ਨਵੀਂ ਦਿੱਲੀ: ਕੇਂਦਰੀ ਮੰਤਰੀ ਸ਼੍ਰੀਪਦ ਨਾਇਕ ਤੇ ਉਨ੍ਹਾਂ ਦੀ ਪਤਨੀ ਸੋਮਵਾਰ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ। ਇਸ ਸੜਕ ਹਾਦਸੇ 'ਚ ਸ਼੍ਰੀਪਦ ਨਾਇਕ ਜ਼ਖਮੀ ਵੀ ਹੋ ਗਏ ਜਦਕਿ ਉਨਾਂ ਦੀ ਪਤਨੀ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਦੋਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ। ਇਲਾਜ ਮਗਰੋਂ ਕੇਂਦਰੀ ਮੰਤਰੀ ਦਾ ਹਾਲਤ ਸਥਿਰ ਹੈ ਪਰ ਉਨ੍ਹਾਂ ਦੀ ਪਤਨੀ ਨੇ ਹਸਪਤਾਲ 'ਚ ਦਮ ਤੋੜ ਦਿੱਤਾ।
ਹਾਦਸੇ ਦੌਰਾਨ ਕਾਰ ਵਿੱਚ ਛੇ ਲੋਕ ਸਵਾਰ ਸੀ। ਹਾਦਸਾ ਕਰਨਾਟਕ ਦੇ ਉਤਰ ਕੰਨੜ ਜ਼ਿਲ੍ਹੇ ਦੇ ਅਕੋਲਾ ਵਿੱਚ ਹੋਇਆ। ਸ਼੍ਰੀਪਦ ਨਾਇਕ ਆਪਣੀ ਪਤਨੀ ਨਾਲ ਕਿਤੇ ਜਾ ਰਹੇ ਸੀ। ਦੱਸਿਆ ਜਾ ਰਿਹਾ ਹੈ ਕਿ ਸ਼੍ਰੀਪਦ ਨਾਈਕ ਦੀ ਪਤਨੀ ਹਾਦਸੇ ਤੋਂ ਬਾਅਦ ਬੇਹੋਸ਼ ਸੀ ਤੇ ਕਾਫ਼ੀ ਸਮੇਂ ਤੋਂ ਹੋਸ਼ ਵਿਚ ਨਹੀਂ ਆਈ। ਬਾਅਦ ਵਿਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਕੇਂਦਰੀ ਮੰਤਰੀ ਸ਼੍ਰੀਪਦ ਨਾਇਕ ਨੂੰ ਫਿਲਹਾਲ ਗੋਆ ਦੇ ਹਸਪਤਾਲ 'ਚ ਸ਼ਿਫਟ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਮੋਦੀ ਨੇ ਗੋਆ ਦੇ ਮੁੱਖ ਮੰਤਰੀ ਨਾਲ ਫੋਨ 'ਤੇ ਗੱਲ ਕੀਤੀ ਹੈ ਤਾਂ ਜੋ ਗੋਆ ਵਿੱਚ ਸ਼੍ਰੀਪਦ ਨਾਇਕ ਦੇ ਇਲਾਜ ਦੇ ਢੁਕਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਸਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਆ ਦੇ ਮੁੱਖ ਮੰਤਰੀ ਨੂੰ ਬੁਲਾਇਆ ਹੈ ਤੇ ਉਨ੍ਹਾਂ ਨੂੰ ਸ਼੍ਰੀਪਦ ਨਾਇਕ ਦੇ ਇਲਾਜ ਲਈ ਢੁਕਵੇਂ ਪ੍ਰਬੰਧ ਕਰਨ ਲਈ ਕਿਹਾ ਹੈ।
ਨਿਊਜ਼ ਏਜੰਸੀ ਏਐਨਆਈ ਅਨੁਸਾਰ, ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਕਾਰ ਯਾਰਾਪੁਰ ਤੋਂ ਉੱਤਰਾ ਕੰਨੜ ਜ਼ਿਲ੍ਹੇ ਦੇ ਗੋਕਰਾਨ ਵੱਲ ਜਾ ਰਹੇ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਸ਼੍ਰੀਪਦ ਨਾਇਕ ਆਯੁਰਵੈਦ, ਯੋਗਾ ਤੇ ਨੈਚਰੋਪੈਥੀ, ਯੂਨਾਨੀ, ਸਿੱਧ ਤੇ ਹੋਮਿਓਪੈਥੀ ਤੇ ਰੱਖਿਆ ਰਾਜ ਮੰਤਰੀ ਹਨ।
Election Results 2024
(Source: ECI/ABP News/ABP Majha)
ਕੇਂਦਰੀ ਮੰਤਰੀ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ, ਪਤਨੀ ਦੀ ਮੌਤ, ਕਾਰ ਪੂਰੀ ਤਰ੍ਹਾਂ ਤਬਾਹ
ਏਬੀਪੀ ਸਾਂਝਾ
Updated at:
12 Jan 2021 09:53 AM (IST)
ਕੇਂਦਰੀ ਮੰਤਰੀ ਸ਼੍ਰੀਪਦ ਨਾਇਕ ਤੇ ਉਨ੍ਹਾਂ ਦੀ ਪਤਨੀ ਸੋਮਵਾਰ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ। ਇਸ ਸੜਕ ਹਾਦਸੇ 'ਚ ਸ਼੍ਰੀਪਦ ਨਾਇਕ ਜ਼ਖਮੀ ਵੀ ਹੋ ਗਏ ਜਦਕਿ ਉਨਾਂ ਦੀ ਪਤਨੀ ਦੀ ਮੌਤ ਹੋ ਗਈ।
- - - - - - - - - Advertisement - - - - - - - - -