ਨਵੀਂ ਦਿੱਲੀ: ਏਅਰ ਇੰਡੀਆ ਦੀ ਫਲਾਈਟ ਵਿੱਚ ਸਵਾਰ ਇੱਕ ਯਾਤਰੀ ਦੀ ਸਿਹਤ ਅਚਾਨਕ ਵਿਗੜ ਜਾਣ 'ਤੇ ਭਾਜਪਾ ਆਗੂਆਂ ਨੇ ਉਸ ਦੀ ਮਦਦ ਕੀਤੀ ਹੈ। ਇਹ ਘਟਨਾ ਦਿੱਲੀ ਤੋਂ ਔਰੰਗਾਬਾਦ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਵਾਪਰੀ। ਭਾਜਪਾ ਆਗੂ ਨਾ ਸਿਰਫ ਮਦਦ ਲਈ ਅੱਗੇ ਆਏ ਸਗੋਂ ਯਾਤਰੀ ਦੇ ਇਲਾਜ ਲਈ ਵੀ ਮਦਦ ਕੀਤੀ।



ਏਅਰ ਇੰਡੀਆ ਨੇ ਖੁਦ ਇਹ ਜਾਣਕਾਰੀ ਦਿੱਤੀ ਹੈ ਅਤੇ ਇਸ ਮਦਦ ਲਈ ਦੋਵਾਂ ਨੇਤਾਵਾਂ ਦਾ ਧੰਨਵਾਦ ਵੀ ਕੀਤਾ ਹੈ। ਏਅਰ ਇੰਡੀਆ ਨੇ ਟਵੀਟ ਦੇ ਨਾਲ ਘਟਨਾ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਭਾਜਪਾ ਦੇ ਮੰਤਰੀ ਤੇ ਨੇਤਾ ਯਾਤਰੀ ਦੀ ਮਦਦ ਕਰਦੇ ਨਜ਼ਰ ਆ ਰਹੇ ਹਨ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ।

ਕੀ ਹੈ ਪੂਰਾ ਮਾਮਲਾ
ਦਰਅਸਲ, ਦਿੱਲੀ ਤੋਂ ਔਰੰਗਾਬਾਦ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਯਾਤਰੀ ਅਚਾਨਕ ਬਿਮਾਰ ਹੋ ਗਿਆ। ਇਸ ਤੋਂ ਬਾਅਦ ਪ੍ਰੋਟੋਕੋਲ ਦੇ ਅਨੁਸਾਰ ਫਲਾਈਟ ਵਿੱਚ ਇੱਕ ਐਲਾਨ ਕੀਤਾ ਗਿਆ ਅਤੇ ਇਲਾਜ ਲਈ ਡਾਕਟਰ ਦੀ ਭਾਲ ਸ਼ੁਰੂ ਕੀਤੀ ਗਈ। ਫਲਾਈਟ 'ਚ ਐਲਾਨ ਸੁਣਦੇ ਹੀ ਜਹਾਜ਼ 'ਚ ਸਵਾਰ ਦੋ ਭਾਜਪਾ ਨੇਤਾ ਬੀਮਾਰ ਯਾਤਰੀ ਕੋਲ ਗਏ ਤੇ ਉਨ੍ਹਾਂ ਦੀ ਮਦਦ ਕੀਤੀ। ਮੋਦੀ ਸਰਕਾਰ ਦੇ ਕੈਬਨਿਟ ਮੰਤਰੀਆਂ, ਡਾ. ਬੀਕੇ ਕਰਾੜ (ਮੰਤਰੀ ਵਿੱਤ) ਤੇ ਡਾ. ਸੁਭਾਸ਼ ਭਾਮਰੇ ਨੇ ਮੁਢਲੇ ਇਲਾਜ ਰਾਹੀਂ ਯਾਤਰੀ ਦੀ ਮਦਦ ਕੀਤੀ। ਦੋਵਾਂ ਆਗੂਆਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

ਏਅਰ ਇੰਡੀਆ ਨੇ ਦੋਵਾਂ ਨੇਤਾਵਾਂ ਦਾ ਕੀਤਾ ਧੰਨਵਾਦ  
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਏਅਰ ਇੰਡੀਆ ਨੇ ਟਵੀਟ ਕੀਤਾ ਹੈ। ਏਅਰ ਇੰਡੀਆ ਨੇ ਇੱਕ ਟਵੀਟ ਵਿੱਚ ਕਿਹਾ, "ਅੱਜ ਦਿੱਲੀ ਤੋਂ ਔਰੰਗਾਬਾਦ ਜਾ ਰਹੀ ਇੱਕ ਫਲਾਈਟ ਵਿੱਚ ਇੱਕ ਯਾਤਰੀ ਦੀ ਤਬੀਅਤ ਅਚਾਨਕ ਵਿਗੜ ਗਈ। ਇਸ ਤੋਂ ਬਾਅਦ ਅਸੀਂ ਉਸ ਦੇ ਨਾਲ ਸਫਰ ਕਰ ਰਹੇ ਇੱਕ ਡਾਕਟਰ ਨੂੰ ਮਦਦ ਲਈ ਅੱਗੇ ਆਉਣ ਲਈ ਕਿਹਾ। ਇਸ 'ਤੇ ਕੈਬਨਿਟ   ਡਾ. ਬੀਕੇ ਕਰਾੜ ( ਐਮਓਐਸ ਵਿੱਤ) ਤੇ ਡਾ. ਸੁਭਾਸ਼ ਭਾਮਰੇ ਤੁਰੰਤ ਪੀੜ੍ਹਤ ਯਾਤਰੀ ਕੋਲ ਪਹੁੰਚੇ ਅਤੇ ਉਨ੍ਹਾਂ ਦੀ ਮਦਦ ਕੀਤੀ। ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।"