Lok Sabha Election Results:  ਲੋਕ ਸਭਾ ਚੋਣਾਂ ਦੇ ਨਤੀਜੇ ਹੁਣ ਤੋਂ ਕੁਝ ਘੰਟਿਆਂ ਬਾਅਦ ਸਪੱਸ਼ਟ ਹੋ ਜਾਣਗੇ। ਫਿਲਹਾਲ ਉੱਤਰ ਪ੍ਰਦੇਸ਼ ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਲੋਕਾਂ ਦੀ ਨਜ਼ਰ ਹੈ, ਕਿਉਂਕਿ ਇੱਥੇ ਇਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਨਤੀਜੇ ਐਗਜ਼ਿਟ ਪੋਲ ਵਿੱਚ ਦਿਖਾਏ ਗਏ ਨਤੀਜਿਆਂ ਤੋਂ ਬਿਲਕੁਲ ਵੱਖਰੇ ਹਨ। ਉੱਤਰ ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ ਜਿੱਤ ਜਾਂ ਹਾਰ ਦਾ ਫੈਸਲਾ ਕਰਨ ਦਾ ਵੱਡਾ ਕਾਰਕ ਹਨ। ਸ਼ੁਰੂਆਤੀ ਰੁਝਾਨਾਂ 'ਚ ਭਾਜਪਾ ਨੂੰ ਵੱਡਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ। ਅਜਿਹੇ 'ਚ ਕਈ ਵੱਡੇ ਅਤੇ ਤਾਕਤਵਰ ਨੇਤਾ ਵੀ ਪਛੜ ਰਹੇ ਹਨ। ਇਨ੍ਹਾਂ ਵਿਚ ਸਮ੍ਰਿਤੀ ਇਰਾਨੀ ਤੋਂ ਲੈ ਕੇ ਮੇਨਕਾ ਗਾਂਧੀ ਵਰਗੇ ਵੱਡੇ ਨਾਂ ਸ਼ਾਮਲ ਹਨ।

  


 ਇਹ ਵੱਡੇ ਲੀਡਰ ਪੀਛੇ


ਅਮੇਠੀ ਤੋਂ ਭਾਜਪਾ ਨੇਤਾ ਸਮ੍ਰਿਤੀ ਇਰਾਨੀ ਪਿੱਛੇ ਚੱਲ ਰਹੀ ਹੈ। ਕਾਂਗਰਸ ਉਮੀਦਵਾਰ ਕੇਐਲ ਸ਼ਰਮਾ ਨੇ ਉਨ੍ਹਾਂ ਨੂੰ ਪਿੱਛੇ ਛੱਡ ਦਿੱਤਾ ਹੈ।



ਮੇਨਕਾ ਗਾਂਧੀ ਸੁਲਤਾਨਪੁਰ ਤੋਂ ਪਿੱਛੇ ਚੱਲ ਰਹੀ ਹੈ। ਸਪਾ ਉਮੀਦਵਾਰ ਰਾਮਭੁਆਲ ਨਿਸ਼ਾਦ ਨੇ ਉਨ੍ਹਾਂ ਨੂੰ ਪਿੱਛੇ ਛੱਡ ਦਿੱਤਾ ਹੈ।



ਅਯੁੱਧਿਆ ਵਿੱਚ ਵੀ ਰਾਮ ਮੰਦਰ ਫੈਕਟਰ ਨਜ਼ਰ ਨਹੀਂ ਆਇਆ। ਸ਼ੁਰੂਆਤੀ ਰੁਝਾਨਾਂ 'ਚ ਭਾਜਪਾ ਨੂੰ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ। ਉਥੋਂ ਭਾਜਪਾ ਉਮੀਦਵਾਰ ਲੱਲੂ ਸਿੰਘ ਪਿੱਛੇ ਚੱਲ ਰਹੇ ਹਨ। ਸਪਾ ਉਮੀਦਵਾਰ ਅਵਧੇਸ਼ ਪ੍ਰਸਾਦ ਲਗਾਤਾਰ ਅੱਗੇ ਚੱਲ ਰਹੇ ਹਨ।



ਦੇਵਰੀਆ ਤੋਂ ਕਾਂਗਰਸ ਉਮੀਦਵਾਰ ਅਖਿਲੇਸ਼ ਪ੍ਰਤਾਪ ਸਿੰਘ ਪਿੱਛੇ ਚੱਲ ਰਹੇ ਹਨ।



ਮਿਰਜ਼ਾਪੁਰ ਤੋਂ ਅਪਨਾ ਦਲ ਦੀ ਉਮੀਦਵਾਰ ਅਨੁਪ੍ਰਿਆ ਪਟੇਲ ਪਿੱਛੇ ਹੈ। ਦੱਸ ਦੇਈਏ ਕਿ ਉਹ ਪਿਛਲੀ ਵਾਰ ਵੀ ਇਸੇ ਸੀਟ ਤੋਂ ਸਾਂਸਦ ਸੀ।



ਭਾਜਪਾ ਮੁਜ਼ੱਫਰਨਗਰ ਦੇ ਉਮੀਦਵਾਰ ਸੰਜੀਵ ਬਾਲਿਆਨ ਵੀ ਪਿੱਛੇ ਚੱਲ ਰਹੇ ਹਨ। ਮੁਜ਼ੱਫਰਨਗਰ ਲੋਕ ਸਭਾ ਸੀਟ ਸੰਜੀਵ ਬਾਲਿਆਨ ਦਾ ਹੋਮ ਗਰਾਊਂਡ ਹੈ।



ਅਮਰੋਹਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕੰਵਰ ਸਿੰਘ ਤੰਵਰ ਵੀ ਪਿੱਛੇ ਚੱਲ ਰਹੇ ਹਨ।


ਆਜ਼ਮਗੜ੍ਹ ਸੀਟ ਤੋਂ ਸਪਾ ਉਮੀਦਵਾਰ ਧਰਮਿੰਦਰ ਯਾਦਵ  ਅੱਗੇ ਚੱਲ ਰਹੇ ਹਨ।  



ਨਗੀਨਾ ਤੋਂ ਭਾਜਪਾ ਉਮੀਦਵਾਰ ਓਮ ਕੁਮਾਰ  ਪਿੱਛੇ ਚੱਲ ਰਹੇ ਹਨ। ਆਜ਼ਾਦ ਸਮਾਜ ਪਾਰਟੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਚੋਣ ਲੜਾਈ ਵਿਚ ਵੱਡੀ ਬੜ੍ਹਤ ਬਰਕਰਾਰ ਰੱਖ ਰਹੇ ਹਨ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।