Undertrial Prisoners: 2020 ਵਿੱਚ ਜੇਲ੍ਹਾਂ ਵਿੱਚ ਅੰਡਰ ਟਰਾਇਲ (Undertrial Prisioners) ਕੈਦੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਹਾਲਾਂਕਿ, ਦੋਸ਼ੀਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ। ਨਤੀਜੇ ਵਜੋਂ ਜੇਲ੍ਹ ਵਿੱਚ ਬੰਦ ਕੈਦੀਆਂ ਦੀ ਗਿਣਤੀ ਦੇ ਤਿੰਨ-ਚੌਥਾਈ ਤੋਂ ਵੱਧ ਹੋ ਗਈ ਹੈ। ਘੱਟੋ-ਘੱਟ ਇੱਕ ਦਹਾਕੇ ਵਿੱਚ ਸਭ ਤੋਂ ਵੱਧ ਅਨੁਪਾਤ ਰਿਹਾ ਹੈ। ਇਸ ਦੇ ਨਾਲ ਹੀ ਸਾਲ 2019 ਦੇ ਮੁਕਾਬਲੇ ਜ਼ਮਾਨਤ 'ਤੇ ਰਿਹਾਅ ਕੀਤੇ ਗਏ ਅੰਡਰ ਟਰਾਇਲ ਕੈਦੀਆਂ ਦੀ ਗਿਣਤੀ 'ਚ 2.6 ਲੱਖ ਦੀ ਵੱਡੀ ਗਿਰਾਵਟ ਆਈ ਹੈ।

ਇਹ ਅੰਕੜੇ NCRB ਵੱਲੋਂ ਦਿੱਤੇ ਗਏ ਅੰਕੜਿਆਂ ਅਤੇ ਇੰਡੀਆ ਜਸਟਿਸ ਦੀ ਰਿਪੋਰਟ ਦੇ ਵਿਸ਼ਲੇਸ਼ਣ ਤੋਂ ਸਾਹਮਣੇ ਆਏ ਹਨ। ਆਓ ਜਾਣਦੇ ਹਾਂ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਸੁਣਵਾਈ ਅਧੀਨ ਕੈਦੀਆਂ ਦੀ ਗਿਣਤੀ ਵਿੱਚ ਕਿੰਨਾ ਵਾਧਾ ਹੋਇਆ ਹੈ।



ਜਿਨ੍ਹਾਂ ਰਾਜਾਂ ਵਿੱਚ ਸੁਣਵਾਈ ਅਧੀਨ ਕੈਦੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ-
ਅੰਡਰ ਟਰਾਇਲ ਕੈਦੀਆਂ ਦੇ ਅਨੁਪਾਤ ਵਿੱਚ ਸਭ ਤੋਂ ਵੱਧ ਵਾਧਾ ਪੰਜਾਬ ਵਿੱਚ ਹੋਇਆ ਹੈ। ਇਹ 2019 ਵਿੱਚ 66% ਤੋਂ ਵੱਧ ਕੇ 2020 ਵਿੱਚ 85% ਹੋ ਗਿਆ।

ਇਸ ਤੋਂ ਬਾਅਦ ਹਰਿਆਣਾ ਦਾ ਨੰਬਰ ਆਉਂਦਾ ਹੈ। ਇੱਥੇ ਇਹ 64% ਤੋਂ ਵਧ ਕੇ 82% ਹੋ ਗਿਆ।

ਤੀਜੇ ਨੰਬਰ 'ਤੇ ਮੱਧ ਪ੍ਰਦੇਸ਼ ਦਾ ਨਾਂ ਆਉਂਦਾ ਹੈ। ਇੱਥੇ ਅੰਡਰ ਟਰਾਇਲਾਂ ਦਾ ਅਨੁਪਾਤ 2019 ਵਿੱਚ 54% ਤੋਂ ਵਧ ਕੇ 2020 ਵਿੱਚ ਲਗਪਗ 70% ਹੋ ਗਿਆ ਹੈ।

ਛੱਤੀਸਗੜ੍ਹ ਵਿੱਚ ਅੰਡਰ ਟਰਾਇਲ ਦੇ ਅਨੁਪਾਤ ਵਿੱਚ 10% ਤੋਂ ਵੱਧ ਦਾ ਵਾਧਾ ਹੋਇਆ ਹੈ।

ਐਮਪੀ ਨੂੰ ਛੱਡ ਕੇ ਬਾਕੀ ਤਿੰਨ ਰਾਜਾਂ ਵਿੱਚ ਜੇਲ੍ਹ ਦੀ ਕੁੱਲ ਆਬਾਦੀ ਵਿੱਚ ਗਿਰਾਵਟ ਆਈ ਹੈ।

ਮੱਧ ਪ੍ਰਦੇਸ਼ ਨੂੰ ਛੱਡ ਕੇ ਬਾਕੀ ਤਿੰਨ ਰਾਜਾਂ ਵਿੱਚ ਕੈਦੀਆਂ ਦੀ ਰਿਹਾਈ ਕਾਰਨ ਜੇਲ੍ਹ ਦੀ ਸਮੁੱਚੀ ਆਬਾਦੀ ਵਿੱਚ ਕਮੀ ਆਈ ਹੈ ਤੇ ਇਸ ਲਈ ਅੰਡਰ ਟਰਾਇਲਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਪੰਜਾਬ ਦੇ ਮਾਮਲੇ ਵਿੱਚ, 2019 ਦੇ ਮੁਕਾਬਲੇ 2020 ਵਿੱਚ ਅੰਡਰ ਟਰਾਇਲਾਂ ਦੀ ਸੰਖਿਆ ਬਿਲਕੁਲ ਘੱਟ ਹੋਣ ਦੇ ਬਾਵਜੂਦ ਅਨੁਪਾਤ ਵਧਿਆ ਹੈ। ਦਿੱਲੀ ਵਿੱਚ ਵੀ, ਅੰਡਰ ਟਰਾਇਲਾਂ ਦੀ ਆਬਾਦੀ 82% ਤੋਂ ਵਧ ਕੇ 91% ਹੋ ਗਈ ਹੈ, ਜਿਸ ਨਾਲ ਇਹ ਰਾਜ ਵਿੱਚ ਅੰਡਰ ਟਰਾਇਲਾਂ ਦੀ ਸਭ ਤੋਂ ਵੱਧ ਅਨੁਪਾਤ ਵਾਲਾ ਸੂਬਾ ਬਣ ਗਿਆ ਹੈ।

ਸਾਲ 2020 ਵਿੱਚ ਬਿਹਾਰ ਸਮੇਤ ਯੂਪੀ, ਝਾਰਖੰਡ ਤੇ ਜੰਮੂ-ਕਸ਼ਮੀਰ ਵਿੱਚ ਕੈਦੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਇਸ ਦੇ ਨਾਲ, ਤੁਹਾਨੂੰ ਦੱਸ ਦਈਏ ਕਿ ਬਿਹਾਰ ਦੀ ਜੇਲ ਦੀ ਆਬਾਦੀ ਵਿਚ 12,120 ਕੈਦੀਆਂ ਦੀ ਗਿਣਤੀ ਵਧੀ ਹੈ, ਗੌਰਤਲਬ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਅੰਡਰ ਟ੍ਰਾਇਲ ਕੈਦੀ ਹਨ।

ਯੂਪੀ, ਝਾਰਖੰਡ ਤੇ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਵੀ ਇਹੀ ਸਥਿਤੀ ਸੀ। ਜਦੋਂ ਕਿ 2019 ਵਿੱਚ, ਵਿਚਾਰ ਅਧੀਨ ਜੰਮੂ ਅਤੇ ਕਸ਼ਮੀਰ ਤੇ ਲੱਦਾਖ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਸੰਯੁਕਤ ਅਨੁਪਾਤ 83.4% ਸੀ, ਜੋ ਦੇਸ਼ ਵਿੱਚ ਸਭ ਤੋਂ ਵੱਧ ਸੀ, ਜੋ ਕਿ 2020 ਵਿੱਚ ਵੱਧ ਕੇ 90.5% ਹੋ ਗਿਆ।


ਇਹ ਵੀ ਪੜ੍ਹੋ;Lakhimpur Kheri Case: ਆਸ਼ੀਸ਼ ਮਿਸ਼ਰਾ ਭਲਕੇ ਹੋ ਸਕਦਾ ਰਿਹਾਅ, ਬੇਲ ਆਰਡਰ 'ਚ ਜੋੜੀਆਂ 302 ਤੇ 120ਬੀ ਧਾਰਾਵਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:





 




https://play.google.com/store/apps/details?id=com.winit.starnews.hin


https://apps.apple.com/in/app/abp-live-news/id811114904