ਆਖਰ ਮੰਨ ਹੀ ਲਈ ਟਰੰਪ ਨੇ ਹਾਰ, ਪਰ ਮੁੜ ਕੀਤਾ ਵੋਟਾਂ 'ਚ ਧਾਂਦਲੀ ਦਾ ਦਾਅਵਾ
ਏਬੀਪੀ ਸਾਂਝਾ | 15 Nov 2020 09:35 PM (IST)
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲੀ ਵਾਰ ਸਵੀਕਾਰ ਕੀਤੀ ਹੈ ਕਿ ਅਮਰੀਕਾ ਦੀ ਰਾਸ਼ਟਰਪਤੀ ਚੋਣ ਵਿੱਚ ਉਸਦੀ ਹਾਰ ਹੋਈ ਹੈ।
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲੀ ਵਾਰ ਸਵੀਕਾਰ ਕੀਤੀ ਹੈ ਕਿ ਅਮਰੀਕਾ ਦੀ ਰਾਸ਼ਟਰਪਤੀ ਚੋਣ ਵਿੱਚ ਉਸਦੀ ਹਾਰ ਹੋਈ ਹੈ।ਦੱਸ ਦੇਈਏ ਕਿ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਜੋਅ ਬਾਇਡੇਨ ਚੋਣੇ ਗਏ ਹਨ।ਟਰੰਪ ਨੇ ਐਤਵਾਰ ਨੂੰ ਟਵੀਟ ਕਰਦਿਆਂ ਕਿਹਾ ਕਿ ਡੈਮੋਕਰੇਟ “ਜਿੱਤ ਗਏ। ਉਸਨੇ ਬੇਬੁਨਿਆਦ ਦਾਅਵੇ ਕਰਦੇ ਇਹ ਵੀ ਕਿਹਾ ਕਿ ਉਸਦੇ ਖਿਲਾਫ ਵੋਟ ਵਿੱਚ ਧਾਂਦਲੀ ਕੀਤੀ ਗਈ ਹੈ। ਰਾਸ਼ਟਰਪਤੀ ਟਰੰਪ ਨੇ ਧੋਖਾਧੜੀ ਦੇ ਦੋਸ਼ਾਂ ਨਾਲ ਚੋਣ ਨਤੀਜਿਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ।ਉਸਨੇ ਇੱਕ ਕਾਨੂੰਨੀ ਰਣਨੀਤੀ ਨਾਲ ਅੱਗੇ ਵਧਣ ਦਾ ਦਾਅਵਾ ਕੀਤਾ ਸੀ ਕਿ ਉਹ ਬਾਇਡੇਨ ਨੂੰ ਜਿੱਤ ਦਿਵਾਉਣ ਵਾਲੇ ਰਾਜ ਦੇ ਨਤੀਜਿਆਂ ਨੂੰ ਉਲਟਾ ਦੇਵੇਗਾ।