ਨਵੀਂ ਦਿੱਲੀ: ਕੋਵਿਡ ਟੂਲਕਿਟ ਵਿਵਾਦ ’ਚ ਹੁਣ ਇੱਕ ਨਵਾਂ ਮੋੜ ਆ ਗਿਆ ਹੈ। ਭਾਰਤੀ ਜਨਤਾ ਪਾਰਟੀ (BJP) ਦੇ ਬੁਲਾਰੇ ਸੰਬਿਤ ਪਾਤਰਾ ਨੇ ਟੂਲਕਿਟ ਨੂੰ ਲੈ ਕੇ ਕਾਂਗਰਸ ਉੱਤੇ ਵੱਡਾ ਦੋਸ਼ ਲਾਉਂਦਿਆਂ 18 ਮਈ ਨੂੰ ਇੱਕ ਟਵੀਟ ਕੀਤਾ ਸੀ। ਕਾਂਗਰਸ ਵੱਲੋਂ ਮਿਲੀ ਸ਼ਿਕਾਇਤ ਤੋਂ ਬਾਅਦ ਟਵਿਟਰ ਨੇ ਪਾਤਰਾ ਦੇ ਟਵੀਟ ਨੂੰ ‘ਮੈਨੀਪੁਲੇਟਿਡ ਮੀਡੀਆ’ ਭਾਵ ਤੱਥਾਤਮਕ ਤੌਰ ’ਤੇ ਗ਼ਲਤ ਦੱਸਿਆ ਹੈ।
ਪਾਤਰਾ ਨੇ ਆਪਣੇ ਟਵੀਟ ’ਚ ਕਾਂਗਰਸ ਉੱਤੇ ਵਿਅੰਗ ਕਰਦਿਆਂ ਲਿਖਿਆ, ਦੋਸਤੋ, ਮਹਾਮਾਰੀ ਦੇ ਦੌਰ ਵਿੱਚ ਲੋੜਵੰਦਾਂ ਦੀ ਮਦਦ ਲਈ ਜਾਰੀ ਕਾਂਗਰਸ ਦੀ ਟੂਲਕਿਟ ਉੱਤੇ ਗ਼ੌਰ ਕਰੋ। ਇਹ ਮਦਦ ਤੋਂ ਜ਼ਿਆਦਾ ਉਨ੍ਹਾਂ ਦੀ ਪਾਰਟੀ ਦਾ ਪ੍ਰਚਾਰ ਪ੍ਰੋਗਰਾਮ ਜਾਪਦਾ ਹੈ, ਜੋ ਇਹ ਕੁਝ ਪ੍ਰਭਾਵਸ਼ਾਲੀ ਲੋਕਾਂ ਦੀ ਮਦਦ ਨਾਲ ਚਲਾ ਰਹੇ ਹਨ। ਤੁਸੀਂ ਖ਼ੁਦ ਕਾਂਗਰਸ ਨੂੰ ਪੜ੍ਹ ਸਕਦੇ ਹੋ।
ਪਾਤਰਾ ਦੇ ਇਸ ਟਵੀਟ ਤੋਂ ਬਾਅਦ ਕਾਂਗਰਸ ਨੇ ਪੁਲਿਸ ਦੇ ਨਾਲ ਹੀ ਟਵਿਟਰ ਉੱਤੇ ਸ਼ਿਕਾਇਤ ਕੀਤੀ ਸੀ। ਕਾਂਗਰਸ ਵੱਲੋਂ ਪਾਰਟੀ ਦੇ ਸੋਸ਼ਲ ਮੀਡੀਆ ਮੁਖੀ ਰੋਹਨ ਗੁਪਤਾ ਨੇ ਸ਼ਿਕਾਇਤ ਕੀਤੀ ਸੀ। ਕਾਂਗਰਸ ਦੀ ਸ਼ਿਕਾਇਤ ਤੋਂ ਬਾਅਦ ਟਵਿਟਰ ਨੇ ਆਪਣੀ ਜਾਂਚ ਦੌਰਾਨ ਪਾਤਰਾ ਦੇ ਟਵੀਟ ਨੂੰ ‘ਮੈਨੀਪੁਲੇਟਿਡ ਮੀਡੀਆ’ ਵਰਗ ਵਿੱਚ ਮਾਰਕ ਕੀਤਾ ਹੈ; ਜਿਸ ਤਹਿਤ ਉਸ ਨੈ ਇਸ ਟਵੀਟ ਦੇ ਹੇਠਾਂ ‘ਤੋੜ-ਮੋੜ ਕੇ ਵਿਖਾਇਆ ਗਿਆ ਮੀਡੀਆ’ ਲਿਖਿਆ ਹੈ।
ਦਰਅਸਲ, ਜੇ ਟਵਿਟਰ ਨੂੰ ਆਪਣੀ ਜਾਂਚ ਵਿੱਚ ਕਿਸੇ ਟਵੀਟ ਦੀ ਜਾਣਕਾਰੀ ਗ਼ਲਤ ਮਿਲਦੀ ਹੈ ਤੇ ਉਸ ਸਹੀ ਸੋਰਸ ਦਾ ਵੀ ਪਤਾ ਨਹੀਂ ਚੱਲਦਾ, ਤਾਂ ਉਹ ਅਜਿਹੇ ਟਵੀਟ ਨੂੰ ‘ਮੈਨੀਪੁਲੇਟਿਡ ਮੀਡੀਆ’ ਵਰਗ ਵਿੱਚ ਪਾ ਦਿੰਦਾ ਹੈ। ਦੱਸ ਦੇਈਏ ਕਿ ਭਾਜਪਾ ਨੇ ਕਾਂਗਰਸ ਉੱਤੇ ਦੋਸ਼ ਲਾਇਆ ਹੈ ਕਿ ਟੂਲਕਿਟ ਰਾਹੀਂ ਦੇਸ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਕਸ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਕਾਂਗਰਸ ਨੇ ਇਸ ਟੂਲਕਿਟ ਨੂੰ ‘ਫ਼ਰਜ਼ੀ’ ਦੱਸਦਿਆਂ ਭਾਜਪਾ ਉੱਤੇ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਸੀ।
ਇਹ ਵੀ ਪੜ੍ਹੋ: Rohini Twitter Account Locked: ਮੋਦੀ ਦੀ ਸ਼ਿਕਾਇਤ 'ਤੇ ਲਾਲੂ ਯਾਦਵ ਦੀ ਧੀ ਰੋਹਿਣੀ ਦਾ ਟਵਿਟਰ ਅਕਾਊਂਟ ਲੌਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin