Purushottam Express: ਝਾਰਖੰਡ ਤੋਂ ਦਿੱਲੀ ਜਾ ਰਹੀ ਟਰੇਨ ਦੇ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਟਰੇਨ 'ਚ ਅਚਾਨਕ ਝਟਕਾ ਲੱਗਿਆ। ਝਟਕੇ ਕਾਰਨ ਦੋ ਯਾਤਰੀਆਂ ਦੀ ਮੌਤ ਹੋ ਗਈ। ਦੱਸ ਦਈਏ ਕਿ ਓਵਰਹੈਡ ਤਾਰ ਟੁੱਟਣ ਕਰਕੇ ਡਰਾਈਵਰ ਨੇ ਬ੍ਰੇਕ ਲਾਈ। ਇਹ ਹਾਦਸਾ ਸ਼ਨੀਵਾਰ (12 ਨਵੰਬਰ) ਨੂੰ ਦੁਪਹਿਰ 12.05 ਵਜੇ ਗੋਮੋ ਅਤੇ ਕੋਡਰਮਾ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਪਰਸਾਬਾਦ ਨੇੜੇ ਵਾਪਰਿਆ।


ਝਟਕਾ ਲੱਗਣ ਕਰਕੇ 2 ਯਾਤਰੀਆਂ ਦੀ ਹੋਈ ਮੌਤ


ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਧਨਬਾਦ ਰੇਲਵੇ ਡਿਵੀਜ਼ਨ ਦੇ ਸੀਨੀਅਰ ਮੈਨੇਜਰ ਅਮਰੇਸ਼ ਕੁਮਾਰ ਨੇ ਘਟਨਾ ਬਾਰੇ ਦੱਸਿਆ, ''ਜਿਵੇਂ ਹੀ ਬਿਜਲੀ ਸਪਲਾਈ ਬੰਦ ਹੋਈ, ਉਵੇਂ ਹੀ ਡਰਾਈਵਰ ਨੇ ਪੁਰੀ-ਨਵੀਂ ਦਿੱਲੀ ਪੁਰਸ਼ੋਤਮ ਐਕਸਪ੍ਰੈੱਸ ਦੀ ਐਮਰਜੈਂਸੀ ਬ੍ਰੇਕ ਲਗਾ ਕੇ ਟਰੇਨ ਨੂੰ ਰੋਕਿਆ ਅਤੇ ਝਟਕਾ ਲੱਗਣ ਕਰਕੇ ਦੋ ਲੋਕਾਂ ਦੀ ਮੌਤ ਹੋ ਗਈ।"


ਇਹ ਵੀ ਪੜ੍ਹੋ: Israel-Hamas War: ਹਸਪਤਾਲ 'ਚੋਂ ਬੱਚਿਆਂ ਨੂੰ ਬਾਹਰ ਕੱਢਣ ਲਈ ਤਿਆਰ ਹੋਇਆ ਇਜ਼ਰਾਈਲ, ਜਾਣੋ ਕਿਉਂ ਲਿਆ ਇਹ ਫੈਸਲਾ?


130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਸੀ ਰੇਲ


ਉਨ੍ਹਾਂ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਟਰੇਨ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਕੋਡਰਮਾ-ਗੋਮੋ ਸੈਕਸ਼ਨ 'ਚ ਹਾਦਸੇ ਤੋਂ ਬਾਅਦ ਚਾਰ ਘੰਟੇ ਤੋਂ ਵੱਧ ਰੁਕਣ ਤੋਂ ਬਾਅਦ ਈਸੀਆਰ ਦੇ ਧਨਬਾਦ ਰੇਲਵੇ ਡਿਵੀਜ਼ਨ ਦੇ ਅਧੀਨ ਗ੍ਰੈਂਡ ਚੋਰਡ ਲਾਈਨ 'ਤੇ ਟਰੇਨਾਂ ਦੀ ਆਵਾਜਾਈ ਮੁੜ ਸ਼ੁਰੂ ਹੋ ਗਈ।


ਇਲੈਕਟ੍ਰਿਕ ਇੰਜਣ ਨਾਲ ਦਿੱਲੀ ਭੇਜੀ ਗਈ ਰੇਲ


ਉਨ੍ਹਾਂ ਦੱਸਿਆ ਕਿ ਮੌਕੇ ਤੋਂ ਪੁਰਸ਼ੋਤਮ ਐਕਸਪ੍ਰੈਸ ਨੂੰ ਡੀਜ਼ਲ ਇੰਜਣ ਰਾਹੀਂ ਗੋਮੋ ਲਿਆਂਦਾ ਗਿਆ ਅਤੇ ਫਿਰ ਇਲੈਕਟ੍ਰਿਕ ਇੰਜਣ ਰਾਹੀਂ ਦਿੱਲੀ ਭੇਜਿਆ ਗਿਆ। ਇਸ ਦੌਰਾਨ ਘਟਨਾ ਦੀ ਸੂਚਨਾ ਮਿਲਦਿਆਂ ਹੀ ਧਨਬਾਦ ਰੇਲਵੇ ਡਿਵੀਜ਼ਨ ਮੈਨੇਜਰ ਕੇਕੇ ਸਿਨਹਾ ਵੀ ਸੀਨੀਅਰ ਅਧਿਕਾਰੀਆਂ ਨਾਲ ਮੌਕੇ 'ਤੇ ਪਹੁੰਚ ਗਏ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Balkaur singh: ਸਿੱਧੂ ਦੇ ਨਵੇਂ ਗੀਤ Watchout ‘ਤੇ ਬੋਲੇ ਬਲਕੌਰ ਸਿੰਘ, ਕਿਹਾ - ਸਿੱਧੂ ਨੂੰ ਗੀਤਾਂ ਰਾਹੀਂ ਜ਼ਿਉਂਦਾ ਰੱਖਿਆ ਜਾਵੇਗਾ ਅਤੇ...