੋਮਰ ਮੁਤਾਬਕ ਇਸ ਵਾਰ ਫੇਅਰ ‘ਚ ਰੋਜ਼ ਕਰੀਬ 25-30 ਹਜ਼ਾਰ ਲੋਕ ਆਏ। ਪੂਰੇ ਟ੍ਰੇਡ ਫੇਅਰ ਦੀ ਸੁਰੱਖਿਆ ਦਾ ਜ਼ਿੰਮਾ ਦਿੱਲੀ ਪੁਲਿਸ ਦਾ ਸੀ ਜਿਸ ਨਾਲ ਪੈਰਾ ਮਿਲਟਰੀ ਫੋਰਸ ਨੂੰ ਵੀ ਤਾਇਨਾਤ ਕੀਤਾ ਗਿਆ ਸੀ। ਚੋਰਾਂ ‘ਤੇ ਨਜ਼ਰ ਰੱਖਣ ਲਈ ਪੁਲਿਸ ਨੇ 97 ਸੀਸੀਟੀਵੀ ਕੈਮਰੇ ਲਾਏ ਸੀ। ਹਰ ਸਾਲ ਹੋਣ ਵਾਲਾ ਇਹ ਫੇਅਰ 14 ਨਵੰਬਰ ਨੂੰ ਸ਼ੁਰੂ ਹੋ ਕੇ 27 ਨਵੰਬਰ ਨੂੰ ਖ਼ਤਮ ਹੋ ਗਿਆ।