ਨਵੀਂ ਦਿੱਲੀ: ਮਰੂਹਮ ਇੰਦਰਾ ਗਾਂਧੀ ਦਾ ਕਤਲ ਕਰਨ ਵਾਲਿਆਂ ਦਾ ਕੇਸ ਲੜਨ ਵਾਲੇ ਪ੍ਰਸਿੱਧ ਵਕੀਲ ਤੇ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਰਾਮ ਜੇਠਮਲਾਨੀ ਨਹੀਂ ਰਹੇ। 96 ਸਾਲਾ ਜੇਠਮਲਾਨੀ ਨੇ ਅੱਜ ਸਵੇਰੇ ਆਖਰੀ ਸਾਹ ਲਏ।


ਉਨ੍ਹਾਂ ਦੇ ਬੇਟੇ ਹਮੇਸ਼ ਜੇਠਮਲਾਨੀ ਸੀਨੀਅਰ ਵਕੀਲ ਹਨ। ਉਨ੍ਹਾਂ ਦੀ ਇੱਕ ਬੇਟੀ ਅਮਰੀਕੀ ਰਹਿੰਦੀ ਹੈ ਤੇ ਇੱਕ ਦੀ 2011 ਵਿੱਚ ਮੌਤ ਹੋ ਗਈ ਸੀ।


ਜੇਠਮਲਾਨੀ ਦੀ ਜਨਮ 23, ਸਤੰਬਰ 1923 ਨੂੰ ਪਾਕਿਸਤਾਨ ਦੇ ਸਿੰਧ ਵਿੱਚ ਹੋਇਆ ਸੀ। ਉਹ ਬਾਰ ਕੌਂਸਲ ਆਫ ਇੰਡੀਆ ਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਚੇਅਰਮੈਨ ਵੀ ਰਹੇ ਹਨ। ਉਹ ਰਾਜ ਸਭਾ ਦੇ ਮੈਂਬਰ ਸੀ।