Tripura Assembly Elections 2023 : ਤ੍ਰਿਪੁਰਾ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਫਰਵਰੀ ਨੂੰ ਤ੍ਰਿਪੁਰਾ ਜਾਣਗੇ। ਪ੍ਰਧਾਨ ਮੰਤਰੀ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ ਦੋ ਚੋਣ ਸਭਾਵਾਂ ਨੂੰ ਸੰਬੋਧਨ ਕਰਨਗੇ। ਇਹ ਚੋਣ ਮੀਟਿੰਗ ਤ੍ਰਿਪੁਰਾ ਦੇ ਗੋਮਤੀ ਅਤੇ ਧਲਾਈ ਵਿਖੇ ਹੋਵੇਗੀ। ਤ੍ਰਿਪੁਰਾ ਦੀ 60 ਮੈਂਬਰੀ ਵਿਧਾਨ ਸਭਾ ਲਈ 16 ਫਰਵਰੀ ਨੂੰ ਵੋਟਿੰਗ ਹੋਣੀ ਹੈ।


 ਇਹ ਵੀ ਪੜ੍ਹੋ : ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਹਰ ਚੱਲੀ ਗੋਲੀ, ਗੈਂਗਵਾਰ ਦਾ ਸ਼ੱਕ

ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅੱਜ ਤ੍ਰਿਪੁਰਾ ਵਿੱਚ ਦੋ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਆਦਿਤਿਆਨਾਥ ਉੱਤਰੀ ਤ੍ਰਿਪੁਰਾ ਜ਼ਿਲ੍ਹੇ ਦੇ ਬਾਗਬਾਸਾ ਅਤੇ ਖੋਵਾਈ ਦੇ ਕਲਿਆਣਪੁਰ ਵਿੱਚ ਦੋ ਰੈਲੀਆਂ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਅਮਿਤ ਸ਼ਾਹ ਨੇ ਸੋਮਵਾਰ ਨੂੰ ਤ੍ਰਿਪੁਰਾ ਵਿੱਚ ਦੋ ਰੈਲੀਆਂ ਅਤੇ ਇੱਕ ਰੋਡ ਸ਼ੋਅ ਕੀਤਾ। ਸ਼ਾਹ ਨੇ ਤ੍ਰਿਪੁਰਾ ਜ਼ਿਲੇ ਦੇ ਸੰਤੀਰ ਬਾਜ਼ਾਰ 'ਚ ਇਕ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਅਮਿਤ ਸ਼ਾਹ ਨੇ ਵਿਰੋਧੀ ਧਿਰ 'ਤੇ ਤਿੱਖਾ ਹਮਲਾ ਕੀਤਾ। ਕਾਂਗਰਸ ਅਤੇ ਖੱਬੇਪੱਖੀਆਂ ਤੋਂ ਇਲਾਵਾ ਤ੍ਰਿਪੁਰਾ ਦੇ ਸ਼ਾਹੀ ਵੰਸ਼ਜ ਪ੍ਰਦਯੋਤ ਮਾਨਿਕਿਆ ਦੇਬਰਮਾ ਦੀ ਅਗਵਾਈ ਵਾਲੀ ਟਿਪਰਾ ਮੋਥਾ ਪਾਰਟੀ ਵੀ ਕੇਂਦਰੀ ਗ੍ਰਹਿ ਮੰਤਰੀ ਦੇ ਨਿਸ਼ਾਨੇ 'ਤੇ ਸੀ।


 ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ ਸਬ-ਇੰਸਪੈਕਟਰ ਅਤੇ ਕਾਂਸਟੇਬਲ ਦੀਆਂ 1746 ਅਸਾਮੀਆਂ ਲਈ ਭਰਤੀ, ਇੰਝ ਕਰੋ ਅਪਲਾਈ



16 ਫਰਵਰੀ ਨੂੰ ਹੋਣੀਆਂ ਹਨ ਚੋਣਾਂ

ਤ੍ਰਿਪੁਰਾ 'ਚ 16 ਫਰਵਰੀ ਨੂੰ 60 ਸੀਟਾਂ 'ਤੇ ਚੋਣਾਂ ਹੋਣੀਆਂ ਹਨ ਜਦੋਂ ਕਿ ਮੇਘਾਲਿਆ ਅਤੇ ਨਾਗਾਲੈਂਡ ਵਿੱਚ 27 ਫਰਵਰੀ ਨੂੰ ਵੋਟਿੰਗ ਹੋਣੀ ਹੈ। ਤਿੰਨੋਂ ਰਾਜਾਂ ਦੀਆਂ ਵੋਟਾਂ ਦੀ ਗਿਣਤੀ 2 ਮਾਰਚ ਨੂੰ ਇੱਕੋ ਸਮੇਂ ਹੋਵੇਗੀ। ਭਾਜਪਾ ਨੇ 55 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਜਦੋਂ ਕਿ ਬਾਕੀ ਪੰਜ ਸੀਟਾਂ ਆਪਣੇ ਗਠਜੋੜ, ਇੰਡੀਜੀਨਸ ਪੀਪਲਜ਼ ਫਰੰਟ ਆਫ਼ ਤ੍ਰਿਪੁਰਾ (ਆਈਪੀਐਫਟੀ) ਲਈ ਛੱਡੀਆਂ ਹਨ। ਖੱਬੇ-ਪੱਖੀ ਗਠਜੋੜ ਨੇ ਵੀ ਸਾਰੀਆਂ 60 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। 60 ਸੀਟਾਂ ਵਿਚੋਂ 43 ਸੀਟਾਂ 'ਤੇ ਸੀਪੀਆਈ (ਐਮ), 13 'ਤੇ ਕਾਂਗਰਸ, ਇਕ 'ਤੇ ਸੀਪੀਆਈ, ਇਕ ਸੀਟ 'ਤੇ ਆਰਐਸਪੀ ਅਤੇ ਇਕ 'ਤੇ ਫਾਰਵਰਡ ਬਲਾਕ ਜਦਕਿ ਇਕ ਸੀਟ 'ਤੇ ਇਕ ਉਮੀਦਵਾਰ ਦੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਸੀ ।