ਟੀਵੀ ਪੱਤਰਕਾਰ ਅਰਨਬ ਗੋਸਵਾਮੀ 'ਤੇ ਜਾਨਲੇਵਾ ਹਮਲਾ, ਦੋ ਗ੍ਰਿਫ਼ਤਾਰ
ਏਬੀਪੀ ਸਾਂਝਾ | 23 Apr 2020 10:23 AM (IST)
ਅਰਨਬ ਗੋਸਵਾਮੀ ਨੇ ਹਾਲ ਹੀ 'ਚ ਲਾਈਵ ਟੀਵੀ 'ਤੇ ਐਡੀਟਰਸ ਗਿਲਡ ਆਫ਼ ਇੰਡੀਆ ਤੋਂ ਅਸਤੀਫ਼ਾ ਦਿੱਤਾ ਸੀ ਜਿਸ ਦੀ ਕਈ ਦਿਨ ਚਰਚਾ ਵੀ ਹੋਈ ਸੀ।
ਪੁਰਾਣੀ ਤਸਵੀਰ
ਮੁੰਬਈ: ਟੀਵੀ ਪੱਤਰਕਾਰ ਅਰਨਬ ਗੋਸਵਾਮੀ ਤੇ ਉਨ੍ਹਾਂ ਦੀ ਪਤਨੀ 'ਤੇ 22 ਅਪ੍ਰੈਲ ਰਾਤ ਕਰੀਬ ਦੋ ਵਜੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਦੋਵੇਂ ਸਟੂਡੀਓ ਤੋਂ ਘਰ ਜਾ ਰਹੇ ਸਨ । ਹਾਲਾਂਕਿ ਇਸ ਹਮਲੇ 'ਚ ਦੋਵਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਿਆ। ਅਰਨਬ ਗੋਸਵਾਮੀ ਤੇ ਉਨ੍ਹਾਂ ਦੀ ਪਤਨੀ 'ਤੇ ਹਮਲੇ ਦੇ ਸਿਲਸਿਲੇ 'ਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਮਾਮਲੇ 'ਚ ਐਨਐਮ ਜੋਸ਼ੀ ਮਾਰਗ ਪੁਲਿਸ ਸਟੇਸ਼ਨ 'ਚ ਆਈਪੀਸੀ ਦੀ ਧਾਰਾ 341 ਤੇ 504 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਅਰਨਬ ਗੋਸਵਾਮੀ ਨੇ ਹਾਲ ਹੀ 'ਚ ਲਾਈਵ ਟੀਵੀ 'ਤੇ ਐਡੀਟਰਸ ਗਿਲਡ ਆਫ਼ ਇੰਡੀਆ ਤੋਂ ਅਸਤੀਫ਼ਾ ਦਿੱਤਾ ਸੀ ਜਿਸ ਦੀ ਕਈ ਦਿਨ ਚਰਚਾ ਵੀ ਹੋਈ ਸੀ। ਇਸ ਤੋਂ ਬਾਅਦ ਛੱਤੀਸਗੜ੍ਹ ਦੇ ਰਾਇਪੁਰ ਜ਼ਿਲ੍ਹਾ ਪੁਲਿਸ ਨੇ ਕਾਂਗਰਸ ਨੇਤਾਵਾਂ ਦੀ ਸ਼ਿਕਾਇਤ 'ਤੇ ਅਰਨਬ ਖਿਲਾਫ਼ ਦੋ ਸ਼ਿਕਾਇਤਾਂ ਵੀ ਦਰਜ ਕੀਤੀਆਂ ਹਨ।