Students Arrested: ਜੰਮੂ-ਕਸ਼ਮੀਰ ਦੇ ਗਾਂਦਰਬੇਲ ਵਿੱਚ ਮੌਜੂਦ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰ ਸਾਇੰਸਜ਼ ਐਂਡ ਟੈਕਨੌਲਜੀ (SKUAST) ਦੇ ਸੱਤ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕਸ਼ਮੀਰੀ ਵਿਦਿਆਰਥੀਆਂ ਉੱਤੇ ਇਲਜ਼ਾਮ ਹੈ ਕਿ ਇਨ੍ਹਾਂ ਨੇ 19 ਨਵੰਬਰ ਨੂੰ ਵਿਸ਼ਵ ਕੱਪ ਫਾਇਨਲ ਮੈਚ ਵਿੱਚ ਆਸਟ੍ਰੇਲੀਆ ਹੱਥੋਂ ਭਾਰਤ ਦੀ ਹਾਰ ਦਾ ਜਸ਼ਨ ਮਨਾਇਆ ਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ। ਵਿਦਿਆਰਥੀਆਂ ਉੱਤੇ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕੂ ਯਾਨਿ UAPA ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।


ਦਰਅਸਲ, ਇੱਕ ਗ਼ੈਰ ਕਸ਼ਮੀਰੀ ਵਿਦਿਆਰਥੀ ਨੇ ਇਸ ਸਬੰਧ ਵਿੱਤ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਜਦੋਂ ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ ਹਰਾਇਆ ਤਾਂ ਯੂਨੀਵਰਸਿਟੀ ਦੇ ਹੋਸਟਲ ਵਿੱਚ ਇਨ੍ਹਾਂ ਸੱਤ ਵਿਦਿਆਰਥੀਆਂ ਨੇ ਜਸ਼ਨ ਮਨਾਇਆ ਜਿਸ ਦੀ ਵਜ੍ਹਾ ਕਰਕੇ ਬਾਕੀ ਵਿਦਿਆਰਥੀਆਂ ਵਿੱਚ ਡਰ ਦਾ ਮਾਹੌਲ ਪਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਪਟਾਕੇ ਵੀ ਚਲਾਏ ਗਏ। ਇਸ ਦੀ ਸ਼ਿਕਾਇਕ ਕਰਨ ਤੋਂ ਬਾਅਦ ਪੁਲਿਸ ਨੇ ਇਨ੍ਹਾਂ 7 ਵਿਦਿਆਰਥੀਆਂ ਨੂੰ ਹੋਸਟਲ ਚੋਂ ਗ੍ਰਿਫ਼ਤਾਰ ਕਰ ਲਿਆ ਹੈ।


ਗ੍ਰਿਫ਼ਤਾਰ ਕੀਤੇ ਵਿਦਿਆਰਥੀਆਂ ਦੀ ਹੋਈ ਪਛਾਣ


ਰਿਪੋਰਟ ਮੁਤਾਬਕ, ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਦਿਆਰਥੀਆਂ ਦੀ ਪਛਾਣ, ਤੌਕੀਰ ਭੱਟ, ਮਹੋਸਿਨ ਫਾਰੁਕ ਵਾਨੀ, ਆਸਿਫ ਗੁਲਜ਼ਾਰ ਵਾਰ, ਅਮਰ ਨਜ਼ੀਰ ਡਾਰ, ਸੈਯਦ ਖ਼ਾਲਿਦ ਬੁਖ਼ਾਰੀ, ਸਮੀਰ ਰਾਸ਼ਿਦ ਮੀਰ ਤੇ ਓਬੈਦ ਅਹਿਮਦ ਦੇ ਰੂਪ ਵਜੋਂ ਹੋਈ ਹੈ। ਯੂਏਪੀਏ ਤਹਿਤ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਜ਼ਮਾਨਤ ਮਿਲਣੀ ਔਖੀ ਹੁੰਦੀ ਹੈ ਜੇ ਕਿਸ ਵਿਅਕਤੀ ਖ਼ਿਲਾਫ਼ ਅਜਿਹੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਹੋ ਜਾਂਦਾ ਹੈ ਤਾਂ ਉਸ ਲਈ ਹੇਠਲੀ ਅਦਾਲਤ ਚੋਂ ਜ਼ਮਾਨਤ ਲੈਣਾ ਬਹੁਤ ਔਖਾ ਹੋ ਜਾਂਦਾ ਹੈ।


ਯੂਨੀਵਰਸਿਟੀ ਵਿੱਚ ਬਾਹਰੀ ਵਿਦਿਆਰਥੀਆਂ ਦੀ ਗਿਣਤੀ ਘੱਟ


ਜ਼ਿਕਰ ਕਰ ਦਈਏ ਕਿ ਗ਼ੈਰ ਕਸ਼ਮੀਰੀ ਵਿਦਿਆਰਥੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਹਿਲਾਂ ਤਾਂ ਜ਼ਬਰਦਸਤ ਹੋਸਟਲ ਵਿੱਚ ਜ਼ਸ਼ਨ ਮਨਾਇਆ ਗਿਆ ਤੇ ਫਿਰ ਜੀਵੇ-ਜੀਵੇ ਪਾਕਿਸਤਾਨ ਦੇ ਨਾਅਰੇ ਲਾਏ ਗਏ ਜਿਸ ਦੀ ਵਜ੍ਹਾ ਕਰਕੇ ਬਾਹਰੋਂ ਪੜ੍ਹਾਈ ਕਰਨ ਆਏ ਵਿਦਿਆਰਥੀਆਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ। ਜ਼ਿਕਰ ਕਰ ਦਈਏ ਕਿ ਜਿਸ ਦਿਨ ਆਸਟ੍ਰੇਲੀਆ ਹੱਥੋਂ ਵਿਸ਼ਵ ਕੱਪ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉਸ ਦਿਨ ਸ੍ਰੀਨਗਰ ਵਿੱਚ ਕਈ ਥਾਵਾਂ ਉੱਤੇ ਆਤਿਸ਼ਬਾਜ਼ੀ ਹੋਣ ਦੀਆਂ ਗੱਲਾਂ ਸਾਹਮਣੇ ਆਈਆਂ ਸਨ ਜਿਸ ਦੀਆਂ ਕਈ ਵੀਡੀਓ ਵੀ ਜਨਤਕ ਹੋਈਆਂ ਸਨ।