Terrorists Killed In Jammu Kashmir : ਜੰਮੂ-ਕਸ਼ਮੀਰ ਦੇ ਕੁਪਵਾੜਾ ਦੇ ਨਾਲ ਲੱਗਦੀ ਕੰਟਰੋਲ ਰੇਖਾ (LoC) ਦੇ ਨੇੜੇ ਭਾਰਤੀ ਫੌਜ ਅਤੇ ਪੁਲਿਸ ਦੁਆਰਾ ਇੱਕ ਸਾਂਝੇ ਆਪਰੇਸ਼ਨ ਵਿੱਚ ਦੋ ਅੱਤਵਾਦੀ ਮਾਰੇ ਗਏ ਹਨ। ਕਸ਼ਮੀਰ ਜ਼ੋਨ ਪੁਲਿਸ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਪੁਲਿਸ  ਮੁਤਾਬਕ ਕੁਪਵਾੜਾ ਜ਼ਿਲੇ ਦੇ ਡੋਬਨਾਰ ਮਾਚਲ ਖੇਤਰ 'ਚ ਕੰਟਰੋਲ ਰੇਖਾ ਦੇ ਨੇੜੇ ਹੋਈ ਕਾਰਵਾਈ 'ਚ ਅੱਤਵਾਦੀ ਮਾਰੇ ਗਏ। ਪੁਲਿਸ ਮੁਤਾਬਕ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਮਾਰੇ ਗਏ ਅੱਤਵਾਦੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਖਦਸ਼ਾ ਹੈ ਕਿ ਅੱਤਵਾਦੀਆਂ ਨੇ ਹਾਲ ਹੀ 'ਚ ਘੁਸਪੈਠ ਕੀਤੀ ਹੋ ਸਕਦੀ ਹੈ।

 

ਲਸ਼ਕਰ ਨਾਲ ਜੁੜੇ ਅੱਤਵਾਦੀ ਸਾਥੀ ਨੂੰ ਦਬੋਚਿਆ 


ਇਸ ਤੋਂ ਪਹਿਲਾਂ ਬਾਂਦੀਪੋਰਾ ਪੁਲਿਸ ਨੇ 13 ਰਾਸ਼ਟਰੀ ਰਾਈਫਲਜ਼ ਅਤੇ 45 ਬੀਐਮ ਸੀਆਰਪੀਐਫ ਦੇ ਨਾਲ ਇੱਕ ਸੰਯੁਕਤ ਆਪ੍ਰੇਸ਼ਨ ਵਿੱਚ ਬਹਿਰਾਬਾਦ ਹਾਜਿਨ ਖੇਤਰ ਤੋਂ ਲਸ਼ਕਰ ਤਾਇਬਾ ਦੇ ਇੱਕ ਅੱਤਵਾਦੀ ਸਹਿਯੋਗੀ ਨੂੰ ਗ੍ਰਿਫਤਾਰ ਕੀਤਾ ਸੀ। ਉਸ ਕੋਲੋਂ ਦੋ ਚੀਨੀ ਹੈਂਡ ਗ੍ਰੇਨੇਡ ਬਰਾਮਦ ਹੋਏ ਹਨ। ਆਰਮਜ਼ ਐਕਟ ਅਤੇ ਯੂਏਪੀਏ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜੰਮੂ-ਕਸ਼ਮੀਰ ਪੁਲਿਸ ਨੇ ਮੰਗਲਵਾਰ (13 ਜੂਨ) ਨੂੰ ਇਹ ਜਾਣਕਾਰੀ ਦਿੱਤੀ।
 


 





ਇਸ ਤੋਂ ਪਹਿਲਾਂ ਐਤਵਾਰ (11 ਜੂਨ) ਨੂੰ ਸ਼੍ਰੀਨਗਰ ਸਥਿਤ 15ਵੀਂ ਕੋਰ ਜਾਂ ਚਿਨਾਰ ਕੋਰ ਦੇ ਜਨਰਲ ਅਫਸਰ ਕਮਾਂਡਿੰਗ (GOC) ਲੈਫਟੀਨੈਂਟ ਜਨਰਲ ਅਮਰਦੀਪ ਸਿੰਘ ਔਜਲਾ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਚੌਕਸ ਰਹਿਣ ਦੀ ਲੋੜ ਹੈ ਕਿਉਂਕਿ ਕੰਟਰੋਲ ਰੇਖਾ ਦੇ ਪਾਰ ਬੈਠੇ ਲੋਕ ਮੌਜੂਦਾ ਸ਼ਾਂਤਮਈ ਸਥਿਤੀ ਨੂੰ ਬਿਗਾੜਨ ਦੀਆਂ ਸਾਜਿਸ਼ਾਂ ਰਚਣ 'ਚ ਬੀਜੀ ਹਨ। 

 

ਲੈਫਟੀਨੈਂਟ ਜਨਰਲ ਔਜਲਾ ਨੇ ਕਿਹਾ, "ਅੱਜ ਦਾ ਖ਼ਤਰਾ , ਜਿਵੇਂ ਕਿ ਮੈਂ ਇਸਨੂੰ ਦੇਖਦਾ ਹਾਂ,ਸੁਨੇਹੇ, ਨਸ਼ੀਲੇ ਪਦਾਰਥਾਂ ਜਾਂ ਕਦੇ ਕਦੇ ਹਥਿਆਰ ਲੈ ਕੇ ਜਾਣ ਵਾਲਿਆਂ 'ਚ ਔਰਤਾਂ, ਕੁੜੀਆਂ ਅਤੇ ਕਿਸ਼ੋਰਾਂ ਨੂੰ ਸ਼ਾਮਲ ਕਰਨਾ ਹੈ। ਹੁਣ ਤੱਕ ਫੌਜ ਨੇ ਕੁਝ ਮਾਮਲਿਆਂ ਦਾ ਪਤਾ ਲਗਾਇਆ ਹੈ ਜੋ ਇੱਕ ਉਭਰ ਰਹੇ ਰੁਝਾਨ ਨੂੰ ਉਜਾਗਰ ਕਰਦੇ ਹਨ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।