Nashik Artillery Center: ਨਾਸਿਕ ਆਰਟਿਲਰੀ ਸੈਂਟਰ ਵਿਖੇ ਇੱਕ ਰੁਟੀਨ ਸਿਖਲਾਈ ਸੈਸ਼ਨ ਦੌਰਾਨ ਇੱਕ ਧਮਾਕੇ ਵਿੱਚ ਦੋ ਅਗਨੀਵੀਰਾਂ ਦੀ ਮੌਤ ਹੋ ਗਈ। ਇਹ ਹਾਦਸਾ ਲਾਈਵ ਫਾਇਰ ਆਰਟਿਲਰੀ ਅਭਿਆਸ ਦੌਰਾਨ ਵਾਪਰਿਆ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਫ਼ੌਜੀ ਤੋਪਖਾਨੇ ਤੋਂ ਗੋਲੀਬਾਰੀ ਦਾ ਅਭਿਆਸ ਕਰ ਰਹੇ ਸਨ, ਜਿਸ ਵਿਚ ਦੋਵੇਂ ਅਗਨੀਵੀਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕੀਤੀ ਗਈ ਪਰ ਸੱਟਾਂ ਇੰਨੀਆਂ ਗੰਭੀਰ ਸਨ ਕਿ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਪੂਰੇ ਤੋਪਖਾਨੇ ਕੇਂਦਰ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਅਧਿਕਾਰੀਆਂ ਨੇ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਿਖਲਾਈ ਦੌਰਾਨ ਧਮਾਕਾ ਹੋਇਆ
ਅਗਨੀਵੀਰਾਂ ਨੂੰ ਨਾਸਿਕ ਦੇ ਤੋਪਖਾਨੇ ਕੇਂਦਰ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ। ਕੱਲ੍ਹ ਦੁਪਹਿਰ ਅਗਨੀਵੀਰ ਆਰਟਿਲਰੀ ਸੈਂਟਰ ਵਿੱਚ ਅਭਿਆਸ ਕਰ ਰਹੇ ਸਨ। ਇਸ ਟ੍ਰੇਨਿੰਗ ਦੌਰਾਨ ਫਾਇਰਿੰਗ ਕਰਦੇ ਸਮੇਂ ਅਚਾਨਕ ਧਮਾਕਾ ਹੋ ਗਿਆ। ਇਸ ਨਾਲ ਤੋਪਖਾਨੇ ਦੇ ਕੇਂਦਰ ਵਿੱਚ ਹਲਚਲ ਮਚ ਗਈ।
NCP ਨੇਤਾ ਸੁਪ੍ਰਿਆ ਸੁਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਘਟਨਾ 'ਤੇ ਦੁੱਖ ਜ਼ਾਹਰ ਕੀਤਾ ਅਤੇ ਕਿਹਾ, "ਨਾਸਿਕ ਦੇ ਇੱਕ ਤੋਪਖਾਨੇ ਦੇ ਕੇਂਦਰ ਵਿੱਚ ਸਿਖਲਾਈ ਦੇ ਦੌਰਾਨ ਇੱਕ ਧਮਾਕੇ ਵਿੱਚ ਦੋ ਅਗਨੀਵੀਰਾਂ ਦੀ ਮੌਤ ਹੋ ਗਈ। ਇਹ ਘਟਨਾ ਬਹੁਤ ਹੀ ਦੁਖਦਾਈ ਹੈ। ਇਨ੍ਹਾਂ ਦੋ ਸੈਨਿਕਾਂ ਨੂੰ ਸ਼ਹੀਦ ਦਾ ਦਰਜਾ ਦਿੱਤੀ ਜਾਵੇ।
ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਅਗਨੀਪਥ ਯੋਜਨਾ ਹਥਿਆਰਬੰਦ ਸੈਨਾਵਾਂ ਵਿੱਚ ਸੇਵਾ ਕਰਨ ਦੇ ਇੱਛੁਕ ਨੌਜਵਾਨਾਂ ਅਤੇ ਔਰਤਾਂ ਨੂੰ ਥੋੜ੍ਹੇ ਸਮੇਂ ਲਈ ਫੌਜੀ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।