ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ) ਦਾ ਅਧਿਕਾਰਤ ਟਵਿੱਟਰ ਅਕਾਊਂਟ ਹੈਕ ਹੋ ਗਿਆ ਹੈ। ਯੂਜੀਸੀ ਇੰਡੀਆ ਦੇ ਟਵਿੱਟਰ ਹੈਂਡਲ ਦੀ ਡੀਪੀ ਅਤੇ ਬੈਕਗ੍ਰਾਉਂਡ ਤਸਵੀਰ ਬਦਲਣ ਦੇ ਨਾਲ ਹੈਕਰ ਨੇ ਸੈਂਕੜੇ ਟਵਿੱਟਰ ਉਪਭੋਗਤਾਵਾਂ ਨੂੰ ਟੈਗ ਕਰਦੇ ਹੋਏ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ। ਅਕਾਊਂਟ ਦੇ ਹੈਕਰ ਨੇ ਅਕਾਊਂਟ 'ਤੇ ਇਕ ਟਵੀਟ ਪਿੰਨ ਕੀਤਾ ਹੈ, ਜਿਸ 'ਚ ਲਿਖਿਆ ਹੈ,

 

"Beanz ਅਧਿਕਾਰਤ ਸੰਗ੍ਰਹਿ ਦੇ ਪ੍ਰਗਟ ਹੋਣ ਦੇ ਉਪਲਕਸ ਵਿੱਚ ਅਗਲੇ 24 ਘੰਟਿਆਂ ਲਈ ਕਮਿਊਨਿਟੀ ਵਿੱਚ ਸਾਰੇ ਸਰਗਰਮ NFT ਵਪਾਰੀਆਂ ਲਈ ਇੱਕ ਏਅਰਡ੍ਰੌਪ ਖੋਲ੍ਹਿਆ ਹੈ! ਆਪਣੇ Beanz  ਦਾ ਦਾਅਵਾ ਕਰੋ। ਗਾਰਡਨ ਵਿੱਚ ਤੁਹਾਡਾ ਸੁਆਗਤ ਹੈ।"

 

ਵਰਨਣਯੋਗ ਹੈ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇਸ਼ ਦੀ ਇਕੋ-ਇਕ ਗ੍ਰਾਂਟ ਦੇਣ ਵਾਲੀ ਏਜੰਸੀ ਹੈ, ਜਿਸ ਨੂੰ ਦੋ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਜਿਨ੍ਹਾਂ ਵਿਚ ਫੰਡ ਮੁਹੱਈਆ ਕਰਵਾਉਣਾ ਅਤੇ ਦੇਸ਼ ਵਿਚ ਉੱਚ ਸਿੱਖਿਆ ਦੇ ਮਿਆਰ ਨੂੰ ਕਾਇਮ ਰੱਖਣ, ਤਾਲਮੇਲ ਅਤੇ  ਰੱਖ-ਰਖਾਅ ਕਰਨਾ ਸ਼ਾਮਲ ਹੈ। 

 

 ਦੋ ਦਿਨਾਂ ਤੋਂ ਹੈਕਰਾਂ ਦੇ ਨਿਸ਼ਾਨੇ 'ਤੇ ਦੇਸ਼ ਦੇ ਨਾਮੀ ਅਦਾਰੇ 


ਦੱਸ ਦੇਈਏ ਕਿ ਪਿਛਲੇ ਦੋ ਦਿਨਾਂ ਤੋਂ ਦੇਸ਼ ਦੇ ਨਾਮੀ ਅਦਾਰੇ ਹੈਕਰਾਂ ਦੇ ਨਿਸ਼ਾਨੇ 'ਤੇ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਮੌਸਮ ਵਿਭਾਗ ਦੇ ਟਵਿਟਰ ਹੈਂਡਲ ਨੂੰ ਹੈਕਰਾਂ ਨੇ 2 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਹੈਕ ਕਰ ਲਿਆ ਸੀ।

ਅਕਾਊਂਟ ਹੈਕ ਕਰਨ ਤੋਂ ਬਾਅਦ ਹੈਕਰਾਂ ਨੇ ਇਸ 'ਤੇ NFT ਟਰੇਡਿੰਗ ਸ਼ੁਰੂ ਕਰ ਦਿੱਤੀ। ਇਸ ਵਿੱਚ ਵੀ ਇੱਕ ਟਵੀਟ ਪਿੰਨ ਕੀਤਾ ਗਿਆ ਸੀ, ਜੋ ਕਿ ਕੁਝ NFT ਵਪਾਰ ਨਾਲ ਸਬੰਧਤ ਸੀ। ਪਹਿਲਾਂ ਖਾਤੇ ਦੀ ਪ੍ਰੋਫਾਈਲ ਫੋਟੋ ਬਦਲੀ ਗਈ ਸੀ ਪਰ ਬਾਅਦ ਵਿੱਚ ਫੋਟੋ ਹਟਾ ਦਿੱਤੀ ਗਈ। ਮੌਸਮ ਵਿਭਾਗ ਨੂੰ ਖਾਤਾ ਕਢਵਾਉਣ ਵਿੱਚ ਕਰੀਬ ਦੋ ਘੰਟੇ ਲੱਗ ਗਏ।

 

ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇਰ ਰਾਤ ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਦੇ ਦਫ਼ਤਰ ਦਾ ਟਵਿਟਰ ਹੈਂਡਲ ਹੈਕ ਕਰ ਲਿਆ ਗਿਆ ਸੀ। ਇਸ ਨੂੰ ਕਰੀਬ 29 ਮਿੰਟ ਤੱਕ ਹੈਕ ਕੀਤਾ ਗਿਆ। ਇਸ ਦੌਰਾਨ ਹੈਕਰਾਂ ਨੇ ਅਕਾਊਂਟ ਤੋਂ ਕਈ ਟਵੀਟ ਡਿਲੀਟ ਕਰ ਦਿੱਤੇ। ਬਾਅਦ ਵਿੱਚ ਮੁੱਖ ਮੰਤਰੀ ਦਫ਼ਤਰ ਵੱਲੋਂ ਖਾਤੇ ਨੂੰ ਵਾਪਸ ਆਪਣੇ ਕੰਟਰੋਲ ਵਿੱਚ ਲੈ ਲਿਆ ਗਿਆ। ਅਗਲੇ ਦਿਨ ਸ਼ਨੀਵਾਰ ਨੂੰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।