ਮੁੰਬਈ: ਐਨਸੀਪੀ, ਸ਼ਿਵ ਸੈਨਾ ਤੇ ਕਾਂਗਰਸ ਦੀ ਬੈਠਕ 'ਚ ਊਧਵ ਠਾਕਰੇ ਨੂੰ ਨੇਤਾ ਚੁਣ ਲਿਆ ਗਿਆ ਹੈ। ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੂੰ ਮੁੰਬਈ ਦੇ ਹੋਟਲ ਟ੍ਰਾਈਡੈਂਟ ਵਿੱਚ ਨੇਤਾ ਚੁਣਿਆ ਗਿਆ। ਐਨਸੀਪੀ, ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ ਨੇ ਊਧਵ ਠਾਕਰੇ ਦੇ ਨਾਮ ਦੀ ਤਜਵੀਜ਼ ਰੱਖੀ। ਹੁਣ ਊਧਵ ਠਾਕਰੇ 1 ਦਸੰਬਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
ਪਹਿਲੀ ਦਸੰਬਰ ਨੂੰ ਮਹਾਰਾਸ਼ਟਰ ਵਿੱਚ ਸਹੁੰ ਚੁੱਕੀ ਜਾਏਗੀ। ਸਹੁੰ ਚੁੱਕ ਸਮਾਗਮ ਐਤਵਾਰ ਸ਼ਾਮ ਪੰਜ ਵਜੇ ਮੁੰਬਈ ਦੇ ਸ਼ਿਵਾਜੀ ਪਾਰਕ ਵਿਖੇ ਹੋਵੇਗੀ। ਤਿੰਨਾਂ ਪਾਰਟੀਆਂ ਦੇ ਗਠਜੋੜ ਦਾ ਨਾਮ ‘ਮਹਾਵਿਕਸ ਅਗਾੜੀ’ ਹੈ। ਨੇਤਾ ਚੁਣੇ ਜਾਣ ਤੋਂ ਬਾਅਦ ਠਾਕਰੇ ਨੇ ਕਿਹਾ ਕਿ ਅਸੀਂ ਇਕ ਪਰਿਵਾਰ ਵਾਂਗ ਕੰਮ ਕਰਾਂਗੇ।
ਊਧਵ ਠਾਕਰੇ ਨੇ ਵਿਧਾਇਕਾਂ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਨੇ ਕਿਹਾ, 'ਕਦੇ ਸੁਪਨੇ ਵਿੱਚ ਨੀ ਨਹੀਂ ਸੋਚਿਆ ਸੀ ਕਿ ਅਜਿਹਾ ਸਮਾਂ ਆਵੇਗਾ। ਸੋਨੀਆ ਗਾਂਧੀ ਦਾ ਧੰਨਵਾਦ। ਅਸੀਂ ਇਕ ਦੂਜੇ 'ਤੇ ਭਰੋਸਾ ਕਰਕੇ ਇਕੱਠੇ ਹੋਏ ਹਾਂ। ਤੀਹ ਸਾਲ ਜਿਨ੍ਹਾਂ ਨਾਲ ਅਸੀਂ ਦੋਸਤੀ ਨਿਭਾਈ, ਉਨ੍ਹਾਂ ਨੇ ਸਾਡੇ 'ਤੇ ਭਰੋਸਾ ਨਹੀਂ ਕੀਤਾ। ਸੰਘਰਸ਼ ਦੇ ਦਿਨਾਂ ਵਿਚ ਬਾਲਾ ਸਾਹਿਬ ਦੀ ਯਾਦ ਆਉਂਦੀ ਹੈ। ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਮੈਂ ਮੁੱਖ ਮੰਤਰੀ ਬਣਾਂਗਾ