ਨਵੀਂ ਦਿੱਲੀ: ਦਿੱਲੀ ਵਿਧਾਨਸਭਾ ਦੇ ਨੇੜੇ ਮਿਲੀ ਇਕ ਸੁਰੰਗ ਜੋ ਲਾਲ ਕਿਲ੍ਹੇ ਤਕ ਜਾਂਦੀ ਹੈ। ਉਸ ਨੂੰ ਹੁਣ ਆਮ ਲੋਕਾਂ ਲਈ ਖੋਲ੍ਹਣ ਦੀ ਤਿਆਰੀ ਹੈ। ਦਿੱਲੀ ਵਿਧਾਨ ਸਭਾ ਦੇ ਮੁਖੀ ਰਾਮ ਨਿਵਾਸ ਗੋਇਲ ਨੇ ਕਿਹਾ ਕਿ ਇਸ ਦੇ ਇਤਿਹਾਸ ਨੂੰ ਲੈਕੇ ਸਪਸ਼ਟ ਨਹੀਂ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਅੰਗ੍ਰੇਜ਼ਾਂ ਵੱਲੋਂ ਇਸਤੇਮਾਲ ਲਿਆਂਦਾ ਜਾਂਦਾ ਰਿਹਾ ਹੋਵੇਗਾ।
ਦਿੱਲੀ ਵਿਧਾਨਸਭਾ ਦੇ ਪ੍ਰਧਾਨ ਰਾਮ ਨਿਵਾਸ ਗੋਇਲ ਨੇ ਕਿਹਾ ਕਿ ਦਿੱਲੀ ਵਿਧਾਨਸਭਾ ਦੇ ਅੰਦਰ ਬਣੀ ਸੁਰੰਗ ਤੇ ਫਾਂਸੀ ਘਰ ਨੂੰ ਆਮ ਲੋਕਾਂ ਲਈ ਖੋਲ੍ਹਣ ਦੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਸੈਰ-ਸਪਾਟਾ ਵਿਭਾਗ ਨੂੰ ਸ਼ਨੀਵਾਰ ਤੇ ਐਤਵਾਰ ਵਿਧਾਨਸਭਾ 'ਚ ਲੋਕਾਂ ਨੂੰ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਦੇ ਹਿਸਾਬ ਨਾਲ ਉਹ ਵਿਧਾਨਸਭਾ ਢਾਂਚਾ ਤਿਆਰ ਕਰ ਰਹੇ ਹਨ।
ਵਿਧਾਨਸਭਾ ਮੁਖੀ ਨੇ ਕਿਹਾ, 'ਦਿੱਲੀ ਵਿਧਾਨਸਭਾ ਦੇ ਅੰਦਰ ਬਣੀ ਸੁਰੰਗ (ਲਾਲ ਕਿਲ੍ਹਾ ਤਕ ਜਾਣ ਵਾਲੀ )ਤੇ ਫਾਂਸੀ ਘਰ ਨੂੰ ਆਮ ਲੋਕਾਂ ਲਈ ਖੋਲ੍ਹਣ ਦੀ ਤਿਆਰੀ ਹੈ।' ਉਨ੍ਹਾਂ ਦੱਸਿਆ, '26 ਜਨਵਰੀ ਜਾਂ 15 ਅਗਸਤ ਤੋਂ ਪਹਿਲਾਂ ਇਸ ਨੂੰ ਇਕ ਨਵਾਂ ਰੂਪ ਦੇਕੇ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।'
ਇਸ ਦੇ ਨਾਲ ਹੀ ਉਨ੍ਹਾਂ ਕਿਹਾ, 'ਸੈਪ-ਸਪਾਟਾ ਵਿਭਾਗ ਨੂੰ ਸ਼ਨੀਵਾਰ ਤੇ ਐਤਵਾਰ ਵਿਧਾਨਸਭਾ 'ਚ ਲੋਕਾਂ ਨੂੰ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਦੇ ਤਹਿਤ ਮੈਂ ਵਿਧਾਨਸਭਾ ਦਾ ਢਾਂਚਾ ਤਿਆਰ ਕਰ ਰਿਹਾ ਹਾਂ।' ਉਨ੍ਹਾਂ ਕਿਹਾ, 'ਇਸ ਦੇ ਇਤਿਹਾਸ ਬਾਰੇ ਕੁਝ ਸਪਸ਼ਟ ਨਹੀਂ ਹੈ। ਪਰ ਇਸ ਦਾ ਇਸਤੇਮਾਲ ਅੰਗਰੇਜ਼ਾਂ ਨੇ ਆਜ਼ਾਦੀ ਸੈਲਾਨੀਆਂ ਨੂੰ ਟ੍ਰਾਂਸਫਰ ਕਰਦੇ ਸਮੇਂ ਵਿਰੋਧ ਤੋਂ ਬਚਣ ਲਈ ਕੀਤਾ ਸੀ।'