ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੇ ਰਾਉਤ ਦਾ ਕਹਿਣਾ ਹੈ ਕਿ ਯੂਨੀਫਾਰਮ ਸਿਵਲ ਕੋਡ ਦਾ ਡਰਾਫਟ ਨਹੀਂ ਆਇਆ ਹੈ। ਅਜਿਹੇ 'ਚ ਇਹ ਕਹਿਣਾ ਗਲਤ ਹੈ ਕਿ ਅਸੀਂ ਇਸ ਦੇ ਖਿਲਾਫ ਹਾਂ। ਡਰਾਫਟ ਆਉਣ ਤੋਂ ਬਾਅਦ ਸ਼ਿਵ ਸੈਨਾ ਊਧਵ ਬਾਲਾਸਾਹਿਬ ਪਾਰਟੀ ਆਪਣੀ ਭੂਮਿਕਾ ਸਪੱਸ਼ਟ ਕਰੇਗੀ। ਮਾਨਸੂਨ ਸੈਸ਼ਨ 'ਚ ਲਿਆਂਦਾ ਜਾ ਸਕਦਾ ਹੈ ਬਿੱਲ ਸਰਕਾਰ ਸੰਸਦ ਦੇ ਮਾਨਸੂਨ ਸੈਸ਼ਨ 'ਚ ਯੂਨੀਫਾਰਮ ਸਿਵਲ ਕੋਡ ਬਿੱਲ ਲਿਆ ਸਕਦੀ ਹੈ। ਇਕ ਸੰਸਦੀ ਸਥਾਈ ਕਮੇਟੀ ਨੇ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਦੇ ਮੁੱਦੇ 'ਤੇ ਵੱਖ-ਵੱਖ ਹਿੱਸੇਦਾਰਾਂ ਦੇ ਵਿਚਾਰ ਲੈਣ ਲਈ ਲਾਅ ਕਮਿਸ਼ਨ ਦੁਆਰਾ ਜਾਰੀ ਕੀਤੇ ਤਾਜ਼ਾ ਨੋਟਿਸ 'ਤੇ (ਕਾਨੂੰਨ) ਕਮਿਸ਼ਨ ਅਤੇ ਕਾਨੂੰਨ ਮੰਤਰਾਲੇ ਦੇ ਨੁਮਾਇੰਦਿਆਂ ਨੂੰ 3 ਜੁਲਾਈ ਨੂੰ ਬੁਲਾਇਆ ਹੈ। ਐਨਸੀਪੀ ਨੇ ਵੀ ਆਪਣਾ ਸਟੈਂਡ ਕੀਤਾ ਸਪੱਸ਼ਟ ਸ਼ਿਵ ਸੈਨਾ (UBT) ਦੇ ਸਹਿਯੋਗੀ NCP ਮੁਖੀ ਸ਼ਰਦ ਪਵਾਰ ਨੇ ਵੀ UCC ਦੀ ਹਮਾਇਤ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਯੂਨੀਫਾਰਮ ਸਿਵਲ ਕੋਡ 'ਤੇ ਆਪਣਾ ਰੁਖ ਸਰਕਾਰ ਵੱਲੋਂ ਕੁਝ ਗੱਲਾਂ ਸਪੱਸ਼ਟ ਕਰਨ ਤੋਂ ਬਾਅਦ ਤੈਅ ਕਰੇਗੀ। ਮਹਾਰਾਸ਼ਟਰ ਕਾਂਗਰਸ ਨੇ ਬਣਾਈ ਕਮੇਟੀ ਪਵਾਰ ਨੇ ਕਿਹਾ ਕਿ ਉਹ ਯੂ.ਸੀ.ਸੀ. ਦਾ ਸਮਰਥਨ ਕਰਨ ਦੇ ਇੱਛੁਕ ਨਹੀਂ ਹਨ। ਇਸ ਲਈ ਸਿੱਖ ਕੌਮ ਦੀ ਰਾਏ ਨੂੰ ਵਿਚਾਰੇ ਬਿਨਾਂ ਯੂ.ਸੀ.ਸੀ ਬਾਰੇ ਕੋਈ ਫੈਸਲਾ ਲੈਣਾ ਉਚਿਤ ਨਹੀਂ ਹੋਵੇਗਾ। ਇਸ ਤੋਂ ਇਲਾਵਾ ਮਹਾਰਾਸ਼ਟਰ ਕਾਂਗਰਸ ਨੇ ਯੂਨੀਫਾਰਮ ਸਿਵਲ ਕੋਡ ਦੇ ਪ੍ਰਭਾਵ ਦਾ ਅਧਿਐਨ ਕਰਨ ਲਈ ਮੁੰਬਈ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਬਾਲਚੰਦਰ ਮੁੰਗੇਕਰ ਦੀ ਅਗਵਾਈ ਹੇਠ ਨੌਂ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।
UCC Issue : ਯੂਨੀਫਾਰਮ ਸਿਵਲ ਕੋਡ 'ਤੇ ਊਧਵ ਠਾਕਰੇ ਦੀ ਸ਼ਿਵ ਸੈਨਾ ਨੇ ਸਾਫ ਕੀਤਾ ਰੁਖ , ਕੀ ਸੰਸਦ 'ਚ ਕਰੇਗੀ ਸਮਰਥਨ?
ABP Sanjha | shankerd | 30 Jun 2023 06:01 PM (IST)
Uddhav Thackeray On Uniform Civil Code : ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੀ ਪਾਰਟੀ ਸ਼ਿਵ ਸੈਨਾ (ਯੂਬੀਟੀ) ਯੂਨੀਫਾਰਮ ਸਿਵਲ ਕੋਡ (ਯੂਸੀਸੀ) ਦਾ ਸਮਰਥਨ ਕਰ ਸਕਦੀ ਹੈ। ਸੂਤਰਾਂ ਨੇ
Shiv sena
Uddhav Thackeray On Uniform Civil Code : ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੀ ਪਾਰਟੀ ਸ਼ਿਵ ਸੈਨਾ (ਯੂਬੀਟੀ) ਯੂਨੀਫਾਰਮ ਸਿਵਲ ਕੋਡ (ਯੂਸੀਸੀ) ਦਾ ਸਮਰਥਨ ਕਰ ਸਕਦੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਰਸਮੀ ਤੌਰ 'ਤੇ ਭਾਵੇਂ ਊਧਵ ਠਾਕਰੇ ਦੀ ਪਾਰਟੀ ਦੇ ਕਿਸੇ ਵੀ ਆਗੂ ਨੇ ਯੂਨੀਫਾਰਮ ਸਿਵਲ ਕੋਡ 'ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਬਿੱਲ ਸੰਸਦ 'ਚ ਲਿਆਂਦਾ ਜਾਂਦਾ ਹੈ ਤਾਂ ਊਧਵ ਠਾਕਰੇ ਦੀ ਪਾਰਟੀ ਇਸ ਦਾ ਸਮਰਥਨ ਕਰੇਗੀ।
ਬਾਲਾ ਸਾਹਿਬ ਠਾਕਰੇ ਦੇ ਤਿੰਨ ਅਹਿਮ ਸੁਪਨੇ ਹਨ- ਅਯੁੱਧਿਆ 'ਚ ਰਾਮ ਮੰਦਰ, ਕਸ਼ਮੀਰ 'ਚੋਂ ਧਾਰਾ 370 ਨੂੰ ਹਟਾਉਣਾ ਅਤੇ ਦੇਸ਼ 'ਚ ਇਕਸਾਰ ਸਿਵਲ ਕੋਡ ਲਾਗੂ ਕਰਨਾ। ਊਧਵ ਠਾਕਰੇ ਨੇ 20 ਜੂਨ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ UCC ਦਾ ਸਮਰਥਨ ਕਰਨ ਦੀ ਗੱਲ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਵਾਲ ਵੀ ਉਠਾਏ ਹਨ।
ਕੀ ਕਹਿਣਾ ਹੈ ਸੰਜੇ ਰਾਉਤ ਦਾ?
Published at: 30 Jun 2023 06:01 PM (IST)