ਜੰਮੂ: ਇੱਥੋਂ ਦੀ ਪੁਲਿਸ ਨੇ ਪਿਛਲੇ ਤਿੰਨ ਦਿਨਾਂ 'ਚ ਹੈਰੋਇਨ ਤੇ ਭੁੱਕੀ ਸਮੇਤ ਚਾਰ ਟਰੱਕ ਡ੍ਰਾਇਵਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਟਰੱਕ ਪੰਜਾਬ ਤੋਂ ਜ਼ਰੂਰੀ ਸਮਾਨ ਦੇ ਬਹਾਨੇ ਨਸ਼ੇ ਦੀ ਖੇਪ ਲੈਕੇ ਸੂਬੇ 'ਚ ਦਾਖ਼ਲ ਹੋਏ ਸਨ।
ਲੌਕਡਾਊਨ ਦੌਰਾਨ ਨਸ਼ਾ ਤਸਕਰ ਪੰਜਾਬ ਰਾਹੀਂ ਜੰਮੂ-ਕਸ਼ਮੀਰ 'ਚ ਨਸ਼ੇ ਦੀ ਤਸਕਰੀ 'ਚ ਐਕਟਿਵ ਹੋਏ ਹਨ। ਪਿਛਲੇ ਤਿੰਨ ਦਿਨਾਂ 'ਚ ਜੰਮੂ ਦੀ ਸਾਂਬਾ ਪੁਲਿਸ ਨੇ ਚਾਰ ਟਰੱਕ ਡ੍ਰਾਇਵਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਇਹ ਸਾਰੇ ਡ੍ਰਾਇਵਰ ਪੰਜਾਬ ਦੇ ਰਹਿਣ ਵਾਲੇ ਹਨ। ਤਾਜ਼ਾ ਮਾਮਲੇ 'ਚ ਪੁਲਿਸ ਨੇ ਕਰੀਬ 250 ਗ੍ਰਾਮ ਹੈਰੋਇਨ ਨਾਲ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ: ਸਰਕਾਰ ਕੋਲ ਮੁੱਕੇ ਪੈਸੇ, ਅੱਜ ਤੋਂ ਖੁੱਲ੍ਹੇਗਾ ਲੌਕਡਾਊਨ
ਪੁਲਿਸ ਨੇ ਨਾਕੇ 'ਤੇ ਤਲਾਸ਼ੀ ਲਈ ਰੋਕਿਆ ਤਾਂ ਤਰੱਕ ਦੇ ਟੂਲ ਬੌਕਸ 'ਚ ਲੁਕੋਈ ਹੈਰੋਇਨ ਬਰਾਮਦ ਹੋਈ। ਇਸ ਦੌਰਾਨ ਪੁਲਿਸ ਨੇ ਮਲੇਰਕੋਟਲਾ ਦੇ ਨਾਸਰ ਤੇ ਸਲੀਮ ਨੂੰ ਗ੍ਰਿਫ਼ਤਾਰ ਕੀਤਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ