ਰਾਏਪੁਰ: ਭਾਵੇਂ ਕੋਰੋਨਾਵਾਇਰਸ ਮਹਾਮਾਰੀ ਨੇ ਆਪਣੇ ਕਹਿਰ ਨਾਲ  ਦੁਨੀਆਂ ਭਰ ਦੇ ਗੋਡੇ ਲਵਾ ਦਿੱਤੇ ਹੋਣ, ਪਰ ਇਸ ਨੇ ਛੱਤੀਸਗੜ੍ਹ ਦੇ ਇੱਕ ਜੋੜੇ ਨੂੰ ਬਿਲਕੁੱਲ ਨਿਰਾਸ਼ ਨਹੀਂ ਕੀਤਾ। ਇਸ ਜੋੜੇ ਦੇ ਘਰ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਜੁੜਵਾ ਬੱਚਿਆਂ ਨੇ ਜਨਮ ਲਿਆ ਹੈ। ਇਸ ਲਈ ਜੋੜੇ ਨੇ ਇਨ੍ਹਾਂ ਨਵਜੰਮੇ ਜੁੜਵਾਂ ਬੱਚਿਆਂ ਦਾ ਨਾਂ 'ਕੋਰੋਨਾ' ਤੇ 'ਕੋਵਿਡ' ਰੱਖਿਆ ਹੈ।
ਇਹ ਦੋਵੇਂ ਸ਼ਬਦ ਦੂਜਿਆਂ ਦੇ ਮਨਾਂ ਵਿੱਚ ਡਰ ਤੇ ਤਬਾਹੀ ਪੈਦਾ ਕਰ ਸਕਦੇ ਹਨ, ਪਰ ਰਾਏਪੁਰ ਦੇ ਜੋੜੇ ਲਈ ਇਹ ਮੁਸ਼ਕਲਾਂ 'ਤੇ ਜਿੱਤ ਦੇ ਪ੍ਰਤੀਕ ਹਨ। ਜੋੜੇ ਦੇ ਇੱਕ ਲੜਕਾ ਤੇ ਇੱਕ ਲੜਕੀ ਨੇ ਜਨਮ ਲਿਆ ਹੈ। ਉਨ੍ਹਾਂ ਲੜਕੇ ਦਾ ਨਾਂ ਕੋਰੋਨਾ ਤੇ ਲੜਕੀ ਦਾ ਨਾਂ ਕੋਵਿਡ ਰੱਖਿਆ ਹੈ। ਇਹ ਬੱਚੇ ਚੱਲ ਰਹੇ ਕੋਰੋਨਵਾਇਰਸ ਤੇ ਦੇਸ਼ ਵਿਆਪੀ ਤਾਲਾਬੰਦੀ ਦੌਰਾਨ ਪੈਦਾ ਹੋਏ ਹਨ ਜੋ ਇਨ੍ਹਾਂ ਦੇ ਮਾਪੇਆਂ ਲਈ ਮੁਸ਼ਕਲ ਹਾਲਾਤ ਸਨ।
ਉਨ੍ਹਾਂ ਨੇ ਕਿਹਾ, ਇਹ ਨਾਂ ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਮੁਸ਼ਕਲਾਂ ਬਾਰੇ ਯਾਦ ਕਰਾਉਣਗੇ ਜੋ ਉਨ੍ਹਾਂ ਨੇ ਲੌਕਡਾਉਨ ਦਰਮਿਆਨ 26-27 ਮਾਰਚ ਦੀ ਦਰਮਿਆਨੀ ਰਾਤ ਨੂੰ ਇਥੇ ਇੱਕ ਸਰਕਾਰੀ ਹਸਪਤਾਲ ਵਿੱਚ ਸਫਲਤਾਪੂਰਵਕ ਡਿਲਿਵਰੀ ਤੋਂ ਪਹਿਲਾਂ ਵੇਖੀਆਂ ਸਨ। ਹਾਲਾਂਕਿ, ਜੋੜੇ ਨੇ ਕਿਹਾ ਕਿ ਉਹ ਬਾਅਦ ਵਿੱਚ ਆਪਣਾ ਫੈਸਲਾ ਬਦਲ ਸਕਦੇ ਹਨ ਤੇ ਆਪਣੇ ਬੱਚਿਆਂ ਦਾ ਨਾਂ ਬਦਲ ਸਕਦੇ ਹਨ।


ਪ੍ਰੀਤੀ ਵਰਮਾ, ਨਵਜੰਮੇ ਬੱਚਿਆਂ ਦੀ 27 ਸਾਲਾਂ ਮਾਂ ਨੇ ਕਿਹਾ, 'ਮੈਨੂੰ ਜੁੜਵਾਂ ਬੱਚਿਆਂ ਦੀ ਅਸੀਸ ਮਿਲੀ ਹੈ। ਇੱਕ ਲੜਕਾ ਤੇ ਇੱਕ ਲੜਕੀ ਅਸੀਂ ਉਨ੍ਹਾਂ ਨੂੰ ਹੁਣ ਦੇ ਲਈ ਕੋਵਿਡ (ਲੜਕਾ) ਤੇ ਕੋਰੋਨਾ (ਲੜਕੀ) ਨਾਂ ਦਿੱਤਾ ਹੈ। "