ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਉਨ੍ਹਾਂ ਦੇ ਪਿਤਾ ਦਾਊਲਾਲ ਵੈਸ਼ਣਵ ਦਾ ਮੰਗਲਵਾਰ (08 ਜੁਲਾਈ, 2025) ਸਵੇਰੇ ਏਮਜ਼ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅਖੀਰਲੇ ਸਾਹ ਏਮਸ ਵਿੱਚ ਲਏ।
ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ, ਜਿਸ ਕਰਕੇ ਉਨ੍ਹਾਂ ਨੂੰ ਜੋਧਪੁਰ ਦੇ ਏਮਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ, ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਹੋਇਆ ਸੀ। ਉੱਥੇ ਹੀ ਅੱਜ ਜੋਧਪੁਰ ਏਮਜ਼ ਨੇ ਅੱਜ ਇੱਕ ਮੈਡੀਕਲ ਬੁਲੇਟਿਨ ਜਾਰੀ ਕਰਕੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ 11:52 ਵਜੇ ਆਖਰੀ ਸਾਹ ਲਿਆ।
ਰੇਲ ਮੰਤਰੀ ਦੇ ਪਿਤਾ ਦਾਊਲਾਲ ਵੈਸ਼ਣਵ ਮੂਲ ਰੂਪ ਤੋਂ ਪਾਲੀ ਜ਼ਿਲ੍ਹੇ ਦੇ ਜੀਵਨ ਕਲਾ ਪਿੰਡ ਦੇ ਵਸਨੀਕ ਸਨ। ਉਹ ਆਪਣੇ ਪਰਿਵਾਰ ਨਾਲ ਜੋਧਪੁਰ ਵਿੱਚ ਵਸ ਗਏ ਸਨ। ਉਨ੍ਹਾਂ ਦਾ ਘਰ ਜੋਧਪੁਰ ਦੇ ਭਾਸਕਰ ਚੌਰਾਹਾ ਨੇੜੇ ਰਾਤਾਨਾਡਾ ਦੇ ਮਹਾਵੀਰ ਕਲੋਨੀ ਵਿੱਚ ਸਥਿਤ ਹੈ। ਦਾਊਲਾਲ ਵੈਸ਼ਣਵ ਆਪਣੇ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ ਅਤੇ ਸਮਾਜਿਕ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਹਨ। ਉਨ੍ਹਾਂ ਨੇ ਜੋਧਪੁਰ ਵਿੱਚ ਇੱਕ ਵਕੀਲ ਅਤੇ ਟੈਕਸ ਸਲਾਹਕਾਰ ਵਜੋਂ ਲੰਬੇ ਸਮੇਂ ਤੋਂ ਕੰਮ ਕੀਤਾ ਹੈ।
ਰੇਲ ਮੰਤਰੀ ਅਸ਼ਵਣੀ ਵੈਸ਼ਣਵ ਅੱਜ ਸਵੇਰੇ 10 ਵਜੇ ਜੋਧਪੁਰ ਪਹੁੰਚੇ। ਉਹ ਹਵਾਈ ਅੱਡੇ ਤੋਂ ਸਿੱਧੇ ਏਮਜ਼ ਗਏ, ਜਿੱਥੇ ਉਹ ਕਾਫ਼ੀ ਦੇਰ ਤੱਕ ਮੌਨ-ਭਾਵ ਨਾਲ ਬੈਠੇ ਰਹੇ। ਕਿਹਾ ਜਾਂਦਾ ਹੈ ਕਿ ਅਸ਼ਵਣੀ ਵੈਸ਼ਣਵ ਨੂੰ ਆਪਣੇ ਮਾਪਿਆਂ ਨਾਲ ਬਹੁਤ ਪਿਆਰ ਸੀ। ਪ੍ਰਾਪਤ ਜਾਣਕਾਰੀ ਅਨੁਸਾਰ, ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਦੇ ਪਿਤਾ ਦਾਊਲਾਲ ਵੈਸ਼ਣਵ ਦਾ ਅੰਤਿਮ ਸੰਸਕਾਰ ਅੱਜ ਜੋਧਪੁਰ ਵਿੱਚ ਕੀਤਾ ਜਾਵੇਗਾ। ਪਰਿਵਾਰ ਨੇ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।