ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਗ੍ਰਹਿ ਮੰਤਰਾਲੇ ਵੱਲੋਂ 30 ਜੂਨ ਤਕ ਨਵੀਆਂ ਗਾਇਡਲਾਈਨਸ ਜਾਰੀ ਕਰਦਿਆਂ ਤਿੰਨ ਗੇੜਾਂ 'ਚ ਪਾਬੰਦੀਆਂ ਹਟਾਉਣ ਦਾ ਖਾਕਾ ਤਿਆਰ ਕੀਤਾ ਗਿਆ ਹੈ। ਹੁਣ ਲੌਕਡਾਊਨ ਸਿਰਫ਼ ਕੰਟੇਨਮੈਂਟ ਜ਼ੋਨ ਤਕ ਹਰੀ ਸੀਮਤ ਰਹੇਗਾ। ਪਹਿਲੇ ਗੇੜ 'ਚ ਅੱਠ ਜੂਨ ਤਕ ਧਾਰਮਿਕ ਸਥਾਨ, ਹੋਟਲ, ਰੈਸਟੋਰੈਂਟ ਤੇ ਮੌਲ ਖੁੱਲ੍ਹ ਜਾਣਗੇ।


ਦੂਜੇ ਗੇੜ 'ਚ ਸਕੂਲਾਂ, ਕਾਲਜਾਂ ਤੇ ਹੋਰ ਸਿੱਖਿਆ ਸੰਸਥਾਵਾਂ ਨੂੰ ਜੁਲਾਈ 'ਚ ਖੋਲ੍ਹਿਆ ਜਾਵੇਗਾ। ਤੀਜੇ ਗੇੜ 'ਚ ਮੈਟਰੋ, ਸਿਨੇਮਾ ਹਾਲ, ਜਿੰਮ ਸਵਿਮਿੰਗ ਪੂਲ ਸਮੇਤ ਅੰਤਰ ਰਾਸ਼ਟਰੀ ਹਵਾਈ ਯਾਤਰਾ ਖੋਲ੍ਹੀ ਜਾਵੇਗੀ ਪਰ ਫਿਲਹਾਲ ਤਾਰੀਖ ਤੈਅ ਨਹੀਂ ਕੀਤੀ ਗਈ।


ਗ੍ਰਹਿ ਮੰਤਰਾਲੇ ਨੇ ਪੰਜਵੇ ਗੇੜ 'ਚ ਲੌਕਡਾਊਨ ਨੂੰ ਅਨਲੌਕ-ਇਕ ਦੱਸਦਿਆਂ ਹੌਲੀ-ਹੌਲੀ ਗਤੀਵਿਧੀਆਂ 'ਚ ਛੋਟ ਦੇਣ ਦਾ ਭਰੋਸਾ ਦਿੱਤਾ ਹੈ। ਅਨਲੌਕ ਇਕ ਦੀ ਮਿਆਦ ਇਕ ਜੂਨ ਤੋਂ 30 ਜੂਨ ਤਕ ਦੱਸੀ ਗਈ ਹੈ ਪਰ ਇਸ ਦੀ ਅਸਲ ਸ਼ੁਰੂਆਤ ਅੱਠ ਜੂਨ ਤੋਂ ਹੋਵੇਗੀ ਜਦੋਂ ਧਾਰਮਿਕ ਸਥਾਨਾਂ ਦੇ ਨਾਲ-ਨਾਲ ਸਾਰੇ ਮੌਲ, ਹੋਟਲ, ਰੈਸਟੋਰੈਂਟ ਤੇ ਇਸ ਨਾਲ ਜੁੜੀਆਂ ਹੋਰ ਸੇਵਾਵਾਂ ਸ਼ੁਰੂ ਹੋ ਜਾਣਗੀਆਂ।


ਇਸ ਤੋਂ ਇਲਾਵਾ ਸਿਹਤ ਮੰਤਰਾਲਾ ਵੱਖਰੇ ਤੌਰ 'ਤੇ ਐਸਓਪੀ ਜਾਰੀ ਕਰੇਗਾ। ਪਰ ਮੌਲ ਦੇ ਬਾਹਰ ਸਾਰੇ ਤਰ੍ਹਾਂ ਦੀਆਂ ਦੁਕਾਨਾਂ ਪਹਿਲੀ ਜੂਨ ਤੋਂ ਖੁੱਲ੍ਹ ਜਾਣਗੀਆਂ। ਅਨਲੌਕ ਇਕ 'ਚ ਵੀ ਪੂਰੇ ਦੇਸ਼ ਚ ਲੌਕਡਾਊਨ ਵਾਲੀਆਂ ਪਾਬੰਦੀਆਂ ਜਾਰੀ ਰਹਿਣਗੀਆਂ। ਪਹਿਲਾਂ ਦੀ ਤਰ੍ਹਾਂ ਵਿਆਹ 'ਤੇ 50 ਤੇ ਮਰਨ 'ਤੇ 20 ਲੋਕਾਂ ਦੇ ਇਕੱਠ ਨੂੰ ਹੀ ਇਜਾਜ਼ਤ ਮਿਲੇਗੀ।


ਇਸ ਸਮੇਂ ਦੌਰਾਨ ਰਾਤ 9 ਵਜੇ ਤੋਂ ਸਵੇਰ ਪੰਜ ਵਜੇ ਤਕ ਕਰਫਿਊ ਜਾਰੀ ਰਹੇਗਾ। ਇਸ ਤੋਂ ਇਲਾਵਾ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਤੇ 10 ਸਾਲ ਤੋਂ ਛੋਟੇ ਬੱਚਿਆਂ 'ਤੇ ਪਹਿਲਾਂ ਵਾਂਗ ਘਰੋਂ ਨਿੱਕਲਣ 'ਤੇ ਪਾਬੰਦੀ ਤਾਂ ਨਹੀਂ ਹੈ ਪਰ ਉਨ੍ਹਾਂ ਨੂੰ ਘਰ 'ਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਾਨ, ਬੀੜੀ, ਗੁਟਕਾ, ਤੰਬਾਕੂ, ਸਿਗਰੇਟ ਦੇ ਇਸਤੇਮਾਲ ਤੇ ਪੂਰੇ ਦੇਸ਼ 'ਚ ਪਾਬੰਦੀਆਂ ਜਾਰੀ ਰਹਿਣਗੀਆਂ। ਦਫ਼ਤਰਾਂ ਤੇ ਜਨਤਕ ਸਥਾਨਾਂ 'ਤੇ ਮਾਸਕ ਪਹਿਣਨਾ ਪੂਰੇ ਦੇਸ਼ 'ਚ ਲਾਜ਼ਮੀ ਰਹੇਗਾ।


ਅਨਲੌਕ ਇਕ 'ਚ ਪਹਿਲੀ ਜੂਨ ਤੋਂ ਦਫ਼ਤਰ ਪੂਰੀ ਤਰ੍ਹਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਕਿ ਦਫ਼ਤਰ 'ਚ ਛੇ ਫੁੱਟ ਦੀ ਦੂਰੀ 'ਤੇ ਸੈਨੇਟਾਇਜ਼ਰ ਤੇ ਥਰਮਲ ਸਕਰੀਨਿੰਗ ਦਾ ਪ੍ਰਯੋਗ ਕਰਨਾ ਹੋਵੇਗਾ। ਇਸ ਦੇ ਨਾਲ ਹੀ ਗਾਇਡਲਾਈਨਸ 'ਚ ਦਫ਼ਤਰਾਂ 'ਚ ਕਰਮਚਾਰੀਆਂ ਲਈ ਆਰੋਗਯਾ ਸੇਤੂ ਐਪ ਦੇ ਇਸਤੇਮਾਲ ਦੀ ਸਲਾਹ ਦਿੱਤੀ ਗਈ ਹੈ। ਜਿੱਥੋ ਤਕ ਸੰਭਵ ਹੈ ਵਰਕ ਫਰੌਮ ਹੋਮ ਤੇ ਦਫ਼ਤਰ 'ਚ ਕੰਮ ਕਰਨ ਦੇ ਸਮੇਂ ਨੂੰ ਵੱਖ-ਵੱਖ ਘੰਟਿਆਂ 'ਚ ਵੰਡ ਕੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕੀਤਾ ਜਾ ਸਕਦਾ ਹੈ।


ਇਹ ਵੀ ਪੜ੍ਹੋ: ਦੋ ਜੂਨ ਤਕ ਗਰਮੀ ਤੋਂ ਰਾਹਤ, ਇਨ੍ਹਾਂ ਇਲਾਕਿਆਂ 'ਚ ਪਏਗਾ ਮੀਂਹ


ਗ੍ਰਹਿ ਮੰਤਰਾਲੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੂਰੇ ਦੇਸ਼ ਨੂੰ ਅਨਲੌਕ ਕਰਨ ਦੇ ਸ਼ੁਰੂਆਤ ਦੇ ਨਾਲ ਹੀ ਕੰਟੇਨਮੈਂਟ ਜ਼ੋਨ 'ਚ ਲੌਕਡਾਊਨ ਹੋਰ ਵੀ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਉੱਥੇ ਕਿਸੇ ਨੂੰ ਵੀ ਆਉਣ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।


ਇਹ ਵੀ ਪੜ੍ਹੋ: ਕਿਸਾਨਾਂ ਨੂੰ ਮਿਲਦੀ ਰਹੇਗੀ ਮੁਫ਼ਤ ਬਿਜਲੀ, ਕੈਪਟਨ ਨੇ ਕੀਤਾ ਐਲਾਨ



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ