ਨਵੀਂ ਦਿੱਲੀ: ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਜਲਦੀ ਹੀ ਅਸਤੀਫਾ ਦੇਣਗੇ। ਸੂਤਰਾਂ ਮੁਤਾਬਕ ਭਾਜਪਾ ਹਾਈ ਕਮਾਨ ਨੇ ਤੀਰਥ ਸਿੰਘ ਰਾਵਤ ਨੂੰ ਸੰਵਿਧਾਨਕ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇਣ ਲਈ ਕਿਹਾ ਹੈ। ਅਗਲੇ ਮੁੱਖ ਮੰਤਰੀ ਦੇ ਬਾਰੇ ਫੈਸਲਾ ਵਿਧਾਨ ਸਭਾ ਪਾਰਟੀ ਦੀ ਬੈਠਕ ਵਿੱਚ ਲਿਆ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਕੋਈ ਮੌਜੂਦਾ ਵਿਧਾਇਕ ਹੀ ਅਗਲਾ ਸੀਐਮ ਹੋਵੇਗਾ।


ਦੱਸ ਦੇਈਏ ਕਿ ਤੀਰਥ ਸਿੰਘ ਰਾਵਤ ਪਿਛਲੇ ਤਿੰਨ ਦਿਨਾਂ ਤੋਂ ਦਿੱਲੀ ਵਿੱਚ ਡੇਰਾ ਲਾਇਆ ਹੋਇਆ ਹੈ ਅਤੇ ਇਸ ਦੌਰਾਨ ਉਹ ਦੋ ਵਾਰ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਮਿਲੇ। ਪੌੜੀ ਤੋਂ ਲੋਕ ਸਭਾ ਮੈਂਬਰ ਰਾਵਤ ਨੇ ਇਸ ਸਾਲ 10 ਮਾਰਚ ਨੂੰ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਆਪਣੇ ਅਹੁਦੇ ‘ਤੇ ਬਣੇ ਰਹਿਣ ਲਈ 10 ਸਤੰਬਰ ਤੱਕ ਉਸ ਦਾ ਵਿਧਾਨ ਸਭਾ ਦਾ ਮੈਂਬਰ ਚੁਣਿਆ ਜਾਣਾ ਸੰਵਿਧਾਨਕ ਜ਼ਿੰਮੇਵਾਰੀ ਹੈ।


ਇਸ ਸਮੇਂ ਸੂਬੇ ਦੀਆਂ ਦੋ ਵਿਧਾਨ ਸਭਾ ਸੀਟਾਂ ਗੰਗੋਤਰੀ ਅਤੇ ਹਲਦਵਾਨੀ ਖਾਲੀ ਹਨ ਜਿੱਥੇ ਜਿਮਣੀ ਚੋਣਾਂ ਹੋਣੀਆਂ ਹਨ। ਕਿਉਂਕਿ ਸੂਬੇ ਵਿਚ ਅਗਲੇ ਸਾਲ ਫਰਵਰੀ-ਮਾਰਚ ਵਿਚ ਵਿਧਾਨ ਸਭਾ ਚੋਣਾਂ ਹੋਣ ਦਾ ਪ੍ਰਸਤਾਵ ਹੈ ਅਤੇ ਇਸ ਵਿਚ ਇਕ ਸਾਲ ਤੋਂ ਵੀ ਘੱਟ ਸਮਾਂ ਬਚਿਆ ਹੈ, ਕਾਨੂੰਨ ਮਾਹਰ ਮੰਨਦੇ ਹਨ ਕਿ ਉਪ ਚੋਣਾਂ ਕਰਵਾਉਣ ਦਾ ਫੈਸਲਾ ਚੋਣ ਕਮਿਸ਼ਨ ਦੀ ਮਰਜ਼ੀ 'ਤੇ ਟਿਕਿਆ ਹੋਇਆ ਹੈ।


ਇਸ ਦੇ ਮੱਦੇਨਜ਼ਰ ਰਾਵਤ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ ਹੈ। ਤੀਰਥ ਸਿੰਘ ਰਾਵਤ ਨੂੰ ਤ੍ਰਿਵੇਂਦਰ ਸਿੰਘ ਰਾਵਤ ਦੀ ਥਾਂ ਮੁੱਖ ਮੰਤਰੀ ਦੀ ਕਮਾਨ ਸੌਂਪੀ ਗਈ ਸੀ। ਤ੍ਰਿਵੇਂਦਰ ਸਿੰਘ ਰਾਵਤ ਨੂੰ ਕੁਝ ਵਿਧਾਇਕਾਂ ਦੀ ਨਾਰਾਜ਼ਗੀ ਤੋਂ ਬਾਅਦ ਹਟਾ ਦਿੱਤਾ ਗਿਆ।


ਇਹ ਵੀ ਪੜ੍ਹੋ: Johnson & Johnson COVID-19 Vaccine: ਭਾਰਤ ਨੂੰ ਮਿਲ ਸਕਦੀ ਜੌਨਸਨ ਐਂਡ ਜੌਨਸਨ ਦੀ ਸਿੰਗਲ ਡੋਜ਼ ਕੋਰੋਨਾ ਵੈਕਸੀਨ, ਇਹ ਹੈ ਕੇਂਦਰ ਸਰਕਾਰ ਦੀ ਯੋਜਨਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904