Bihar News : ਬਿਹਾਰ ਵਿੱਚ ਸਿਆਸੀ ਉਥਲ-ਪੁਥਲ ਦੇ ਵਿਚਕਾਰ ਰਾਜ ਸਰਕਾਰ ਦੇ ਮੰਤਰੀ ਅਤੇ ਸੀਨੀਅਰ ਜੇਡੀਯੂ ਨੇਤਾ ਵਿਜੇ ਕੁਮਾਰ ਚੌਧਰੀ ਨੇ ਨਿਤੀਸ਼ ਕੁਮਾਰ ਅਤੇ ਉਨ੍ਹਾਂ ਦੇ ਪੁੱਤਰ ਨਿਸ਼ਾਂਤ ਕੁਮਾਰ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਨ੍ਹਾਂ ਨੇ ਨਿਸ਼ਾਂਤ ਕੁਮਾਰ ਦੀ ਉਪ ਮੁੱਖ ਮੰਤਰੀ ਵਜੋਂ ਨਿਯੁਕਤੀ ਬਾਰੇ ਅਟਕਲਾਂ ਦਾ ਵੀ ਜਵਾਬ ਦਿੱਤਾ। ਮੰਤਰੀ ਨੇ ਸਾਫ਼ ਤੌਰ 'ਤੇ ਕਿਹਾ ਕਿ ਨਿਤੀਸ਼ ਕੁਮਾਰ ਭਾਵੇਂ ਹੀ ਰਾਜ ਸਭਾ ਚਲੇ ਜਾਣ ਪਰ ਨੇਤਾ ਓਹੀ ਰਹਿਣਗੇ। ਮੰਤਰੀਆਂ ਦੇ ਵਿਭਾਗਾਂ ਬਾਰੇ ਵੀ ਫੈਸਲਾ ਨਿਤੀਸ਼ ਕੁਮਾਰ ਹੀ ਲੈਣਗੇ।

Continues below advertisement

ਰਾਜ ਸਰਕਾਰ ਵਿੱਚ ਮੰਤਰੀ ਵਿਜੇ ਕੁਮਾਰ ਚੌਧਰੀ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਨਿਸ਼ਾਂਤ ਕੁਮਾਰ ਉਪ ਮੁੱਖ ਮੰਤਰੀ ਬਣਨਗੇ ? ਇਸ 'ਤੇ ਉਨ੍ਹਾਂ ਨੇ ਸਾਫ਼ ਤੌਰ 'ਤੇ ਕਿਹਾ, "ਇਹ ਤਾਂ ਮੁੱਖ ਮੰਤਰੀ ਨਿਤੀਸ਼ ਕੁਮਾਰ ਹੀ ਫੈਸਲਾ ਲੈਣਗੇ। ਸਿਰਫ਼ ਨਿਸ਼ਾਂਤ ਹੀ ਨਹੀਂ, ਬਲਕਿ ਜੇਡੀਯੂ ਤੋਂ ਕਿਸ ਵਿਭਾਗ ਦਾ ਕੌਣ ਮੰਤਰੀ ਬਣੇਗਾ ,ਇਹ ਸਾਰੇ ਫ਼ੈਸਲੇ ਨਿਤੀਸ਼ ਕੁਮਾਰ ਹੀ ਲੈਣਗੇ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਭਾਵੇਂ ਨਿਤੀਸ਼ ਕੁਮਾਰ ਹੁਣ ਭਾਵੇਂ ਮੁੱਖ ਮੰਤਰੀ ਨਾ ਰਹਿਣ, ਨੇਤਾ ਓਹੀ ਰਹਿਣਗੇ।"

ਨਿਸ਼ਾਂਤ ਕੁਮਾਰ ਦੀ ਬਿਹਾਰ ਯਾਤਰਾ ਬਾਰੇ ਵਿਜੇ ਚੌਧਰੀ ਨੇ ਕੀ ਕਿਹਾ?

Continues below advertisement

ਨਿਸ਼ਾਂਤ ਕੁਮਾਰ ਦੀ ਬਿਹਾਰ ਯਾਤਰਾ ਬਾਰੇ ਸਵਾਲਾਂ ਦੇ ਜਵਾਬ ਵਿੱਚ ਮੰਤਰੀ ਵਿਜੇ ਕੁਮਾਰ ਚੌਧਰੀ ਨੇ ਕਿਹਾ, "ਨਿਸ਼ਾਂਤ ਕੁਮਾਰ ਬਿਹਾਰ ਦੀ ਯਾਤਰਾ 'ਤੇ ਤਾਂ ਨਿਕਲੇਗੇ। ਹੁਣ ਪਾਰਟੀ 'ਚ ਉਨ੍ਹਾਂ ਦੀ ਸਰਵ ਵਿਆਪਕਤਾ ਹੈ। ਹਰ ਕੋਈ ਉਨ੍ਹਾਂ ਦਾ ਸਤਿਕਾਰ ਕਰਦਾ ਹੈ। ਉਹ ਸਾਰਿਆਂ ਦੀਆਂ ਇੱਛਾਵਾਂ ਅਤੇ ਬੇਨਤੀਆਂ ਤੋਂ ਬਾਅਦ ਹੀ ਐਕਟਿਵ ਰਾਜਨੀਤੀ ਵਿੱਚ ਆਏ। ਇਹ ਵੀ ਸੁਭਾਵਿਕ ਹੈ ਕਿ ਉਹ ਹਰ ਜ਼ਿਲ੍ਹੇ ਵਿੱਚ ਪਾਰਟੀ ਵਰਕਰਾਂ ਅਤੇ ਅਧਿਕਾਰੀਆਂ ਨਾਲ ਅਤੇ ਵਿਧਾਇਕਾਂ ਨਾਲ ਮਿਲਣਗੇ। ਇਹ ਹੁਣ ਪੜਾਅਵਾਰ ਹੋਵੇਗਾ।

ਨਿਤੀਸ਼ ਕੁਮਾਰ ਆਪਣੀ ਵਚਨਬੱਧਤਾ ਲਈ ਜਾਣੇ ਜਾਂਦੇ ਹਨ - ਵਿਜੇ ਚੌਧਰੀ

ਜੇਡੀਯੂ ਦੇ ਸੀਨੀਅਰ ਨੇਤਾ ਵਿਜੇ ਕੁਮਾਰ ਚੌਧਰੀ ਨੇ ਅੱਗੇ ਕਿਹਾ, "ਸਾਡੇ ਮੁੱਖ ਮੰਤਰੀ ਆਪਣੀ ਵਚਨਬੱਧਤਾ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਬਿਹਾਰ ਨੂੰ ਵਿਕਸਤ ਰਾਜ ਦਾ ਦਰਜਾ ਦੇਣ ਲਈ ਸਮ੍ਰਿੱਧੀ ਯਾਤਰਾ ਸ਼ੁਰੂ ਕੀਤੀ ਸੀ। ਇਤਫ਼ਾਕ ਨਾਲ 12 ਜ਼ਿਲ੍ਹਿਆਂ ਵਿੱਚ ਯਾਤਰਾ ਹੋਈ ਸੀ ਅਤੇ ਕੁਝ ਜ਼ਿਲ੍ਹੇ ਬਚੇ ਸਨ। ਉਨ੍ਹਾਂ ਨੇ ਬਾਕੀ ਜ਼ਿਲ੍ਹਿਆਂ ਵਿੱਚ ਸਮ੍ਰਿੱਧੀ ਯਾਤਰਾ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਜੋ ਸੰਕਲਪ ਹੁੰਦਾ ਹੈ ,ਉਸਨੂੰ ਉਹ ਪੂਰਾ ਕਰਕੇ ਹੀ ਦਮ ਲੈਂਦੇ ਹਨ।