Operation Ganga: ਭਾਰਤ ਸਰਕਾਰ ਦਾ 'ਆਪ੍ਰੇਸ਼ਨ ਗੰਗਾ' ਹੁਣ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਹੈ ਤੇ ਯੂਕਰੇਨ 'ਚ ਫਸੇ ਕੁੱਲ 20 ਹਜ਼ਾਰ ਭਾਰਤੀਆਂ 'ਚੋਂ 13 ਹਜ਼ਾਰ ਵਾਪਸ ਘਰ ਪਰਤ ਚੁੱਕੇ ਹਨ। ਹੁਣ ਵੀ ਸੂਮੀ ਵਿੱਚ ਫਸੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਤਨ ਲਿਆਉਣਾ ਚੁਣੌਤੀ ਬਣੀ ਹੋਈ ਹੈ ਕਿਉਂਕਿ ਇਸ ਖੇਤਰ ਵਿੱਚ ਦੋ ਫੌਜਾਂ ਵਿਚਕਾਰ ਭਿਆਨਕ ਲੜਾਈ ਚੱਲ ਰਹੀ ਹੈ ਤੇ ਅਜਿਹੀ ਸਥਿਤੀ ਵਿੱਚ 700 ਦੇ ਕਰੀਬ ਫਸੇ ਵਿਦਿਆਰਥੀਆਂ ਨੂੰ ਕੱਢ ਕੇ ਬਾਰਡਰ ਤੱਕ ਪਹੁੰਚਾਉਣਾ ਚੁਣੌਤੀ ਹੀ ਨਹੀਂ, ਬਲਕਿ ਜਾਨ ਵੀ ਖਤਰੇ 'ਚ ਪਾਉਣਾ ਹੈ।

ਖਾਰਕਿਵ ਤੋਂ ਕੱਢੇ ਗਏ ਭਾਰਤੀ ਵਿਦਿਆਰਥੀ
ਵਿਦੇਸ਼ ਮੰਤਰਾਲੇ ਮੁਤਾਬਕ ਭਾਰਤੀ ਵਿਦਿਆਰਥੀਆਂ ਨੂੰ ਖਾਰਕਿਵ ਤੋਂ ਬਾਹਰ ਕੱਢ ਲਿਆ ਗਿਆ ਹੈ। ਸਾਰਿਆਂ ਨੂੰ ਕੁਝ ਘੰਟਿਆਂ ਵਿੱਚ ਪਿਸੋਚਿਨ ਤੋਂ ਰੈਸਕਿਊ ਹੋਵੇਗਾ । ਹੁਣ ਸਰਕਾਰ ਦਾ ਸਾਰਾ ਜ਼ੋਰ ਸੂਮੀ 'ਤੇ ਹੀ ਹੈ। ਉਨ੍ਹਾਂ ਲਈ, ਸਰਕਾਰ ਕਈ ਵਿਕਲਪਾਂ 'ਤੇ ਵਿਚਾਰ ਕਰ ਰਹੀ ਹੈ, ਪਰ ਸੁਰੱਖਿਆ ਸਭ ਤੋਂ ਉੱਪਰ ਹੈ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਉਹ ਵਿਦਿਆਰਥੀ ਤਣਾਅ ਵਿੱਚ ਹਨ, ਪਰ ਸੁਰੱਖਿਅਤ ਸਥਾਨ 'ਤੇ ਹਨ। ਇਹ ਰਾਹਤ ਦੀ ਗੱਲ ਹੈ। ਸਰਕਾਰ ਲਗਾਤਾਰ ਉਨ੍ਹਾਂ ਦੇ ਸੰਪਰਕ ਵਿੱਚ ਹੈ।

ਅੱਜ ਵੀ ਸੈਂਕੜੇ ਵਿਦਿਆਰਥੀ 13 ਉਡਾਣਾਂ ਰਾਹੀਂ ਪਰਤ ਰਹੇ ਘਰ -
ਸੂਮੀ ਤੋਂ ਇਲਾਵਾ ਭਾਰਤੀ ਵਿਦਿਆਰਥੀਆਂ ਨੂੰ ਸਰਹੱਦੀ ਦੇਸ਼ਾਂ ਵਿਚ ਪਹੁੰਚਾਉਣ ਦਾ ਕੰਮ ਹੁਣ ਤੇਜ਼ੀ ਨਾਲ ਚੱਲ ਰਿਹਾ ਹੈ। ਅੱਜ ਵੀ ਸੈਂਕੜੇ ਵਿਦਿਆਰਥੀ 13 ਉਡਾਣਾਂ ਰਾਹੀਂ ਘਰ ਪਰਤ ਰਹੇ ਹਨ। ਸਵੇਰੇ ਯੂਕਰੇਨ ਤੋਂ 183 ਭਾਰਤੀ ਨਾਗਰਿਕਾਂ ਨੂੰ ਲੈ ਕੇ ਵਿਸ਼ੇਸ਼ ਜਹਾਜ਼ ਹੰਗਰੀ ਦੇ ਬੁਡਾਪੇਸਟ ਤੋਂ ਰਾਸ਼ਟਰੀ ਰਾਜਧਾਨੀ ਪਹੁੰਚਿਆ।








'ਆਪ੍ਰੇਸ਼ਨ ਗੰਗਾ' ਰਾਹੀਂ ਭਾਰਤੀਆਂ ਦਾ ਰੈਸਕਿਊ -
ਹੁਣ ਤੱਕ ਕਰੀਬ 13 ਹਜ਼ਾਰ ਭਾਰਤੀ 63 ਉਡਾਣਾਂ ਰਾਹੀਂ ਘਰ ਪਹੁੰਚ ਚੁੱਕੇ ਹਨ।
11 ਮਾਰਚ ਤੱਕ ਕੁੱਲ 100 ਉਡਾਣਾਂ ਦਾ ਸਮਾਂ ਤੈਅ ਕੀਤਾ ਗਿਆ ਹੈ।
ਹਵਾਈ ਸੈਨਾ ਨਾਲ 6 ਨਿੱਜੀ ਕੰਪਨੀਆਂ ਦੇ ਜਹਾਜ਼ ਵੀ ਸ਼ਾਮਲ ਸਨ।
ਭਾਰਤ ਸਰਕਾਰ ਨੇ 26 ਫਰਵਰੀ ਤੋਂ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਸੀ।