ਨਵੀਂ ਦਿੱਲੀ: ਉੱਤਰਾਖੰਡ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਦੀਆਂ ਤਸਵੀਰਾਂ ਤੇ ਵੀਡੀਓਜ਼ ਟਵਿੱਟਰ ਤੇ ਇੰਸਟਾਗ੍ਰਾਮ 'ਤੇ ਹੈਸ਼ਟੈਗ #PrayforUttarakhand ਦੇ ਨਾਲ ਫੈਲ ਰਹੀਆਂ ਹਨ। ਇਹ ਤਸਵੀਰਾਂ ਉਤਰਾਖੰਡ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੇ ਪੱਧਰ 'ਤੇ ਲੱਗੀ ਜੰਗਲੀ ਅੱਗ ਦੀਆਂ ਹਨ।


ਜੰਗਲੀ ਅੱਗ ਹਰ ਸਾਲ ਗਰਮੀਆਂ ਦੇ ਮਹੀਨਿਆਂ ਦੌਰਾਨ ਵੇਖਣ ਨੂੰ ਮਿਲ ਦੀ ਹੈ ਤੇ ਉੱਤਰ ਭਾਰਤ ਵਿੱਚ ਹੀਟਵੇਵ ਇਸ ਨੂੰ ਹੋਰ ਬਦਤਰ ਬਣਾ ਰਹੀ ਹੈ। ਸਾਲ 2016 ਵਿੱਚ, ਅਪ੍ਰੈਲ ਤੋਂ ਮਈ ਦੇ ਵਿਚਕਾਰ ਜੰਗਲੀ ਅੱਗ ਕਾਰਨ ਕਰੀਬ 4,048 ਹੈਕਟੇਅਰ ਜ਼ਮੀਨ ਸੜ ਗਈ ਸੀ।





TOI ਦੀ ਰਿਪੋਰਟ ਦੇ ਅਨੁਸਾਰ, ਅੱਗ ਵਿੱਚ ਹੁਣ ਤਕ ਲਗਪਗ 51.34 ਹੈਕਟੇਅਰ ਜ਼ਮੀਨ ਤਬਾਹ ਹੋ ਗਈ ਹੈ। ਹੁਣ ਤੱਕ ਅੱਗ ਲੱਗਣ ਦੀਆਂ 46 ਘਟਨਾਵਾਂ ਸਾਹਮਣੇ ਆਈਆਂ ਹਨ, 21 ਕੁਮਾਉਂ ਖੇਤਰ ਵਿੱਚ, 16 ਗੜ੍ਹਵਾਲ ਖੇਤਰ ਵਿੱਚ ਤੇ 9 ਰਾਖਵੇਂ ਜੰਗਲਾਤ ਖੇਤਰ ਵਿੱਚ ਹਨ। ਜੰਗਲ ਦੀ ਧਰਤੀ ਕਈ ਕਿਸਮਾਂ ਦੇ ਪੰਛੀਆਂ ਤੇ ਜਾਨਵਰਾਂ ਦਾ ਘਰ ਵੀ ਹੈ ਜੋ ਜੰਗਲਾਂ ਵਿੱਚ ਲੱਗੀ ਅੱਗ ਦੌਰਾਨ ਗੰਭੀਰ ਖ਼ਤਰੇ ਵਿੱਚ ਹਨ।






ਇੱਕ ਜੰਗਲਾਤ ਅਧਿਕਾਰੀ ਅਨੀਤਾ ਕੁੰਵਰ ਨੇ ਏਐਨਆਈ ਨੂੰ ਦੱਸਿਆ ਕਿ ਸ੍ਰੀਨਗਰ ਜ਼ਿਲ੍ਹੇ ਦੇ ਪਉੜੀ ਗੜ੍ਹਵਾਲ ਵਿੱਚ ਲੱਗੀ ਅੱਗ ਨਾਲ “5-6 ਹੈਕਟੇਅਰ ਜੰਗਲ ਪ੍ਰਭਾਵਤ ਹੋਇਆ ਹੈ। ਹਵਾਵਾਂ ਕਾਰਨ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਨੂੰ ਬੁਝਾਉਣ ਲਈ ਹੋਰ ਟੀਮਾਂ ਬੁਲਾਈਆਂ ਜਾਣਗੀਆਂ। ” ਜੰਗਲਾਤ ਵਿਭਾਗ ਨੇ ਦੱਸਿਆ ਕਿ ਅੱਗ ਸ੍ਰੀਨਗਰ ਜ਼ਿਲ੍ਹੇ ਤੋਂ 3 ਕਿਲੋਮੀਟਰ ਦੂਰੀ ਤੇ ਲੱਗੀ ਸੀ।





ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਕਈ ਤਸਵੀਰਾਂ ਪਿਛਲੇ ਅੱਗ ਦੀਆਂ ਹਨ, ਹਾਲਾਂਕਿ, ਅੱਗ 4 ਦਿਨਾਂ ਤੋਂ ਫੈਲ ਰਹੀ ਹੈ।

ਉੱਤਰਾਖੰਡ ਵਿੱਚ ਜੰਗਲ ਦਾ ਲਗਭਗ 34,666 ਕਿਲੋਮੀਟਰ ਵਰਗ ਖੇਤਰ ਹੈ, ਜੋ ਪੂਰੇ ਰਾਜ ਦੀ 65% ਜ਼ਮੀਨ ਬਣਦਾ ਹੈ। ਇਹ ਖੇਤਰ ਇਸ ਲਈ ਬਹੁਤ ਸਾਰੀਆਂ ਦੁਰਲੱਭ ਕਿਸਮਾਂ ਦੇ ਪੌਦੇ ਤੇ ਜਾਨਵਰਾਂ ਲਈ ਜਾਣਿਆ ਜਾਂਦਾ ਹੈ, ਇਹ ਬਹੁਤ ਸਾਰੇ ਰਾਸ਼ਟਰੀ ਪਾਰਕਾਂ ਅਤੇ ਭੰਡਾਰਾਂ ਲਈ ਇਹ ਤੈਅ ਕਰਨਾ ਵੀ ਹੈ ਕਿ ਇਥੇ ਪੌਦੇ ਤੇ ਜਾਨਵਰ ਚੰਗੀ ਤਰ੍ਹਾਂ ਸੁਰੱਖਿਅਤ ਹਨ। ਕਈ ਸੋਸ਼ਲ ਮੀਡੀਆ 'ਤੇ ਖਬਰਾਂ ਸਾਂਝੀਆਂ ਕਰ ਰਹੇ ਹਨ ਤੇ #ਸੇਵ ਦਿ ਹਿਮਾਲੀਆ ਹੁਣ ਟਵਿੱਟਰ' ਤੇ ਟ੍ਰੈਂਡ ਹੋ ਰਿਹਾ ਹੈ।





ਇਹ ਵੀ ਪੜ੍ਹੋ: ਕੋਰੋਨਾ ਨਾਲ ਜੰਗ ਲੜਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕੈਪਟਨ ਸਰਕਾਰ ਦਾ ਤੋਹਫਾ, ਅਗਲੇ ਹਫਤੇ ਤੋਂ ਨਵੀਂ ਪਾਲਿਸੀ


ਪੰਜਾਬ 'ਚ ਗਰਮੀ ਦਾ ਕਹਿਰ ਵਧਿਆ, ਮੌਸਮ ਵਿਭਾਗ ਦੀ ਚੇਤਾਵਨੀ

ਅਣਵਿਆਹੇ ਮੁੰਡੇ-ਕੁੜੀ ਦਾ ਇਕੱਠੇ ਰਹਿਣ 'ਤੇ ਹਾਈਕੋਰਟ ਦਾ ਵੱਡਾ ਫੈਸਲਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ