ਪੜਚੋਲ ਕਰੋ

Twisha Sharma Death Case : ਹੱਤਿਆ ਜਾਂ ਖੁਦਕੁਸ਼ੀ? ਟਵਿਸ਼ਾ ਸ਼ਰਮਾ ਦੀ ਪੋਸਟਮਾਰਟਮ ਰਿਪੋਰਟ ਤੋਂ ਹੋਏ ਕਈ ਖੁਲਾਸੇ 

Twisha Sharma Death Case : ਨੋਇਡਾ ਨਿਵਾਸੀ ਤਵਿਸ਼ਾ ਸ਼ਰਮਾ ਦੀ ਮੌਤ ਮਾਮਲੇ ਵਿੱਚ ਭੋਪਾਲ ਪੁਲਿਸ ਕਮਿਸ਼ਨਰ ਸੰਜੇ ਕੁਮਾਰ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ।

Twisha Sharma Death Case : ਨੋਇਡਾ ਨਿਵਾਸੀ ਤਵਿਸ਼ਾ ਸ਼ਰਮਾ ਦੀ ਮੌਤ ਮਾਮਲੇ ਵਿੱਚ ਭੋਪਾਲ ਪੁਲਿਸ ਕਮਿਸ਼ਨਰ ਸੰਜੇ ਕੁਮਾਰ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਸਪੱਸ਼ਟ ਤੌਰ 'ਤੇ ਫਾਂਸੀ ਲਗਾਉਣਾ ਦੱਸਿਆ ਗਿਆ ਹੈ।  ਹਾਲਾਂਕਿ ਪੁਲਿਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਆਖਿਰ ਕਿਹੜੀਆਂ ਹਾਲਾਤਾਂ ਨੇ ਟਵਿਸ਼ਾ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ।

ਪੇਕੇ ਪੱਖ ਨੇ ਲਗਾਏ ਗੰਭੀਰ ਆਰੋਪ 

ਗੌਰਤਲਬ ਹੈ ਕਿ 12 ਮਈ ਨੂੰ ਟਵਿਸ਼ਾ ਸ਼ਰਮਾ ਭੋਪਾਲ ਵਿੱਚ ਆਪਣੇ ਸਹੁਰੇ ਘਰ ਛੱਤ ’ਤੇ ਫਾਹੇ ਨਾਲ ਲਟਕਦੀ ਮਿਲੀ ਸੀ। ਇਸ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰ ਨੇ ਆਰੋਪ ਲਗਾਇਆ ਕਿ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਲੰਮੇ ਸਮੇਂ ਤੋਂ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ ਕੀਤਾ ਜਾ ਰਿਹਾ ਸੀ ਅਤੇ ਦਾਜ਼ ਲਈ ਵੀ ਪ੍ਰੇਸ਼ਾਨ ਕੀਤਾ ਜਾਂਦਾ ਸੀ।

ਪਤੀ ਅਜੇ ਵੀ ਫਰਾਰ

ਟਵਿਸ਼ਾ ਨੇ ਦਸੰਬਰ 2025 ਵਿੱਚ ਸਮਰਥ ਸਿੰਘ ਨਾਲ ਵਿਆਹ ਕੀਤਾ ਸੀ। ਦੋਵਾਂ ਦੀ ਮੁਲਾਕਾਤ 2024 ਵਿੱਚ ਇੱਕ ਡੇਟਿੰਗ ਐਪ ਰਾਹੀਂ ਹੋਈ ਸੀ। ਸਮਰਥ ਸਿੰਘ ਸੇਵਾਮੁਕਤ ਜੱਜ ਗਿਰੀਬਾਲਾ ਸਿੰਘ ਦਾ ਪੁੱਤਰ ਹੈ। ਟਵਿਸ਼ਾ ਦੀ ਮੌਤ ਤੋਂ ਬਾਅਦ ਸਮਰਥ ਫਰਾਰ ਹੈ ਅਤੇ ਕਈ ਪੁਲਿਸ ਟੀਮਾਂ ਉਸਦੀ ਭਾਲ ਲਈ ਛਾਪੇਮਾਰੀ ਕਰ ਰਹੀਆਂ ਹਨ।
  
ਪੁਲਿਸ ’ਤੇ ਦਬਾਅ ਹੇਠ ਕੰਮ ਕਰਨ ਦੇ ਆਰੋਪ 

ਟਵਿਸ਼ਾ ਦੇ ਪਿਤਾ ਨੇ ਆਰੋਪ ਲਗਾਇਆ ਕਿ ਦੂਜੇ ਪੱਖ ਵੱਲੋਂ ਆਪਣੇ ਕਾਨੂੰਨੀ ਪ੍ਰਭਾਵ ਦਾ ਇਸਤੇਮਾਲ ਕਰਕੇ ਰਾਹਤ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ’ਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਾਂਚ ’ਤੇ ਕਿਸੇ ਬਾਹਰੀ ਦਬਾਅ ਦਾ ਕੋਈ ਅਸਰ ਨਹੀਂ ਹੈ ਅਤੇ ਪੁਲਿਸ ਸੁਤੰਤਰ ਤੌਰ ’ਤੇ ਕੰਮ ਕਰ ਰਹੀ ਹੈ।ਉਨ੍ਹਾਂ ਦੱਸਿਆ ਕਿ ਅਜਿਹੇ ਮਾਮਲਿਆਂ ਵਿੱਚ FIR ਦਰਜ ਕਰਨ ਲਈ ਇੱਕ ਮਹੀਨੇ ਤੱਕ ਦਾ ਸਮਾਂ ਹੁੰਦਾ ਹੈ, ਪਰ ਪੁਲਿਸ ਨੇ ਕੇਵਲ ਦੋ ਦਿਨਾਂ ਵਿੱਚ ਹੀ FIR ਦਰਜ ਕਰ ਲਈ ਸੀ।

ਪੋਸਟਮਾਰਟਮ ਤੋਂ ਬਾਅਦ ਫਾਹੇ ਵਿੱਚ ਵਰਤੀ ਗਈ ਸਮੱਗਰੀ ਨੂੰ ਏਮਜ਼ ਭੇਜਣ ਵਾਲੇ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਸਬੰਧ ਵਿੱਚ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰਕਿਰਿਆ ਦੀ ਇੱਕ ਵੱਖਰੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਸਮੱਗਰੀ ਬਾਰੇ ਫੋਰੈਂਸਿਕ ਰਿਪੋਰਟ ਪ੍ਰਾਪਤ ਹੋ ਗਈ ਹੈ ਅਤੇ ਇਹ ਪੋਸਟਮਾਰਟਮ ਰਿਪੋਰਟ ਦੇ ਨਤੀਜਿਆਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ।

 ਦੂਜੇ ਪੋਸਟਮਾਰਟਮ ’ਤੇ ਵੀ ਕੋਈ ਐਤਰਾਜ਼ ਨਹੀਂ

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜੇ ਪਰਿਵਾਰ ਦੁਬਾਰਾ ਪੋਸਟਮਾਰਟਮ ਕਰਵਾਉਣਾ ਚਾਹੇ ਤਾਂ ਪੁਲਿਸ ਨੂੰ ਇਸ ’ਤੇ ਕੋਈ ਐਤਰਾਜ਼ ਨਹੀਂ ਹੋਵੇਗਾ।

ਪਤੀ ਦੀ ਗ੍ਰਿਫ਼ਤਾਰੀ ਬਾਰੇ ਕੀ ਕਿਹਾ?

ਸਮਰਥ ਸਿੰਘ ਦੀ ਗ੍ਰਿਫ਼ਤਾਰੀ ਵਿੱਚ ਹੋ ਰਹੀ ਦੇਰੀ ’ਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕਈ ਵਾਰ ਵੱਡੇ ਅਪਰਾਧੀ ਜਲਦੀ ਫੜੇ ਜਾਂਦੇ ਹਨ, ਜਦਕਿ ਛੋਟੇ ਮਾਮਲਿਆਂ ਵਿੱਚ ਵੀ ਸਮਾਂ ਲੱਗ ਜਾਂਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਮਰਥ ਨੂੰ ਜਲਦ ਹੀ ਪੁਲਿਸ ਹਿਰਾਸਤ ਵਿੱਚ ਲਿਆ ਜਾਵੇਗਾ।

ਮਾਡਲ ਟਵਿਸ਼ਾ ਸ਼ਰਮਾ ਦਾ ਦੁਬਾਰਾ ਪੋਸਟਮਾਰਟਮ ਨਹੀਂ ਹੋਵੇਗਾ

ਮਾਡਲ ਟਵਿਸ਼ਾ ਸ਼ਰਮਾ ਦਾ ਦੁਬਾਰਾ ਪੋਸਟਮਾਰਟਮ ਨਹੀਂ ਹੋਵੇਗਾ। ਭੋਪਾਲ ਦੀ ਸਥਾਨਕ ਅਦਾਲਤ ਨੇ  ਦੁਬਾਰਾ ਪੋਸਟਮਾਰਟਮ ਦੀ ਬੇਨਤੀ ਨੂੰ ਰੱਦ ਕਰ ਦਿੱਤਾ। ਟਵਿਸ਼ਾ ਦੇ ਪਰਿਵਾਰ ਨੇ ਦਿੱਲੀ ਦੇ ਏਮਜ਼ ਵਿਖੇ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਸੀ। ਟਵਿਸ਼ਾ ਸ਼ਰਮਾ ਦੀ ਨੁਮਾਇੰਦਗੀ ਕਰ ਰਹੇ ਵਕੀਲ ਅੰਕੁਰ ਪਾਂਡੇ ਨੇ ਕਿਹਾ ਕਿ ਅਦਾਲਤ ਨੇ ਐਸਐਚਓਜ਼ ਨੂੰ ਮੱਧ ਪ੍ਰਦੇਸ਼ ਭਰ ਵਿੱਚ ਤੁਰੰਤ ਉਨ੍ਹਾਂ ਥਾਵਾਂ ਦਾ ਪਤਾ ਲਗਾਉਣ ਲਈ ਲਿਖਿਆ ਹੈ ,ਜਿੱਥੇ ਲਾਸ਼ ਨੂੰ ਮਾਈਨਸ 80 ਡਿਗਰੀ ਸੈਲਸੀਅਸ 'ਤੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਵਕੀਲ ਦੇ ਅਨੁਸਾਰ ਅਦਾਲਤ ਨੇ ਪੁਲਿਸ ਨੂੰ ਤੁਰੰਤ ਉਨ੍ਹਾਂ ਨੂੰ ਸੂਚਿਤ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਹੁਣ ਪਰਿਵਾਰ ਨਾਲ ਮੁਲਾਕਾਤ ਕਰਨਗੇ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਬਾਰੇ ਚਰਚਾ ਕਰਨਗੇ।

Advertisement

ਟਾਪ ਹੈਡਲਾਈਨ

BJP Leader Murder: ਸਿਆਸੀ ਜਗਤ ਤੋਂ ਵੱਡੀ ਖਬਰ, ਮਸ਼ਹੂਰ ਭਾਜਪਾ ਆਗੂ ਦਾ ਬੇਰਹਿਮੀ ਨਾਲ ਕਤਲ! ਜਿਊਂਦਾ ਸਾੜਿਆ ਸੀਨੀਅਰ ਲੀਡਰ... 
ਸਿਆਸੀ ਜਗਤ ਤੋਂ ਵੱਡੀ ਖਬਰ, ਮਸ਼ਹੂਰ ਭਾਜਪਾ ਆਗੂ ਦਾ ਬੇਰਹਿਮੀ ਨਾਲ ਕਤਲ! ਜਿਊਂਦਾ ਸਾੜਿਆ ਸੀਨੀਅਰ ਲੀਡਰ... 
Heart Attack: ਮੰਦਭਾਗੀ ਖਬਰ, ਨਾਮੀ ਬਾਡੀ ਬਿਲਡਰ ਦੀ ਮੌਤ; ਛਾਤੀ ਵਿੱਚ ਅਚਾਨਕ ਉੱਠਿਆ ਦਰਦ, ਬੇਹੋਸ਼ ਹੋ ਕੇ ਫਰਸ਼ 'ਤੇ ਡਿੱਗੇ: ਫਿਰ...
ਮੰਦਭਾਗੀ ਖਬਰ, ਨਾਮੀ ਬਾਡੀ ਬਿਲਡਰ ਦੀ ਮੌਤ; ਛਾਤੀ ਵਿੱਚ ਅਚਾਨਕ ਉੱਠਿਆ ਦਰਦ, ਬੇਹੋਸ਼ ਹੋ ਕੇ ਫਰਸ਼ 'ਤੇ ਡਿੱਗੇ: ਫਿਰ...
Monsoon Update : ਮਾਨਸੂਨ ਦੀ ਰਫ਼ਤਾਰ 'ਤੇ ਬ੍ਰੇਕ, 23 ਜੂਨ ਤੱਕ ਕਈ ਰਾਜਾਂ ਨੂੰ ਕਰਨਾ ਪਵੇਗਾ ਇੰਤਜ਼ਾਰ 
Monsoon Update : ਮਾਨਸੂਨ ਦੀ ਰਫ਼ਤਾਰ 'ਤੇ ਬ੍ਰੇਕ, 23 ਜੂਨ ਤੱਕ ਕਈ ਰਾਜਾਂ ਨੂੰ ਕਰਨਾ ਪਵੇਗਾ ਇੰਤਜ਼ਾਰ 
Good News: ਕਿਸਾਨਾਂ ਲਈ ਵੱਡੀ ਖਬਰ, ਸਰਕਾਰ ਵੱਲੋਂ ਤਾਰੀਖ ਪੱਕੀ! ਇਸ ਦਿਨ ਖਾਤਿਆਂ 'ਚ ਆਵੇਗੀ ਰਕਮ; ਜਾਣੋ ਕਿੰਨਾ ਨੂੰ ਨਹੀਂ ਮਿਲੇਗਾ PM-Kisan ਦੀ 23ਵੀਂ ਕਿਸ਼ਤ ਦਾ ਲਾਭ...?
ਕਿਸਾਨਾਂ ਲਈ ਵੱਡੀ ਖਬਰ, ਸਰਕਾਰ ਵੱਲੋਂ ਤਾਰੀਖ ਪੱਕੀ! ਇਸ ਦਿਨ ਖਾਤਿਆਂ 'ਚ ਆਵੇਗੀ ਰਕਮ; ਜਾਣੋ ਕਿੰਨਾ ਨੂੰ ਨਹੀਂ ਮਿਲੇਗਾ PM-Kisan ਦੀ 23ਵੀਂ ਕਿਸ਼ਤ ਦਾ ਲਾਭ...?
Advertisement

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ ਦੀ ਸਿਟੀ ਬੱਸ ਸੇਵਾ 'ਤੇ ਖ਼ਤਰਾ, ਹਜ਼ਾਰਾਂ ਲੋਕਾਂ ਨੂੰ ਹੋ ਸਕਦੀ ਪਰੇਸ਼ਾਨੀ, ਅਦਾਲਤ ਨੇ ਦਿੱਤੀ ਕੁਰਕੀ ਅਤੇ ਨਿਲਾਮੀ ਦੇ ਹੁਕਮ; ਜਾਣੋ ਪੂਰਾ ਮਾਮਲਾ
ਲੁਧਿਆਣਾ ਦੀ ਸਿਟੀ ਬੱਸ ਸੇਵਾ 'ਤੇ ਖ਼ਤਰਾ, ਹਜ਼ਾਰਾਂ ਲੋਕਾਂ ਨੂੰ ਹੋ ਸਕਦੀ ਪਰੇਸ਼ਾਨੀ, ਅਦਾਲਤ ਨੇ ਦਿੱਤੀ ਕੁਰਕੀ ਅਤੇ ਨਿਲਾਮੀ ਦੇ ਹੁਕਮ; ਜਾਣੋ ਪੂਰਾ ਮਾਮਲਾ
ਪੰਜਾਬ ਅਤੇ ਚੰਡੀਗੜ੍ਹ 'ਚ ਬਦਲੇਗਾ ਮੌਸਮ, 5 ਦਿਨ ਹਨੇਰੀ-ਮੀਂਹ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਬਦਲੇਗਾ ਮੌਸਮ, 5 ਦਿਨ ਹਨੇਰੀ-ਮੀਂਹ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
ਹੁਣ ਇੰਨੀ ਤਰੀਕ ਨੂੰ ਤੁਹਾਡੇ ਖਾਤੇ 'ਚ ਆਉਣਗੇ PM Kisan ਯੋਜਨਾ ਦੇ ਪੈਸੇ, ਹੋ ਗਿਆ ਐਲਾਨ; ਇਦਾਂ ਚੈੱਕ ਕਰੋ ਆਪਣਾ ਸਟੇਟਸ
ਹੁਣ ਇੰਨੀ ਤਰੀਕ ਨੂੰ ਤੁਹਾਡੇ ਖਾਤੇ 'ਚ ਆਉਣਗੇ PM Kisan ਯੋਜਨਾ ਦੇ ਪੈਸੇ, ਹੋ ਗਿਆ ਐਲਾਨ; ਇਦਾਂ ਚੈੱਕ ਕਰੋ ਆਪਣਾ ਸਟੇਟਸ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਜੂਨ 2026
ਪਾਕਿਸਤਾਨ ਦੇ ਗੁਰਦੁਆਰਾ ਸਾਹਿਬ 'ਚ ਸਿੱਖ ਜੋੜੇ ਦਾ ਬੇਰਹਿਮੀ ਨਾਲ ਕਤਲ, SGPC ਨੇ ਕੀਤੀ ਸਖ਼ਤ ਨਿੰਦਾ
ਪਾਕਿਸਤਾਨ ਦੇ ਗੁਰਦੁਆਰਾ ਸਾਹਿਬ 'ਚ ਸਿੱਖ ਜੋੜੇ ਦਾ ਬੇਰਹਿਮੀ ਨਾਲ ਕਤਲ, SGPC ਨੇ ਕੀਤੀ ਸਖ਼ਤ ਨਿੰਦਾ
 ‘ਕੱਪੜੇ ਉਤਾਰੋ, ਨਾਲ ਸੌਣਾ ਪਵੇਗਾ’ , ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੂੰ ਕੰਮ ਦੇ ਬਦਲੇ
 ‘ਕੱਪੜੇ ਉਤਾਰੋ, ਨਾਲ ਸੌਣਾ ਪਵੇਗਾ’ , ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੂੰ ਕੰਮ ਦੇ ਬਦਲੇ "ਕੰਪਰੋਮਾਈਜ਼" ਕਰਨ ਲਈ ਕਿਹਾ 
Trending News : ‘ਪਾਪਾ ਬੁਲਾ ਰਹੇ ਹਨ ਬੇਟਾ ਉੱਠ ਜਾ’, ਪੁੱਤ ਦੀ ਲਾਸ਼ ਕੋਲ ਵਿਲਖਦਾ ਰਿਹਾ ਪਿਤਾ, ਵੀਡੀਓ ਦੇਖ ਕੇ ਭਰ ਆਉਣਗੀਆਂ ਅੱਖਾਂ
Trending News : ‘ਪਾਪਾ ਬੁਲਾ ਰਹੇ ਹਨ ਬੇਟਾ ਉੱਠ ਜਾ’, ਪੁੱਤ ਦੀ ਲਾਸ਼ ਕੋਲ ਵਿਲਖਦਾ ਰਿਹਾ ਪਿਤਾ, ਵੀਡੀਓ ਦੇਖ ਕੇ ਭਰ ਆਉਣਗੀਆਂ ਅੱਖਾਂ
Milk Storage Tips : ਗਰਮੀਆਂ 'ਚ ਦੁੱਧ ਜਲਦੀ ਫਟ ਜਾਂਦਾ ਹੈ? ਇਹ ਤਰੀਕੇ ਅਪਣਾਓ, ਲੰਬੇ ਸਮੇਂ ਤੱਕ ਰਹੇਗਾ ਤਾਜ਼ਾ
Milk Storage Tips : ਗਰਮੀਆਂ 'ਚ ਦੁੱਧ ਜਲਦੀ ਫਟ ਜਾਂਦਾ ਹੈ? ਇਹ ਤਰੀਕੇ ਅਪਣਾਓ, ਲੰਬੇ ਸਮੇਂ ਤੱਕ ਰਹੇਗਾ ਤਾਜ਼ਾ
Embed widget