UGC NET 2021 Result: ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਰਾਸ਼ਟਰੀ ਯੋਗਤਾ ਪ੍ਰੀਖਿਆ, UGC NET ਨਤੀਜਾ 2021 ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਇਹ ਨਤੀਜਾ ਦਸੰਬਰ 2020 ਅਤੇ ਜੂਨ 2021 ਦੀਆਂ ਪ੍ਰੀਖਿਆਵਾਂ ਲਈ ਜਾਰੀ ਕੀਤਾ ਗਿਆ ਹੈ। ਜਿਨ੍ਹਾਂ ਉਮੀਦਵਾਰਾਂ ਨੇ ਇਸ ਪ੍ਰੀਖਿਆ ਵਿੱਚ ਭਾਗ ਲਿਆ ਸੀ, ਉਨ੍ਹਾਂ ਦਾ ਨੈਸ਼ਨਲ ਟੈਸਟਿੰਗ ਏਜੰਸੀ (NTA) ugcnet.nta.nic.in ਦੀ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤੀ ਜਾਵੇਗੀ।

ਦਸੰਬਰ 2020 ਅਤੇ ਜੂਨ 2021 ਦੇ UGC NET ਚੱਕਰ (Cycles) ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ 20 ਨਵੰਬਰ 2021 ਅਤੇ 5 ਜਨਵਰੀ 2022 ਦੇ ਵਿਚਕਾਰ ਇੱਕੋ ਸਮੇਂ ਕਰਵਾਏ ਗਏ ਸਨ। ਇਸ ਪ੍ਰੀਖਿਆ ਦੇ ਨਤੀਜਿਆਂ ਦਾ ਉਮੀਦਵਾਰ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਕੁਝ ਦਿਨ ਪਹਿਲਾਂ, ਇੱਕ ਅਧਿਕਾਰਤ ਬਿਆਨ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਨੈਸ਼ਨਲ ਟੈਸਟਿੰਗ ਏਜੰਸੀ, ਐਨਟੀਏ ਯੂਜੀਸੀ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ, ਨਤੀਜੇ ਜਲਦੀ ਹੀ ਜਾਰੀ ਕੀਤੇ ਜਾਣਗੇ। ਯੂਜੀਸੀ-ਨੈੱਟ ਦੇਸ਼ ਦੇ 239 ਸ਼ਹਿਰਾਂ ਵਿੱਚ 837 ਕੇਂਦਰਾਂ ਵਿੱਚ 81 ਵਿਸ਼ਿਆਂ ਵਿੱਚ ਕਰਵਾਈ ਗਈ ਸੀ। 12 ਲੱਖ ਤੋਂ ਵੱਧ ਉਮੀਦਵਾਰਾਂ ਨੇ UGC-NET ਲਈ ਰਜਿਸਟਰ ਕੀਤਾ ਸੀ।

ਇੰਝ ਚੈੱਕ ਕਰੋ ਆਪਣਾ ਰਿਜ਼ਲਟ- - ਉਮੀਦਵਾਰ ਪਹਿਲਾਂ UGC NET ਨਤੀਜਾ 2021 ਦੀ ਅਧਿਕਾਰਤ ਵੈੱਬਸਾਈਟ ugcnet.nta.nic.in 'ਤੇ ਜਾਣ।ਹੋਮਪੇਜ 'ਤੇ ਦਿੱਤੇ ਗਏ Result ਲਿੰਕ 'ਤੇ ਕਲਿੱਕ ਕਰੋ।ਉਮੀਦਵਾਰ ਦੇ ਸਾਹਮਣੇ ਇੱਕ ਨਵਾਂ Page ਖੁੱਲ੍ਹੇਗਾ, ਉਮੀਦਵਾਰ ਮੰਗੀ ਗਈ ਜਾਣਕਾਰੀ ਦਰਜ ਕਰੇ।ਜਾਣਕਾਰੀ ਦਰਜ ਕਰਨ ਤੋਂ ਬਾਅਦ, ਸਬਮਿਟ ਬਟਨ ਨੂੰ ਦਬਾਉਉਮੀਦਵਾਰ ਦਾ ਨਤੀਜਾ ਉਨ੍ਹਾਂ ਦੀ ਸਕਰੀਨ 'ਤੇ ਹੋਵੇਗਾ। ਇਸਨੂੰ ਡਾਊਨਲੋਡ ਕਰੋ।

 ਇਹ ਵੀ ਪੜ੍ਹੋ: ਸੀਨੀਅਰ ਪੱਤਰਕਾਰ ਰਵੀਸ਼ ਤਿਵਾਰੀ ਦਾ ਦਿਹਾਂਤ, ਪੀਐੱਮ ਤੇ ਰਾਸ਼ਟਰਪਤੀ ਸਮੇਤ ਉੱਘੀਆਂ ਸ਼ਖਸ਼ੀਅਤਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904