ਨਵੀਂ ਦਿੱਲੀ: ਦੇਸ਼ 'ਚ ਪਿਛਲੇ ਦੋ ਮਹੀਨਿਆਂ ਤੋਂ ਅਨਲੌਕ ਚੱਲ ਰਿਹਾ ਹੈ। ਦੇਸ਼ ਵਿੱਚ ਚੱਲ ਰਹੇ ਅਨਲੌਕ-2 ਕੁਝ ਦਿਨ ਬਾਅਦ ਖ਼ਤਮ ਹੋ ਰਿਹਾ ਹੈ। ਅਜਿਹੇ 'ਚ ਅਨਲੌਕ-3 ਨੂੰ ਲੈ ਕੇ ਕਿਆਸ ਪਹਿਲਾਂ ਹੀ ਲੱਗਣੇ ਸ਼ੁਰੂ ਹੋ ਗਏ ਹਨ। ਦੱਸ ਦਈਏ ਕਿ ਕਾਫੀ ਸਮੇਂ ਤੋਂ ਖ਼ਬਰਾਂ ਹਨ ਕਿ ਅਨਲੌਕ-3 'ਚ ਸਰਕਾਰ ਸਿਨੇਮਾਘਰ ਖੋਲ੍ਹ ਸਕਦੀ ਹੈ। ਹੁਣ ਦੱਸ ਦਈਏ ਕਿ ਅਨਲੌਕ-3 ਲਈ ਐਸਓਪੀ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ 31 ਜੁਲਾਈ ਨੂੰ ਅਨਲੌਕ-2 ਖ਼ਤਮ ਹੋ ਰਿਹਾ ਹੈ। ਸੂਤਰਾਂ ਮੁਤਾਬਕ ਸਿਨੇਮਾ ਹਾਲ ਨੂੰ ਅਨਲੌਕ-3 ਵਿੱਚ ਸਮਾਜਿਕ ਦੂਰੀਆਂ ਨਾਲ ਖੋਲ੍ਹਿਆ ਜਾ ਸਕਦਾ ਹੈ। ਸੂਚਨਾ ਪ੍ਰਸਾਰਣ ਮੰਤਰਾਲੇ ਨੂੰ ਇਸ ਸਬੰਧੀ ਗ੍ਰਹਿ ਮੰਤਰਾਲੇ ਕੋਲ ਪ੍ਰਸਤਾਵ ਭੇਜਿਆ ਹੈ। ਇਸ ਵਿੱਚ ਇੱਕ ਅਗਸਤ ਤੋਂ ਸਿਨੇਮਾ ਹਾਲ ਖੋਲ੍ਹਣ ਦੀ ਗੱਲ ਕਹੀ ਗਈ ਹੈ।
ਇਸ ਤੋਂ ਪਹਿਲਾਂ ਸੂਚਨਾ ਪ੍ਰਸਾਰਣ ਮੰਤਰਾਲੇ ਤੇ ਸਿਨੇਮਾ ਹਾਲ ਦੇ ਮਾਲਕਾਂ ਦਰਮਿਆਨ ਕਈ ਦੌਰ ਚੱਲੇ ਸੀ ਜਿਸ ਤੋਂ ਬਾਅਦ ਸਿਨੇਮਾ ਘਰਾਂ ਦੇ ਮਾਲਕ 50 ਪ੍ਰਤੀਸ਼ਤ ਦਰਸ਼ਕਾਂ ਨਾਲ ਥੀਏਟਰ ਸ਼ੁਰੂ ਕਰਨ ਲਈ ਸਹਿਮਤ ਹੋਏ ਹਨ। ਹਾਲਾਂਕਿ, ਮੰਤਰਾਲਾ ਚਾਹੁੰਦਾ ਹੈ ਕਿ ਸਿਨੇਮਾ ਘਰਾਂ ਨੂੰ ਸ਼ੁਰੂਆਤੀ 25 ਪ੍ਰਤੀਸ਼ਤ ਸੀਟਾਂ ਨਾਲ ਖੋਲ੍ਹਿਆ ਜਾਵੇ ਤੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।
ਜੇ ਸੂਤਰਾਂ ਦੀ ਮੰਨੀਏ ਤਾਂ ਸਕੂਲ ਤੇ ਮੈਟਰੋ ਦੇ ਖੋਲ੍ਹਣ ਲਈ ਵਿਚਾਰ ਨਹੀਂ ਕੀਤਾ ਗਿਆ ਹੈ। ਉਧਰ ਖ਼ਬਰਾਂ ਨੇ ਕਿ ਸੂਬਿਆਂ ਲਈ ਅਨਲੌਕ-3 ਵਿੱਚ ਕੁਝ ਹੋਰ ਢਿੱਲ ਦਿੱਤੀ ਜਾ ਸਕਦੀ ਹੈ। ਅਨਲੌਕ-3 ਤੋਂ ਪਹਿਲਾਂ ਵਿਚਾਰ ਵਟਾਂਦਰੇ ਚੱਲ ਰਹੇ ਹਨ। ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਸ ਵਾਰ ਸਕੂਲ ਅਤੇ ਕਾਲਜ ਖੁੱਲ੍ਹਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਪਰ ਪਿਛਲੇ ਦਿਨਾਂ ਵਿੱਚ ਦੇਸ਼ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵਧੀ ਹੈ। ਜਿਸ ਕਰਕੇ ਸਰਕਾਰ ਵੀ ਚਿੰਤਤ ਹੈ।
ਦੱਸ ਦਈਏ ਕਿ ਸਕੂਲ-ਕਾਲਜ 'ਤੇ ਪਾਬੰਦੀ ਫਿਲਹਾਲ ਜਾਰੀ ਰਹਿ ਸਕਦੀ ਹੈ ਹਾਲਾਂਕਿ, ਜਿਮ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਸਖ਼ਤ ਸ਼ਰਤਾਂ ਨਾਲ ਖੋਲ੍ਹਿਆ ਜਾ ਸਕਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਹੁਣ ਅਨਲੌਕ-3 ਦੀ ਤਿਆਰੀ, ਜਾਣੋ ਕੀ ਕੁਝ ਖੁੱਲ੍ਹੇਗਾ ਤੇ ਕੀ ਕੁਝ ਰਹੇਗਾ ਬੰਦ, ਸਕੂਲਾਂ ਬਾਰੇ ਕੀ ਫੈਸਲਾ
ਏਬੀਪੀ ਸਾਂਝਾ
Updated at:
27 Jul 2020 11:30 AM (IST)
ਸੂਚਨਾ ਪ੍ਰਸਾਰਣ ਮੰਤਰਾਲੇ ਤੇ ਸਿਨੇਮਾ ਹਾਲ ਦੇ ਮਾਲਕਾਂ ਦਰਮਿਆਨ ਕਈ ਦੌਰ ਚੱਲੇ ਸੀ ਜਿਸ ਤੋਂ ਬਾਅਦ ਸਿਨੇਮਾ ਘਰਾਂ ਦੇ ਮਾਲਕ 50 ਪ੍ਰਤੀਸ਼ਤ ਦਰਸ਼ਕਾਂ ਨਾਲ ਥੀਏਟਰ ਸ਼ੁਰੂ ਕਰਨ ਲਈ ਸਹਿਮਤ ਹੋਏ ਹਨ।
- - - - - - - - - Advertisement - - - - - - - - -