ਨੌਇਡਾ: ਇੱਥੋਂ ਦੇ ਗੌਤਮ ਬੁੱਧ ਨਗਰ ਜਨਪਦ 'ਚ ਐਤਵਾਰ ਧਾਰਾ 144 ਯਾਨੀ ਲੌਕਡਾਊਨ ਦੀ ਉਲੰਘਣਾ ਕਰਨ 'ਤੇ ਪੁਲਿਸ ਨੇ 10 ਮੁਕੱਦਮੇ ਦਰਜ ਕਰਕੇ 51 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਕਮਿਸ਼ਨਰ ਅਲੋਕ ਸਿੰਘ ਦੇ ਮੀਡੀਆ ਪ੍ਰਭਾਰੀ ਪੰਕਜ ਕੁਮਾਰ ਨੇ ਦੱਸਿਆ ਕਿ ਐਤਵਾਰ ਪੁਲਿਸ ਨੇ ਚੈਕਿੰਗ ਕਰਦਿਆਂ 4,708 ਵਾਹਨਾਂ ਨੂੰ ਚੈੱਕ ਕੀਤਾ।
ਇਨ੍ਹਾਂ 'ਚ 1,757 ਦਾ ਚਲਾਨ ਕੱਟਿਆ ਗਿਆ। ਉਨ੍ਹਾਂ ਦੱਸਿਆ ਕਿ ਛੇ ਵਾਹਨ ਜ਼ਬਤ ਕੀਤੇ ਗਏ। ਕੁਮਾਰ ਮੁਤਾਬਕ ਪੁਲਿਸ ਨੇ ਜ਼ੁਰਮਾਨੇ ਦੇ ਰੂਪ 'ਚ 95,200 ਰੁਪਏ ਵਸੂਲੇ। ਪੁਲਿਸ ਨੇ 10 ਮੁਕੱਦਮੇ ਦਰਜ ਕਰਕੇ 51 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੂਰੇ ਉੱਤਰ ਪ੍ਰਦੇਸ਼ 'ਚ ਸ਼ਨੀਵਾਰ ਅਤੇ ਐਤਵਾਰ ਦੋ ਦਿਨਾਂ ਦਾ ਲੌਕਡਾਊਨ ਹੁੰਦਾ ਹੈ। ਜਿਸ ਤਰ੍ਹਾਂ ਕੋਰੋਨਾ ਦੇ ਸ਼ੁਰੂਆਤੀ ਦੌਰ 'ਚ ਲੌਕਡਾਊਨ ਸੀ ਉਸੇ ਤਰ੍ਹਾਂ ਦੀ ਸਖ਼ਤੀ ਹਫ਼ਤੇ ਦੇ ਆਖੀਰ 'ਚ ਹੁੰਦਾ ਹੈ। ਐਮਰਜੈਂਸੀ ਤੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਹੋਰ ਕਿਸੇ ਨੂੰ ਇਜਾਜ਼ਤ ਨਹੀਂ ਹੁੰਦੀ। ਪਰ ਇਨ੍ਹਾਂ ਦੋ ਦਿਨਾਂ 'ਚ ਵੀ ਲੋਕ ਬਗੈਰ ਜ਼ਰੂਰੀ ਕੰਮ ਤੋਂ ਬਾਹਰ ਆਉਂਦੇ ਰਹਿੰਦੇ ਹਨ।
ਭਾਰੀ ਬਾਰਸ਼ ਦਾ ਰੈੱਡ ਅਲਰਟ, ਵੱਖ-ਵੱਖ ਥਾਵਾਂ 'ਤੇ ਇਸ ਤਰ੍ਹਾਂ ਰਹੇਗਾ ਮੌਸਮ ਦਾ ਹਾਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ